Home /News /entertainment /

ਦੀਪਿਕਾ ਪਾਦੁਕੋਣ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਪਤੀ ਰਣਵੀਰ ਨਾਲ ਆਈ ਨਜ਼ਰ

ਦੀਪਿਕਾ ਪਾਦੁਕੋਣ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਪਤੀ ਰਣਵੀਰ ਨਾਲ ਆਈ ਨਜ਼ਰ

ਦੀਪਿਕਾ ਪਾਦੁਕੋਣ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਪਤੀ ਰਣਵੀਰ ਨਾਲ ਆਈ ਨਜ਼ਰ

ਦੀਪਿਕਾ ਪਾਦੁਕੋਣ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਪਤੀ ਰਣਵੀਰ ਨਾਲ ਆਈ ਨਜ਼ਰ

 • Share this:
  ਮੁੰਬਈ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਕਈ ਮਸ਼ਹੂਰ ਹਸਤੀਆਂ ਵੀ ਮਹਾਂਮਾਰੀ ਦੀ ਲਪੇਟ 'ਚ ਆ ਗਈਆਂ। ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਉਸ ਦਾ ਪਰਿਵਾਰ ਸ਼ਾਮਲ ਹੈ। ਮਈ ਦੇ ਸ਼ੁਰੂ ਵਿੱਚ ਦੀਪਿਕਾ ਪਾਦੁਕੋਣ ਅਤੇ ਉਸ ਦੇ ਪਰਿਵਾਰ ਨੂੰ ਕੋਰੋਨਾ ਸੰਕਰਮਿਤ ਪਾਏ ਜਾਣ ਦੀਆਂ ਖ਼ਬਰਾਂ ਆਈਆਂ ਹਨ। ਅਭਿਨੇਤਰੀ ਆਪਣੇ ਮਾਪਿਆਂ ਦੇ ਨਾਲ ਬੰਗਲੁਰੂ ਵਿੱਚ ਇੱਕ ਘਰ ਵਿੱਚ ਸੀ। ਕੋਰੋਨਾ ਨੂੰ ਹਰਾਉਣ ਤੋਂ ਬਾਅਦ ਹੁਣ ਹਾਲ ਹੀ ਵਿੱਚ ਪਹਿਲੀ ਵਾਰ ਦੀਪਿਕਾ ਪਾਦੁਕੋਣ ਨੂੰ ਪਤੀ ਰਣਵੀਰ ਸਿੰਘ ਨਾਲ ਮੁੰਬਈ ਵਿੱਚ ਸਪਾਟ ਕੀਤਾ ਗਿਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

  ਇਸ ਦੌਰਾਨ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇੱਕੋ ਜਿਹੇ ਕੱਪੜਿਆਂ ਵਿੱਤ ਨਜ਼ਰ ਆਏ। ਇਹ ਦੋਵੇਂ ਬਲੈਕ ਆਊਟਫਿਟ ਵਿੱਚ ਨਜ਼ਰ ਆਏ। ਦੀਪਿਕਾ ਜਿੱਥੇ ਬਲੈਕ ਓਵਰਸਾਈਜ਼ ਹੁੱਡੀ ਅਤੇ ਪੈਂਟ 'ਚ ਨਜ਼ਰ ਆਈ, ਉੱਥੇ ਰਣਵੀਰ ਸਿੰਘ ਆਲ ਬਲੈਕ ਲੁੱਕ' ਚ ਦਿਖਾਈ ਦਿੱਤੇ। ਇਸ ਦੌਰਾਨ ਦੋਵੇਂ ਹੱਥਾਂ ਵਿਚ ਹੱਥ ਪਾਏ ਨਜ਼ਰ ਆਏ। ਇਸ ਦੌਰਾਨ ਦੋਵਾਂ ਨੇ ਕੋਰੋਨਾ ਪ੍ਰੋਟੋਕੋਲ ਦਾ ਵਿਸ਼ੇਸ਼ ਖ਼ਿਆਲ ਰੱਖਿਆ ਅਤੇ ਮਾਸਕ ਪਾ ਕੇ ਰੱਖਿਆ ਤੇ ਸਭ ਤੋਂ ਦੂਰੀ ਬਣਾ ਕੇ ਰੱਖੀ। ਦੋਵਾਂ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫਾਲੋਅਰ ਬਹੁਤ ਪਸੰਦ ਕਰ ਰਹੇ ਹਨ ਤੇ ਸ਼ੇਅਰ ਵੀ ਕਰ ਰਹੇ ਹਨ।

  ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਕਪਿਲ ਦੇਵ ਦੀ ਬਾਇਓਪਿਕ '83' 'ਚ ਨਜ਼ਰ ਆਉਣਗੇ। ਇਹ ਫ਼ਿਲਮ 1983 ਦੇ ਵਰਲਡ ਕੱਪ 'ਤੇ ਆਧਾਰਤ ਹੈ। ਜਿਸ ਵਿੱਚ ਰਣਵੀਰ ਸਿੰਘ ਕਪਿਲ ਦੇਵ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
  ਇਸ ਤੋਂ ਇਲਾਵਾ ਰਣਵੀਰ ਸਿੰਘ ਰੋਹਿਤ ਸ਼ੈੱਟੀ ਦੇ ਕਾਮੇਡੀ ਨਾਟਕ ‘ਸਰਕਸ’ ਵਿੱਚ ਨਜ਼ਰ ਆਉਣਗੇ। ਜਿਸ ਵਿੱਚ ਉਸ ਦੇ ਆਪੋਜ਼ਿਟ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ। ਇਸ ਤੋਂ ਇਲਾਵਾ ਰਣਵੀਰ ਅਕਸ਼ੈ ਕੁਮਾਰ ਨਾਲ ਸੂਰਿਆਵੰਸ਼ੀ 'ਚ ਨਜ਼ਰ ਆਉਣਗੇ। ਦੀਪਿਕਾ ਪਾਦੁਕੋਣ ਸ਼ਾਹਰੁਖ ਖ਼ਾਨ ਅਤੇ ਜਾਨ ਅਬ੍ਰਾਹਮ ਸਟਾਰਰ ਫ਼ਿਲਮ 'ਪਠਾਨ' 'ਚ ਮੁੱਖ ਭੂਮਿਕਾ' ਚ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਸਿਧਾਂਤ ਚਤੁਰਵੇਦੀ ਵੀ ਅਹਿਮ ਭੂਮਿਕਾ ਵਿਚ ਹਨ।
  Published by:Ramanpreet Kaur
  First published:

  Tags: Bollywood, Deepika Padukone, Ranveer Singh

  ਅਗਲੀ ਖਬਰ