‘DANCE MERI RANI’ Song Out: ਨੋਰਾ ਫਤੇਹੀ (Nora Fatehi) ਅਤੇ ਗੁਰੂ ਰੰਧਾਵਾ (Guru Randhawa) ਦਾ ਨਵਾਂ ਮਿਊਜ਼ਿਕ ਵੀਡੀਓ 'ਡਾਂਸ ਮੇਰੀ ਰਾਣੀ' (Dance Meri Rani) ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੋਣ ਦੇ ਨਾਲ ਹੀ ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਧਮਾਲਾਂ ਪਾ ਦਿਤੀਆਂ ਹਨ। 3 ਘੰਟੇ ਪਹਿਲਾਂ ਹੀ ਯੂਟਿਊਬ 'ਤੇ ਰਿਲੀਜ਼ ਹੋਏ ਇਸ ਗੀਤ ਦੇ ਵੀਡੀਓ ਨੂੰ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ 'ਚ ਨੋਰਾ ਫਤੇਹੀ ਨੇ ਜਲ ਪਰੀ ਬਣ ਕੇ ਸਾਰਿਆਂ ਦਾ ਮਨ ਮੋਹ ਰਹੀ ਹੈ।
ਵੀਡੀਓ ਦੀ ਸ਼ੁਰੂਆਤ 'ਚ ਨੋਰਾ ਪਾਣੀ ਅਤੇ ਦਰੱਖਤਾਂ ਦੇ ਵਿਚਕਾਰ ਇੱਕ ਜਲਪਰੀ ਦੇ ਰੂਪ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਗੁਰੂ ਰੰਧਾਵਾ ਬੜੇ ਪਿਆਰ ਨਾਲ ਦੇਖ ਰਹੇ ਹਨ। ਇਸ ਤੋਂ ਬਾਅਦ ਗੀਤ 'ਚ ਦੋਵਾਂ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਨੋਰਾ ਫਤੇਹੀ ਭੂਰੇ ਰੰਗ ਦੀ ਕ੍ਰੌਸੀਆ ਸਕਰਟ ਅਤੇ ਕ੍ਰੌਪ ਟਾਪ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਨੋਰਾ ਬਾਲਾ ਨੂਡਲਸ ਕਰਲ ਦੇ ਨਾਲ ਹੇਅਰ ਸਟਾਈਲ 'ਚ ਖੂਬਸੂਰਤ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮਿਊਜ਼ਿਕ ਵੀਡੀਓ 'ਡਾਂਸ ਮੇਰੀ ਰਾਣੀ' ਨੂੰ ਗੁਰੂ ਰੰਧਾਵਾ ਨੇ ਜ਼ਾਹਰਾ ਐੱਸ ਖਾਨ ਨਾਲ ਮਿਲ ਕੇ ਗਾਇਆ ਹੈ। ਗੀਤ ਦੇ ਬੋਲ ਰਸ਼ਮੀ ਵਿਰਾਗ ਨੇ ਤਿਆਰ ਕੀਤੇ ਹਨ। ਇਸ ਦੇ ਨਾਲ ਹੀ ਗੀਤ ਦੇ ਕੰਪੋਜ਼ਰ ਤਨਿਸ਼ਕ ਬਾਗਚੀ ਹਨ। ਵੀਡੀਓ ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਬੋਸਕੋ ਲੈਸਲੀ ਮਾਰਟਿਸ ਨੂੰ ਦਿੱਤੀ ਗਈ ਸੀ।
ਹਾਲ ਹੀ 'ਚ ਨੋਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਲਪਰੀ ਬਣਨ ਦਾ ਆਪਣਾ ਅਨੁਭਵ ਸਾਂਝਾ ਕੀਤਾ। ਨੋਰਾ ਨੇ ਦੱਸਿਆ ਸੀ ਕਿ 'ਜਲਪਰੀ ਬਹੁਤ ਖੂਬਸੂਰਤ ਹੁੰਦੀ ਹੈ। ਜਿਵੇਂ ਹੀ ਮੈਂ ਇਹ ਪਹਿਰਾਵਾ ਪਹਿਨਿਆ ਤਾਂ ਮੈਂ ਸੋਚਿਆ ਕਿ ਮੈਂ ਬਹੁਤ ਸੁੰਦਰ ਲੱਗ ਰਹੀ ਹਾਂ। ਪਰ ਇਸ ਨੂੰ ਸੰਭਾਲਣਾ ਬਹੁਤ ਔਖਾ ਸੀ। ਮੈਨੂੰ ਖੂਬਸੂਰਤ ਅਤੇ ਗਲੈਮਰਸ ਦਿਖਣਾ ਸੀ, ਇਸ ਲਈ ਦਰਦ ਵਿੱਚ ਵੀ ਮੈਂ ਬੜੀ ਮੁਸ਼ਕਲ ਨਾਲ ਸ਼ੂਟ ਕੀਤਾ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwood, Guru Randhawa, Nora Fathei, Song