HOME » NEWS » Films

ਕੰਗਣਾ ਰਨੌਤ ਦੇ ਬਾਲੀਵੁੱਡ ਸਟਾਰਸ ਦੇ ਡਰੱਗ ਲੈਣ ਵਾਲੇ ਇਲਜ਼ਾਮ ਤੇ ਦਲੀਪ ਤਾਹਿਲ ਨੇ ਕਿਹਾ-ਪਹਿਲਾਂ ਖ਼ੁਦ ਦਾ ਕਰਵਾਓ ਬਲੱਡ ਟੈੱਸਟ

News18 Punjabi | News18 Punjab
Updated: September 7, 2020, 8:41 PM IST
share image
ਕੰਗਣਾ ਰਨੌਤ ਦੇ ਬਾਲੀਵੁੱਡ ਸਟਾਰਸ ਦੇ ਡਰੱਗ ਲੈਣ ਵਾਲੇ ਇਲਜ਼ਾਮ ਤੇ ਦਲੀਪ ਤਾਹਿਲ ਨੇ ਕਿਹਾ-ਪਹਿਲਾਂ ਖ਼ੁਦ ਦਾ ਕਰਵਾਓ ਬਲੱਡ ਟੈੱਸਟ
ਕੰਗਣਾ ਰਨੌਤ ਦੇ ਬਾਲੀਵੁੱਡ ਸਟਾਰਸ ਦੇ ਡਰੱਗ ਲੈਣ ਵਾਲੇ ਇਲਜ਼ਾਮ ਤੇ ਦਲੀਪ ਤਾਹਿਲ ਨੇ ਕਿਹਾ-ਪਹਿਲਾਂ ਖ਼ੁਦ ਦਾ ਕਰਵਾਓ ਬਲੱਡ ਟੈੱਸਟ

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ (Sushant Singh Rajput) ਮਾਮਲੇ ਵਿੱਚ ਡਰੱਗ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਮਾਮਲੇ ਵਿੱਚ ਡਰੱਗ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਐਨ ਸੀ ਬੀ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਰਿਆ ਚੱਕਰਵਰਤੀ (Rhea Chakraborty) ਤੋਂ ਐਤਵਾਰ ਨੂੰ ਪੁੱਛਗਿੱਛ ਕਰ ਚੁੱਕੀ ਹੈ ਅਤੇ ਅੱਜ ਫਿਰ ਐਕਟਰ ਫਿਰ ਪੁੱਛਗਿੱਛ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਐਨ ਸੀ ਬੀ ਮਾਮਲੇ ਵਿੱਚ 7 ਲੋਕਾਂ ਦੀ ਗ੍ਰਿਫਤਾਰੀ ਕਰ ਚੁੱਕੀ ਹੈ।ਇਸ ਵਿੱਚ ਕੰਗਣਾ ਰਨੌਤ (Kangana Ranaut) ਦੇ ਬਿਆਨਾਂ ਕਾਰਨ ਬਾਲੀਵੁੱਡ ਅਤੇ ਸ਼ਿਵ ਸੈਨਾ ਵਿੱਚਕਾਰ ਵਿਵਾਦ ਖੜ੍ਹਾ ਹੋ ਗਿਆ ਹੈ।
ਕੰਗਣਾ ਨੇ ਦਾਅਵਾ ਕੀਤਾ ਸੀ ਕਿ ਕਈ ਐਕਟਰ ਅਤੇ ਉਨ੍ਹਾਂ ਦੀ ਪਤਨੀਆਂ ਡਰੱਗ ਲੈਂਦੇ ਹਨ। ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਵਿਕੀ ਕੌਸ਼ਲ, ਰਣਬੀਰ ਕਪੂਰ, ਰਣਵੀਰ ਸਿੰਘ ਵਰਗੇ ਕਈ ਸਟਾਰ ਨੂੰ ਬਲੱਡ ਸੈਂਪਲ ਦੇਣ ਨੂੰ ਵੀ ਕਿਹਾ ਸੀ।
ਕੰਗਣਾ ਦੇ ਇਸ ਬਿਆਨ ਉੱਤੇ ਐਕਟਰ ਦਲੀਪ ਤਾਹਿਲ (Dalip Tahil) ਨੇ ਨਾਰਾਜ਼ਗੀ ਜਤਾਈ ਹੈ। Hindustan Times ਦੀ ਰਿਪੋਰਟ ਦੇ ਮੁਤਾਬਿਕ ਦਲੀਪ ਨੇ ਕੰਗਣਾ ਰਨੌਤ ਤੋਂ ਉਨ੍ਹਾਂ ਦਾ ਬਲੱਡ ਟੈੱਸਟ ਕਰਵਾਉਣ ਦੀ ਗੱਲ ਕਹੀ ਹੈ।
ਦਲੀਪ ਤਾਹਿਲ ਨੇ ਕਿਹਾ ਹੈ ਕਿ ਦੂਸਰਿਆਂ ਉੱਤੇ ਇਲਜ਼ਾਮ ਲਗਾਉਣ ਅਤੇ ਪਰਸਨਲ ਜੱਜਮੈਂਟ ਤੋਂ ਪਹਿਲਾਂ ਉਨ੍ਹਾਂ ਨੂੰ ਖ਼ੁਦ ਦਾ ਬਲੱਡ ਟੈੱਸਟ ਕਰਵਾਉਣਾ ਚਾਹੀਦਾ ਹੈ। ਦੁਨੀਆ ਵਿੱਚ ਜੋ ਹੋ ਰਿਹਾ ਹੁੰਦਾ ਹੈ, ਉਸ ਦਾ ਛੋਟਾ ਹਿੱਸਾ ਬਾਲੀਵੁੱਡ ਵਿੱਚ ਵਿਖਾਈ ਦਿੰਦਾ ਹੈ।ਬਾਲੀਵੁੱਡ ਵਿੱਚ ਡਰੱਗ ਦਾ ਇਸਤੇਮਾਲ ਹੁੰਦਾ ਹੈ। ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਮੈਂ ਬਸ ਇਹ ਸਮਝਣਾ ਚਾਹੁੰਦਾ ਹਾਂ ਕਿ ਇਸ ਦੇ ਪਿੱਛੇ ਕੰਗਣਾ ਦਾ ਮਕਸਦ ਕੀ ਹੈ।
ਜ਼ਿਕਰਯੋਗ ਹੈ ਕਿ ਕੰਗਣਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਰਣਬੀਰ ਕਪੂਰ, ਰਣਵੀਰ ਸਿੰਘ, ਵਿਕੀ ਕੌਸ਼ਲ ਸਾਰੇ  ਡਰੱਗ ਟੈੱਸਟ ਲਈ ਆਪਣਾ ਬਲੱਡ ਸੈਂਪਲ ਦੇਣ  ਲਈ ਬੇਨਤੀ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਇਹ ਆਪਣਾ ਬਲੱਡ ਸੈਂਪਲ ਦੇ ਕੇ ਉਨ੍ਹਾਂ ਸਾਰੇ ਅਫ਼ਵਾਹਾਂ ਨੂੰ ਖ਼ਤਮ ਕਰ ਦੇਣ।
Published by: Anuradha Shukla
First published: September 7, 2020, 8:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading