Plagiarism: ਦੀਪਿਕਾ ਪਾਦੂਕੋਣ ਦੀ ਨਵੀਂ ਐਡ 'ਤੇ ਲੱਗਿਆ ਚੋਰੀ ਦਾ ਇਲਜ਼ਾਮ

  • Share this:
    ਫ਼ਿਲਮਾਂ ਨੂੰ ਕਾਪੀ ਕਰਨਾ ਅੱਜ-ਕੱਲ੍ਹ ਆਮ ਹੋ ਗਿਆ ਹੈ ਪਰ ਹੁਣ ਟੀਵੀ 'ਤੇ ਆਉਣ ਵਾਲੀਆਂ ਐਡਸ 'ਤੇ ਵੀ ਇੱਕ ਦੂਜੇ ਦੀ ਨਕਲ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਤੁਸੀਂ ਸਾਰਿਆਂ ਨੇ ਦੀਪਿਕਾ ਪਾਦੂਕੋਣ ਦੀ ਲਿਵਾਇਸ ਬਰਾਂਡ ਦੀ ਨਵੀਂ ਐਡ ਤਾਂ ਜ਼ਰੂਰ ਦੇਖੀ ਹੋਵੇਗੀ। ਇਸ 'ਚ ਦੀਪਿਕਾ ਪਾਦੂਕੋਣ ਖ਼ੂਬਸੂਰਤ ਅੰਦਾਜ਼ ਚ 'ਕੋਈ ਯਹਾਂ ਨਾਚੇ ਨਾਚੇ' ਗਾਣੇ 'ਤੇ ਨੱਚਦੀ ਨਜ਼ਰ ਆਉਂਦੀ ਹੈ। ਇਸ ਐਡ ਕਾਰਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਾਅਵਾ ਕੀਤਾ ਗਿਆ ਕਿ ਇਸ ਇਸ਼ਤਿਹਾਰ ਚ ਵਰਤਿਆ ਗਿਆ ਸੈੱਟ, ਜਿੱਥੇ ਐਡ ਚ ਦੀਪਿਕਾ ਤੇ ਹੋਰ ਕਲਾਕਾਰ ਨੱਚ ਰਹੇ ਹਨ, ਸੋਨੀ ਤਾਰਾਪੋਰੇਵਾਲਾ ਦੀ ਯੇ ਬੈਲੇ ਫ਼ਿਲਮ ਵਰਗਾ ਹੈ। ਦਰਅਸਲ ਸੈੱਟ ਡਿਜ਼ਾਈਨਰ ਰੁਪਿਨ ਸੂਚਕ ਨੇ ਟਵੀਟ ਰਾਹੀਂ ਇਸ ਦੀ ਪੁਸ਼ਟੀ ਵੀ ਕੀਤੀ ਕਿ ਦੋਵਾਂ ਚ ਕਾਫ਼ੀ ਸਮਾਨਤਾ ਹੈ। ਨਾਲ ਹੀ ਉਸ ਨੇ ਕਿਹਾ ਕਿ ਇਹ ਐਡ ਡਾਇਰੈਕਟਰ ਦਾ ਹੀ ਵਿਚਾਰ ਸੀ ਇਸ ਸੈੱਟ ਨੂੰ ਦੁਬਾਰਾ ਬਣਾਇਆ ਜਾਵੇ, ਇਸ ਲਈ ਅਸੀਂ ਇਹ ਕੀਤਾ।






    ਸੋਨੀ ਤਾਰਾਪੋਰੇਵਾਲਾ ਨੇ ਇੰਸਟਾਗਰਾਮ 'ਤੇ ਇੱਕ ਲੰਬੀ-ਚੌੜੀ ਪੋਸਟ ਲਿਖ ਕੇ ਕਿਹਾ ਹੈ "ਕੁੱਝ ਦਿਨ ਪਹਿਲਾਂ ਕੋਈ ਇਸ @levis_in ਦੇ ਵਿਗਿਆਪਨ ਨੂੰ ਮੇਰੇ ਧਿਆਨ ਵਿੱਚ ਲਿਆਇਆ। ਮੈਂ ਇਸ ਐਡ ਵਿੱਚ ਸਾਡੇ ਯੇ ਬੈਲੇ ਡਾਂਸ ਸਟੂਡੀਓ ਦਾ ਸੈੱਟ ਦੇਖ ਕੇ ਹੈਰਾਨ ਰਹਿ ਗਈ। @shalzoid (ਸਾਡੀ ਪ੍ਰਾਡਕਸ਼ਨ ਡਿਜ਼ਾਈਨਰ) ਵੱਲੋਂ ਬਹੁਤ ਮਿਹਨਤ ਨਾਲ ਇਹ ਸੈੱਟ ਡਿਜ਼ਾਈਨ ਕੀਤਾ ਗਿਆ ਸੀ। ਅਸਲ ਵਿੱਚ @nadiaeye (ਇਸ ਇਸ਼ਤਿਹਾਰ ਦੀ ਨਿਰਦੇਸ਼ਕ) ਨੇ ਯੇ ਬੈਲੇ ਦੇਖੀ ਅਤੇ ਸਾਡੇ ਸੈੱਟ ਨੂੰ ਅਖੀਰਲੇ ਵੇਰਵਿਆਂ ਤੱਕ ਉਸ ਦੀ ਨਕਲ ਕਰਨ ਦਾ ਫ਼ੈਸਲਾ ਕੀਤਾ। ਕੀ ਲਿਵਾਇਸ ਤੇ ਨਿਰਦੇਸ਼ਕ ਕਦੇ ਵੀ ਬਿਨਾਂ ਇਜਾਜ਼ਤ / ਪ੍ਰਵਾਨਗੀ ਦੇ ਪੱਛਮ ਵਿਚ ਅਜਿਹਾ ਕਰਨ ਬਾਰੇ ਸੋਚ ਸਕਦੇ ਨੇ ਤੇ ਕੀ ਇਸ ਨੂੰ ਆਪਣੀ ਰਚਨਾ ਕਹਿ ਸਕਦੇ ਨੇ ? ਇਹ ਬੌਧਿਕ ਚੋਰੀ ਹੈ !" ਉਸ ਨੇ ਅੱਗੇ ਲਿਖਿਆ ਕਿ "ਭਾਰਤ ਵਿਚ ਕਾਪੀ ਕੈਟ ਕਲਚਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਲੋੜ ਹੈ। ਤੁਸੀਂ ਸੋਚਦੇ ਹੋ ਕਿ ਕੋਈ ਵਿਦੇਸ਼ੀ ਨਿਰਮਾਣ ਕੰਪਨੀ ਤੇ ਨਿਰਦੇਸ਼ਕ ਸਾਡੇ ਤੋਂ ਬਿਹਤਰ ਜਾਣਦੇ ਹੋਣਗੇ। ਕੀ ਅਸੀਂ ਰਚਨਾਤਮਿਕ ਤੌਰ 'ਤੇ ਇੰਨੇ ਦੀਵਾਲੀਆ ਹੋ ਗਏ ਹਾਂ?" ਇਸ ਤੋਂ ਬਾਅਦ ਸੋਨੀ ਆਪਣੀ ਪੋਸਟ ਨੂੰ ਇਹ ਲਿਖਦੇ ਹੋਏ ਖ਼ਤਮ ਕਰਦੀ ਹੈ ਕਿ ਇਸ ਦਾ ਦੀਪਿਕਾ ਪਾਦੂਕੋਣ ਜਾਂ ਕਿਸੇ ਹੋਰ ਕਲਾਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
    Published by:Anuradha Shukla
    First published: