Dakuaan Da Munda 2: ਚਰਚਾ 'ਚ ਦੇਵ ਖਰੌੜ ਦੀ 'ਡਾਕੂਆਂ ਦਾ ਮੁੰਡਾ 2', ਫਿਲਮ ਦਾ ਗੀਤ 'Balle Balle' ਕੱਲ ਹੋਵੇਗਾ ਰਿਲੀਜ਼

Dakuaan Da Munda 2 New Song Balle Balle Release date: ਪੰਜਾਬੀ ਕਲਾਕਾਰ ਦੇਵ ਖਰੌੜ (Dev Kharoud) ਫਿਲਮ "ਡਾਕੂਆਂ ਦਾ ਮੁੰਡਾ 2" (Dakuaan da munda 2) ਨੂੰ ਲੈ ਕੇ ਚਰਚਾ ਵਿੱਚ ਹਨ। ਉਨ੍ਹਾਂ ਦੀ ਇਸ ਧਮਾਕੇਦਾਰ ਫਿਲਮ ਦੀ ਦਰਸ਼ਕ ਬੇਸਬਰੀ ਨਾ ਉਡੀਕ ਕਰ ਰਹੇ ਹਨ। ਇਸ ਤੋਂ ਪਹਿਲਾ ਫਿਲਮ ਦੇ ਗੀਤ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੇ ਹਨ। ਦੱਸ ਦੇਈਏ ਕਿ ਗੁੰਡਾਗਰਦੀ ਅਤੇ ਦੂਜੇ ਗੀਤ (Shy-sang lagdi a) ਸ਼ਾਈ ਸੰਗ ਲੱਗਦੀ ਆ ਤੋਂ ਬਾਅਦ ਫਿਲਮ ਦਾ ਤੀਸਰਾ ਗੀਤ ਬੱਲੇ-ਬੱਲੇ (Balle Balle) ਰਿਲੀਜ਼ ਲਈ ਤਿਆਰ ਹੈ। ਇਸਦੀ ਜਾਣਕਾਰੀ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ।

Dakuaan Da Munda 2: ਚਰਚਾ 'ਚ ਦੇਵ ਖਰੌੜ ਦੀ 'ਡਾਕੂਆਂ ਦਾ ਮੁੰਡਾ 2', ਫਿਲਮ ਦਾ ਗੀਤ 'Balle Balle' ਕੱਲ ਹੋਵੇਗਾ ਰਿਲੀਜ਼ (insta)

  • Share this:
Dakuaan Da Munda 2 New Song Balle Balle Release date: ਪੰਜਾਬੀ ਕਲਾਕਾਰ ਦੇਵ ਖਰੌੜ (Dev Kharoud) ਫਿਲਮ "ਡਾਕੂਆਂ ਦਾ ਮੁੰਡਾ 2" (Dakuaan da munda 2) ਨੂੰ ਲੈ ਕੇ ਚਰਚਾ ਵਿੱਚ ਹਨ। ਉਨ੍ਹਾਂ ਦੀ ਇਸ ਧਮਾਕੇਦਾਰ ਫਿਲਮ ਦੀ ਦਰਸ਼ਕ ਬੇਸਬਰੀ ਨਾ ਉਡੀਕ ਕਰ ਰਹੇ ਹਨ। ਇਸ ਤੋਂ ਪਹਿਲਾ ਫਿਲਮ ਦੇ ਗੀਤ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੇ ਹਨ। ਦੱਸ ਦੇਈਏ ਕਿ ਗੁੰਡਾਗਰਦੀ ਅਤੇ ਦੂਜੇ ਗੀਤ (Shy-sang lagdi a) ਸ਼ਾਈ ਸੰਗ ਲੱਗਦੀ ਆ ਤੋਂ ਬਾਅਦ ਫਿਲਮ ਦਾ ਤੀਸਰਾ ਗੀਤ ਬੱਲੇ-ਬੱਲੇ (Balle Balle) ਰਿਲੀਜ਼ ਲਈ ਤਿਆਰ ਹੈ। ਇਸਦੀ ਜਾਣਕਾਰੀ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ।








View this post on Instagram






A post shared by Dev Kharoud (@dev_kharoud)






ਅਦਾਕਾਰ ਦੇਵ ਖਰੌੜ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਪ੍ਰੇਰਣਾਦਾਇਕ ਗੀਤ 18 ਮਈ ਨੂੰ ਰਿਲੀਜ਼ ਹੋ ਰਿਹਾ ਹੈ। ਡਾਕੂਆਂ ਦਾ ਮੁੰਡਾ 27 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸਦੇ ਨਾਲ ਹੀ ਅਦਾਕਾਰ ਨੇ ਫਿਲਮ ਦੀ ਬਾਕੀ ਟੀਮ ਨੂੰ ਵੀ ਪੋਸਟ ਵਿੱਚ ਟੈਗ ਕੀਤਾ ਹੈ। ਫਿਲਹਾਲ ਫਿਲਮ ਦੇ ਪਹਿਲੇ ਦੋ ਗੀਤਾਂ ਨੂੰ ਪ੍ਰਸ਼ੰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹੁਣ ਫਿਲਮ ਦੇ ਨਵੇਂ ਗੀਤ ਨੂੰ ਲੈ ਕੇ ਫੈਨਜ਼ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਫਿਲਮ ਵਿੱਚ ਦੇਵ ਖਰੌੜ ਇੱਕ ਵਾਰ ਫਿਰ ਤੋਂ ਆਪਣੇ ਧਮਾਕੇਦਾਰ ਅੰਦਾਜ਼ ਵਿੱਚ ਨਜ਼ਰ ਆਓਣਗੇ।

ਜਾਣਕਾਰੀ ਲਈ ਦੱਸ ਦੇਈਏ ਕਿ ਦੇਵ ਖਰੌੜ ਦੀ ਇਹ ਫਿਲਮ ਡਾਕੂਆਂ ਦਾ ਮੁੰਡਾ 2, ਅਗਲੇ ਮਹੀਨੇ 27 ਮਈ ਨੂੰ ਰਿਲੀਜ਼ ਹੋਵੇਗੀ। ਕਾਬਿਲੇਗੌਰ ਹੈ ਕਿ ਇਹ ਫਿਲਮ ਪਹਿਲਾਂ 23 ਜੁਲਾਈ ਨੂੰ ਰਿਲੀਜ਼ ਹੋਣੀ ਸੀ। ਪਰ ਬਾਅਦ ਵਿੱਚ ਇਸਦੀ ਰਿਲੀਜ਼ ਡੇਟ ਬਦਲ ਕੇ 27 ਮਈ ਕਰ ਦਿੱਤੀ ਗਈ। ਮੰਗਾ ਸਿੰਘ ਅਟਾਲ ਦੀ ਜੀਵਨੀ ਉੱਤੇ ਅਧਾਰਿਤ ਇਸ ਫਿਲਮ 'ਚ ਜਪਜੀ ਖਹਿਰਾ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ਦੀ ਝਲਕ ਸਟਾਰ ਕਾਸਟ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਦੇਵ ਖਰੌੜ ਫਿਲਮ 'ਸ਼ਰੀਕ 2' ਵਿੱਚ ਵੀ ਨਜ਼ਰ ਆਓਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰ ਜਿੰਮੀ ਸ਼ੇਰਗਿੱਲ (Jimmy Shergill) ਅਤੇ ਯੋਗਰਾਜ ਸਿੰਘ (Yograj Singh) ਅਹਿਮ ਕਿਰਦਾਰ ਵਿੱਚ ਦਿਖਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਪਹਿਲਾ 29 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ 24 ਜੂਨ ਨੂੰ ਰਿਲੀਜ਼ ਹੋਵੇਗੀ। ਇਸਦੀ ਜਾਣਕਾਰੀ ਅਦਾਕਾਰ ਜਿੰਮੀ ਸ਼ੇਰਗਿੱਲ, ਦੇਵ ਖਰੌੜ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਸੀ।
Published by:rupinderkaursab
First published: