ਦੀਪ ਸਿੱਧੂ ਦੀ ਮੌਤ ਨੇ ਪੰਜਾਬੀ ਇੰਡਸਟਰੀ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿਤਾ ਸੀ। ਤੇ ਹੁਣ ਦੀਪ ਸਿੱਧੂ ਦਾ ਆਖ਼ਰੀ ਗੀਤ ਲਾਹੌਰ ਰਿਲੀਜ਼ ਹੋਣ ;ਤੇ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਭਾਵੁਕ ਹੋ ਰਹੇ ਹਨ। ਪੰਜਾਬ ਭਰ ਵਿੱਚ ਸਿੱਧੂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਆਪੋ ਆਪਣੇ ਢੰਗ ਨਾਲ ਸ਼ਰਧਾਜਲੀਆਂ ਦੇ ਰਹੇ ਹਨ।
ਮਰਹੂਮ ਅਭਿਨੇਤਾ ਨੂੰ ਸ਼ਰਧਾਂਜਲੀ ਵਜੋਂ ਸਾਗਾ ਮਿਊਜ਼ਿਕ ਨੇ ‘ਲਾਹੌਰ’ ਵੀਡੀਓ ਰੀਲੀਜ਼ ਕੀਤੀ। 8 ਮਿੰਟ ਦਾ ਇਹ ਵੀਡੀਓ ਟ੍ਰੈਕ ਭਾਰਤ-ਪਾਕਿ ਵੰਡ ਦੇ ਹੌਲਨਾਕ ਪਿਛੋਕੜ ਵਿੱਚ ਦੋ ਦੋਸਤਾਂ ਦੀ ਕਹਾਣੀ ਪੇਸ਼ ਕਰਦਾ ਹੈ।
'ਲਾਹੌਰ' ਵੀਡੀਓ ਦੀਪ ਸਿੱਧੂ ਦਾ ਯਾਦਗਾਰੀ ਗੀਤ ਬਣ ਗਿਆ ਹੈ। ਇਸ ਗੀਤ ਵਿੱਚ ਸਿੱਧੂ ਦੀ ਬੇਮਿਸਾਲ ਐਕਟਿੰਗ ਦੇਖਣ ਨੂੰ ਮਿਲਦੀ ਹੈ। ਸਾਗਾ ਮਿਊਜ਼ਿਕ ਕੰਪਨੀ ਨੇ ਸਿੱਧੂ ਦੇ ਗੀਤ `ਲਾਹੌਰ` ਦੀ ਵੀਡੀਓ ਨੂੰ ਰਿਲੀਜ਼ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸਾਗਾ ਮਿਊਜ਼ਿਕ ਕੰਪਨੀ ਦੇ ਸੀਈਓ ਨੇ ਦੀਪ ਸਿੱਧੂ ਨੂੰ ਯਾਦ ਕਰਦਿਆਂ ਕਿਹਾ ਕਿ, 'ਵੰਡ ਨੇ ਸਾਡੇ ਹਰ ਇੱਕ ਦੇ ਦਿਲ ਨੂੰ ਦੁਖੀ ਕੀਤਾ ਹੈ। ਸਾਡੇ ਕੋਲ ਵਿਭਿੰਨ ਭਾਵਨਾਵਾਂ ਦਾ ਇੱਕ ਸਮੂਹ ਹੈ ਜੋ ਜਦੋਂ ਅਸੀਂ ਵੰਡ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਲਾਂ ਅਤੇ ਦਿਮਾਗਾਂ ਵਿੱਚ ਹਲਚਲ ਪੈਦਾ ਹੁੰਦੀ ਹੈ।'
"ਹਾਲਾਂਕਿ ਇਸ ਗੀਤ ਦੇ ਨਾਲ ਮੈਂ ਸਿਰਫ ਇਹ ਸੰਚਾਰ ਕਰਨਾ ਚਾਹੁੰਦਾ ਹਾਂ ਕਿ ਪਿਆਰ ਅਤੇ ਦੋਸਤੀ ਕੋਈ ਸੀਮਾਵਾਂ ਨਹੀਂ ਜਾਣਦੀ। ਅੰਤ ਵਿੱਚ ਮਨੁੱਖਤਾ ਹੀ ਇੱਕੋ ਇੱਕ ਧਰਮ ਹੁੰਦਾ ਜਿਸ ਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ। ਭਾਰੀ ਅਵਾਜ਼ ਵਿੱਚ, ਉਨਾਂ ਅੱਗੇ ਕਿਹਾ, 'ਦੀਪ ਸਿੱਧੂ ਅਤੇ ਦਿਲਰਾਜ ਗਰੇਵਾਲ ਵਰਗੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਸੱਚਾਈ ਅਤੇ ਸੰਜੀਦਗੀ ਨਾਲ ਆਪਣੀ ਕੌਮ ਅਤੇ ਆਪਣੇ ਭਾਈਚਾਰੇ ਨਾਲ ਖੜੇ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ।"
ਇਸ ਮੌਕੇ ਗਾਇਕ ਤੇ ਕਲਾਕਾਰ ਦਿਲਰਾਜ ਗਰੇਵਾਲ ਨੇ ਕਿਹਾ, 'ਲਾਹੌਰ' ਸਿਰਫ਼ ਇੱਕ ਗੀਤ ਹੀ ਨਹੀਂ, ਸਗੋਂ ਪਿਆਰ, ਦੋਸਤੀ ਅਤੇ ਸ਼ਾਂਤੀ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਸ ਵਿੱਚ ਕਿਸੇ ਵਿਅਕਤੀ ਦੇ ਨਿੱਜੀ ਨੁਕਸਾਨ ਦੇ ਜਜ਼ਬਾਤ ਨੂੰ ਦਰਸਾਇਆ ਗਿਆ ਹੈ। ਜੇਕਰ ਇਹ ਦੇਸ਼ ਵੰਡ ਨਾ ਹੁੰਦੀ ਤਾਂ ਹਾਲਾਤ ਹੋਰ ਬਿਹਤਰ ਹੁੰਦੇ। ਰਿਸ਼ਤੇ ਬਿਹਤਰ ਹੁੰਦੇ। ਪਰ ਅਜਿਹਾ ਨਹੀਂ ਹੋਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।