ਦੀਪਿਕਾ ਪਾਦੂਕੋਣ ਨੇ ਇੱਕ ਮਜ਼ਾਕੀਆ ਟਵੀਟ ਕੀਤਾ ਹੈ, ਜੋ ਨਵੇਂ ਸਾਲ ਮੌਕੇ ਫੈਂਨਸ ਨੂੰ ਪਾਗਲ ਕਰ ਰਿਹਾ ਹੈ। ਅਭਿਨੇਤਰੀ ਨੂੰ ਪਤਾ ਚੱਲਿਆ ਹੈ ਕਿ ਪੁਣੇ ਵਿੱਚ Deepika Padukone Parantha Thali ਮਿਲ ਰਹੀ ਹੈ। ਇੱਕ ਯੂਜ਼ਰ ਨੇ ਟਵਿੱਟਰ ਉੱਤੇ ਰੈਸਟੋਰੈਂਟ ਦੇ ਮੈਨਿਊ ਦਾ ਸਕ੍ਰੀਨਸ਼ਾੱਟ ਸ਼ੇਅਰ ਕੀਤਾ ਹੈ। ਜਿਸ ਵਿੱਚ ਦੀਪਿਕਾ ਪਾਦੁਕੋਣ ਪਰਾਂਠਾ ਥਾਲੀ ਨੂੰ ਹਾਈਲਾਈਟ ਕੀਤਾ ਗਿਆ ਹੈ। ਅਭਿਨੇਤਰੀ ਨੇ Laughing ਇਮੋਜੀ ਦੇ ਨਾਲ ਇਸ ਸਕ੍ਰੀਨਸ਼ਾੱਟ ਨੂੰ ਆਪਣੇ ਟਵਿੱਟਰ ਉੱਤੇ ਸ਼ੇਅਰ ਕੀਤਾ ਹੈ।
ਮੈਨਿਊ ਵਿੱਚ ਦੀਪਿਕਾ ਪਾਦੁਕੋਣ ਪਰਾਂਠਾ ਥਾਲੀ ਦਾ ਰੇਟ 600 ਰੁਪਏ ਹਨ। ਮੈਨਿਊ ਪੇਜ ਉੱਤੇ ਲੇਜੇਂਡਰੀ ਪਰਾਂਠਾ ਥਾਲੀ ਲਿਖਿਆ ਹੈ। ਜਿਸ ਵਿੱਚ ਕਈ ਨਾਮੀ ਅਦਾਕਾਰ ਦੇ ਨਾਮ ਉੱਤੇ ਪਰਾਂਠਿਆਂ ਦੇ ਨਾਮ ਰੱਖੇ ਗਏ ਹਨ। ਇਸ ਵਿੱਚ ਸੰਨੀ ਦਿਓਲ ਪਰਾਂਠਾ ਥਾਲੀ, ਅਕਸ਼ੈ ਕੁਮਾਰ ਪਰਾਂਠਾ ਥਾਲੀ, ਸਚਿਨ ਤੰਦੁਲਕਰ ਪਰਾਂਠਾ ਥਾਲੀ, ਯੋ ਯੋ ਹਨੀ ਸਿੰਘ ਪਰਾਂਠਾ ਥਾਲੀ, ਦਾਰਾ ਸਿੰਘ ਪਰਾਂਠਾ ਥਾਲੀ ਇੰਡੀਆਜ਼ ਬਿਗੇਸ ਪਰਾਂਠਾ, ਬਾਹੂਬਲੀ ਪਰਾਂਠਾ ਥਾਲੀ, ਮਾਧੁਰੀ ਦਿਕਸ਼ਤ ਪਰਾਂਠਾ ਥਾਲੀ, ਦ ਕੁੰਭਕਰਣ ਪਰਾਂਠਾ ਥਾਲੀ ਸ਼ਾਮਿਲ ਹੈ। ਦੂਜੇ ਪਾਸੇ ਰਣਵੀਰ ਸਿੰਘ ਨੇ ਵੀ ਇੰਸਟਾ ਸਟੋਰੀ ਉੱਤੇ ਇੱਕ ਸਕ੍ਰੀਨਸ਼ਾੱਟ ਸ਼ੇਅਰ ਕੀਤਾ ਹੈ। Texas ਦੇ ਇੱਕ ਰੈਸਟੋਰੈਂਟ ਵਿੱਚ ਪਦਮਾਵਤ ਐਕਟ੍ਰੈਸ ਦੇ ਨਾਮ ਉੱਤੇ ਡੋਸਾ ਹੈ। ਰਣਵੀਰ ਸਿੰਘ ਪਤਨੀ ਦੇ ਨਾਮ ਉੱਤੇ ਰੱਖੇ ਗਏ ਇਸ ਡੋਸੇ ਨੂੰ ਖਾਣੇ ਦੇ ਲਈ ਬੇਸਬਰ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ - "I'd Eat That"
ਦੀਪਿਕਾ ਪਾਦੁਕੋਣ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਜਲਦ ਹੀ ਮੇਘਨਾ ਗੁਲਜ਼ਾਰ ਦੀ ਫ਼ਿਲਮ 'ਛਪਾਕ' ਦੀ ਸ਼ੂਟਿੰਗ ਕਰਨ ਵਾਲੀ ਹੈ। ਜੋ ਕਿ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ਉੱਤੇ ਆਧਾਰਿਤ ਹੈ। ਫ਼ਿਲਮ ਵਿੱਚ ਦੀਪਿਕਾ, ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਏਗੀ ਤੇ ਉਨ੍ਹਾਂ ਨਾਲ ਵਿਕਰਾਂਤ ਮੈਸੀ ਨਜ਼ਰ ਆਉਣਗੇ।
what a great way to begin the year...Happy New Year!😁❤️😁 https://t.co/61BuaOWylC
— Deepika Padukone (@deepikapadukone) January 1, 2019
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Deepika Padukone