HOME » NEWS » Films

ਸੋਨੂੰ ਸੂਦ ਦੇ ਘਰ ਦੇ ਬਾਹਰ ਲੱਗੀ ਮਦਦ ਮੰਗਣ ਵਾਲਿਆਂ ਦੀ ਭੀੜ,ਐਕਟਰ ਨੇ ਵੀਡੀਓ ਸ਼ੇਅਰ ਕਰ ਕਹੀ ਵੱਡੀ ਗੱਲ

News18 Punjabi | Trending Desk
Updated: June 25, 2021, 1:08 PM IST
share image
ਸੋਨੂੰ ਸੂਦ ਦੇ ਘਰ ਦੇ ਬਾਹਰ ਲੱਗੀ ਮਦਦ ਮੰਗਣ ਵਾਲਿਆਂ ਦੀ ਭੀੜ,ਐਕਟਰ ਨੇ ਵੀਡੀਓ ਸ਼ੇਅਰ ਕਰ ਕਹੀ ਵੱਡੀ ਗੱਲ
ਸੋਨੂੰ ਸੂਦ ਦੇ ਘਰ ਦੇ ਬਾਹਰ ਲੱਗੀ ਮਦਦ ਮੰਗਣ ਵਾਲਿਆਂ ਦੀ ਭੀੜ,ਐਕਟਰ ਨੇ ਵੀਡੀਓ ਸ਼ੇਅਰ ਕਰ ਕਹੀ ਵੱਡੀ ਗੱਲ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਲਾੱਕਡਾਊਨ ਦੇ ਦੌਰਾਨ ਜਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਸੀ , ਉਸ ਨੂੰ ਦੇਖ ਕੇ ਹਰ ਕੋਈ ਉਹਨਾਂ ਦਾ ਫੈਨ ਬਣ ਗਿਆ ਸੀ । ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬਿਨਾਂ ਕਿਸੇ ਲਾਲਚ ਦੇ ਆਮ ਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ , ਇਹ ਹੀ ਨਹੀਂ ਬਲਕਿ ਉਹਨਾਂ ਨੇ ਲਾੱਕਡਾਊਨ ਦੌਰਾਨ ਨੌਕਰੀ ਗੁਆ ਚੁੱਕੇ ਲੋਕਾਂ ਦੀ ਵੀ ਮਦਦ ਕੀਤੀ ਸੀ । ਆਪਣੀ ਇਸ ਦਰਿਆਦਿਲ਼ੀ ਦੇ ਕਾਰਨ ਅੱਜ ਸੋਨੂੰ ਸੂਦ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ । ਅੱਜ ਲੱਖਾਂ ਨੌਜਵਾਨ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਹਨ । ਸੋਨੂੰ ਸੂਦ ਲੋਕਾਂ ਲਈ ਹੁਣ ਰੀਲ਼ ਲਾਈਫ ਤੋਂ ਰੀਅਲ ਲਾਈਫ਼ ਦੇ ਹੀਰੋ ਬਣ ਗਏ ਹਨ ।

ਤੁਹਾਨੂੰ ਦੱਸ ਦਈਏ ਕਿ ਹਰ ਰੋਜ਼ ਐਕਟਰ ਦੇ ਮੁੰਬਈ ਵਾਲ਼ੇ ਘਰ ਦੇ ਬਾਹਰ ਜਰੂਰਤ ਮੰਦ ਲੋਕਾਂ ਦੀ ਲਾਈਨ ਲੱਗੀ ਰਹਿੰਦੀ ਹੈ । ਅੱਜ ਵੀ ਲੋਕ ਸੋਨੂੰ ਸੂਦ ਦੇ ਘਰ ਦੇ ਬਾਹਰ ਮਦਦ ਮੰਗਣ ਲਈ ਜਾਂਦੇ ਹਨ ਤੇ ਦਰਿਆਦਿਲ਼ ਐਕਟਰ ਕਿਸੇ ਨੂੰ ਵੀ ਆਪਣੇ ਦਰਵਾਜੇ ਤੋਂ ਨਿਰਾਸ਼ ਕਰਕੇ ਨਹੀਂ ਭੇਜਦੇ ।ਇਸੇ ਦੇ ਚਲ਼ਦੇ ਸੋਨੂੰ ਸੂਦ ਨੇ ਅੱਜ ਆਪਣੇ ਟਵੀਟਰ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ,ਜਿਸ ਵਿੱਚ ਉਹਨਾਂ ਦੇ ਘਰ ਦੇ ਬਾਹਰ ਲੱਗੀ ਜਰੂਰਤਮੰਦ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ । ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਜਿਸ ਦਿਨ ਇਹ ਭੀੜ ਗਾਇਬ ਹੋ ਜਾਵੇਗੀ ਮੈਂ ਸਮਝਾਗਾ ਕਿ ਹੁਣ ਦੁੱਖਾਂ ਦਾ ਅੰਤ ਹੋ ਗਿਆ ਹੈ ।



ਐਕਟਰ ਨੇ ਅੱਗੇ ਲਿਖਿਆ ਕਿ ਆਓ ਸਭ ਮਿਲ ਕੇ ਇਸ ਭੀੜ ਦਾ ਅੰਤ ਕਰਦੇ ਹਾਂ ।ਸੋਨੂੰ ਸੂਦ ਦੀ ਜਰੂਰਤਮੰਦ ਲੋਕਾਂ ਲਈ ਦਰਿਆਦਿਲੀ ਨੂੰ ਦੇਖ ਕੇ ਕੁਝ ਲੋਕ ਉਹਨਾਂ ਨੂੰ ਭਗਵਾਨ ਦਾ ਦਰਜਾ ਦੇ ਚੁੱਕੇ ਹਨ ਕਿਉਕਿ ਜਦੋਂ ਜਰੂਰਤਮੰਦ ਲੋਕ ਹਰ ਥਾਂ ਤੋਂ ਨਿਰਾਸ਼ ਤੇ ਹਤਾਸ਼ ਹੋ ਜਾਂਦੇ ਹਨ ਤਾਂ ਉਹ ਸੋਨੂੰ ਸੂਦ ਕੋਲ਼ ਗੁਹਾਰ ਲਗਾਉਦੇ ਹਨ । ਸੋਨੂੰ ਸੂਦ ਵੀ ਲੋਕਾਂ ਦੀ ਇਸ ਉਮੀਦ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ।
Published by: Ramanpreet Kaur
First published: June 25, 2021, 1:08 PM IST
ਹੋਰ ਪੜ੍ਹੋ
ਅਗਲੀ ਖ਼ਬਰ