Deep Sidhu s girlfriend Reena Rai heartbreaking note: ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤੀਆ। ਦੀਪ ਸਿੱਧੂ ਦੇ ਅਚਾਨਕ ਦਿਹਾਂਤ ਦੀ ਖਬਰ ਨੇ ਉਨ੍ਹਾਂ ਦੇ ਕਰੀਬਿਆਂ ਨੂੰ ਤੋੜ੍ਹ ਕੇ ਰੱਖ ਦਿੱਤਾ। ਅਦਾਕਾਰ ਦੀ ਅਸਮੇਂ ਹੋਈ ਮੌਤ ਕਰਕੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ੌਕ ਦਾ ਮਹੌਲ ਹੈ। ਕਈ ਸਿਤਾਰੀਆਂ ਨੇ ਸੋਸ਼ਲ ਮੀਡੀਆ ਦੇ ਦੀਪ ਸਿੱਧੂ ਦੀ ਮੌਤ 'ਤੇ ਸ਼ੌਕ ਪ੍ਰਗਟ ਕੀਤਾ। ਇਸ ਵਿਚਕਾਰ ਦੀਪ ਸਿੱਧੂ ਦੀ ਗਰਲ ਫਰੈਂਡਰ ਰੀਨਾ ਰਾਏ ਸਦਮੇ ਤੋਂ ਬਾਹਰ ਨਹੀ ਆਈ ਹੈ। ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਅਦਾਕਾਰ ਨਾਲ ਕੁੱਝ ਤਸਵੀਰਾਂ ਸਾਂਝੀਆ ਕਰ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ।
ਜੀ ਹਾਂ, ਦੀਪ ਸਿੱਧੂ ਦੇ ਦਿਹਾਂਤ ਦੇ ਬਾਅਦ ਰੀਨਾ ਰਾਏ ਨੇ ਪਹਿਲੀ ਪੋਸਟ ਸਾਂਝੀ ਕੀਤੀ ਹੈ। ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਰੋਮਾਂਟਿਕ ਤਸਵੀਰਾਂ ਸਾਂਝੀਆ ਕਰ ਲਿਖਿਆ, 'ਮੈਂ ਟੁੱਟ ਗਈ ਹਾਂ ਅਤੇ ਅੰਦਰ ਤੋਂ ਮਰ ਚੁੱਕੀ ਹਾਂ। ਕਿਰਪਾ ਕਰਕੇ ਆਪਣੀ ਆਤਮਾ ਦੇ ਨਾਲ ਵਾਪਸ ਆ ਜਾਓ, ਜੋ ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਮੈਨੂੰ ਪੂਰੀ ਜ਼ਿੰਦਗੀ ਕਦੇ ਛੱਡ ਕੇ ਨਹੀਂ ਜਾਓਗੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੇਰੀ ਜਾਨ। ਤੁਸੀ ਮੇਰੇ ਦਿਲ ਦੀ ਧੜਕਨ ਹੋ। ਜਦੋਂ ਮੈਂ ਅੱਜ ਹਸਪਤਾਲ ਦੇ ਬੈੱਡ 'ਤੇ ਲੇਟੀ ਸੀ, ਤਾਂ ਮੈਂ ਤੁਹਾਨੂੰ ਸੁਣ ਰਹੀ ਸੀ, ਜਿਵੇਂ ਕਿ ਤੁਸੀਂ ਮੇਰੇ ਕੰਨ ਕੋਲ ਆ ਕੇ ਮੈਨੂੰ ਆਈ ਲਵ ਯੂ ਕਹਿ ਰਹੇ ਹੋ।

Deep Sidhu s girlfriend Reena Rai (insta story)
ਰੀਨਾ ਰਾਏ ਅੱਗੇ ਲਿਖਦੇ ਹੋਏ ਕਹਿੰਦੀ ਹੈ ਕਿ, 'ਤੁਹਾਨੂੰ ਪਤਾ ਹੈ ਕਿ ਤੁਸੀ ਮੇਰੇ ਨਾਲ ਹਮੇਸ਼ਾ ਰਹੋਗੇ। ਅਸੀਂ ਇਕੱਠੇ ਆਪਣੇ ਭਵਿੱਖ ਦੀ ਯੋਜਨਾ ਬਣਾਈ ਸੀ ਅਤੇ ਹੁਣ ਤੁਸੀ ਚਲੇ ਗਏ ਹੋ। ਸੋਲਮੇਟਸ ਇੱਕ-ਦੂਸਰੇ ਨੂੰ ਨਹੀਂ ਛੱਡਦੇ ਹਨ।' ਸੋਸ਼ਲ ਮੀਡੀਆ 'ਤੇ ਦੀਪ ਸਿੱਧੂ ਦੀ ਯਾਦ ਚ ਲਿਖਿਆ, ਰੀਨਾ ਰਾਏ ਦਾ ਇਹ ਦਰਦ ਭਰਿਆ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋਵਾਂ ਕਲਾਕਾਰਾਂ ਦੇ ਫੈਨਜ਼ ਉਨ੍ਹਾਂ ਦੇ ਪੋਸਟ 'ਤੇ ਕਮੈਂਟ ਕਰ ਸੰਵੇਦਨਾ ਜ਼ਾਹਰ ਕਰ ਰਹੇ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।