ਪੂਰੀ ਦੁਨੀਆ 'ਚ ਇਸ ਸਮੇਂ ਫੀਫਾ ਵਰਲਡ ਕੱਪ ਦਾ ਖੁਮਾਰ ਛਾਇਆ ਹੋਇਆ ਹੈ।ਹੁਣ ਫੀਫਾ ਵਰਲਡ ਕੱਪ ਵਿੱਚ ਹੁਣ ਬਾਲੀਵੁੱਡ ਅਭਿਨੇਤਰੀਆਂ ਵੀ ਹਿੱਸਾ ਲੈਣ ਲਈ ਤਿਆਰ ਹਨ। ਦਰਅਸਲ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਦੀਪਿਕਾ ਪਾਦੁਕੋਣ ਆਪਣੀ ਟੋਪੀ ਵਿੱਚ ਇੱਕ ਹੋਰ ਖੰਭ ਜੋੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਕਿਉਂਕਿ ਮਿਲੀ ਜਾਣਕਾਰੀ ਦੇ ਮੁਤਾਬਕ ਦੀਪਿਕਾ ਪਾਦੂਕੋਣ ਵੱਲੋਂ ਕਤਰ 'ਚ ਹੋ ਰਹੇ ਵਿਸ਼ਵ ਕੱਪ 'ਚ ਟਰਾਫੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਪ੍ਰਾਪਤੀ ਵਿੱਚ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿ ਸਕਦੇ ਹਨ।
ਬਾਜੀਰਾਓ ਮਸਤਾਨੀ ਸਟਾਰ ਦੀਪਿਕਾ ਪਾਦੁਕੋਣ ਵੱਲੋਂ ਕਤਰ ਵਿੱਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦੌਰਾਨ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕੀਤਾ ਜਾਵੇਗਾ। ਇੰਨਾ ਹੀ ਨਹੀਂ ਰਣਵੀਰ ਸਿੰਘ ਨੂੰ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਵੀ ਸੱਦਾ ਦਿੱਤਾ ਗਿਆ ਹੈ। ਦੀਪਿਕਾ ਪਾਦੁਕੋਣ ਫਾਈਨਲ ਮੁਕਾਬਲੇ ਦੌਰਾਨ ਖਚਾਖਚ ਭਰੇ ਸਟੇਡੀਅਮ ਵਿੱਚ ਟਰਾਫੀ ਦਾ ਉਦਘਾਟਨ ਕਰਨਗੇ।
ਫੀਫਾ ਵਿਸ਼ਵ ਕੱਪ ਟਰਾਫੀ ਦਾ ਪਰਦਾਫਾਸ਼ ਕਰਨਾ ਕਿਸੇ ਅਭਿਨੇਤਾ ਲਈ ਦੁਰਲੱਭ ਸਨਮਾਨਾਂ ਵਿੱਚੋਂ ਇੱਕ ਹੈ। ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਜਿਹੇ 'ਚ ਇਹ ਮੌਕਾ ਦੀਪਿਕਾ ਦੀਆਂ ਉਪਲੱਬਧੀਆਂ 'ਚ ਇਕ ਹੋਰ ਉਪਲੱਬਧੀ ਜੋੜਨ ਲਈ ਤਿਆਰ ਹੋ ਰਿਹਾ ਹੈ। ਦੀਪਿਕਾ ਪਾਦੂਕੋਣ ਨੂੰ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਦੇਖਿਆ ਗਿਆ ਸੀ। ਦੀਪਿਕਾ ਨੂੰ ਲੁਈਸ ਵਿਟਨ ਅਤੇ ਕਾਰਟੀਅਰ ਵਰਗੇ ਲਗਜ਼ਰੀ ਬ੍ਰਾਂਡਾਂ ਅਤੇ ਇੱਥੋਂ ਤੱਕ ਕਿ ਲੇਵਿਸ ਅਤੇ ਐਡੀਡਾਸ ਵਰਗੇ ਪੌਪ ਕਲਚਰ ਬ੍ਰਾਂਡਾਂ ਲਈ ਗਲੋਬਲ ਚਿਹਰੇ ਵਜੋਂ ਚੁਣਿਆ ਗਿਆ ਹੈ।ਹੁਣ ਦੀਪਿਕਾ ਦਾ ਜਲਵਾ ਫੀਫਾ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਦੇਖਣ ਨੂੰ ਮਿਲੇਗਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood actress, Deepika Padukone, FIFA World Cup, Ranveer Singh, Sports, Trophy