ਕੋਂਕਣੀ ਰਿਤੀ ਰਿਵਾਜ਼ਾਂ ਤੋਂ ਬਾਅਦ ਅੱਜ ਸਿੰਧੀ ਰਿਤੀ-ਰਿਵਾਜ਼ਾਂ ਨਾਲ ਹੋਵੇਗਾ ਦੀਪਿਕਾ-ਰਣਵੀਰ ਦਾ ਵਿਆਹ

News18 Punjab
Updated: November 15, 2018, 12:25 PM IST
ਕੋਂਕਣੀ ਰਿਤੀ ਰਿਵਾਜ਼ਾਂ ਤੋਂ ਬਾਅਦ ਅੱਜ ਸਿੰਧੀ ਰਿਤੀ-ਰਿਵਾਜ਼ਾਂ ਨਾਲ ਹੋਵੇਗਾ ਦੀਪਿਕਾ-ਰਣਵੀਰ ਦਾ ਵਿਆਹ
ਕੋਂਕਣੀ ਰਿਤੀ ਰਿਵਾਜ਼ਾਂ ਤੋਂ ਬਾਅਦ ਅੱਜ ਸਿੰਧੀ ਰਿਤੀ-ਰਿਵਾਜ਼ਾਂ ਨਾਲ ਹੋਵੇਗਾ ਦੀਪਿਕਾ-ਰਣਵੀਰ ਦਾ ਵਿਆਹ
News18 Punjab
Updated: November 15, 2018, 12:25 PM IST
ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦਾ ਬੁੱਧਵਾਰ ਨੂੰ ਇਟਲੀ ਦੇ ਲੇਕ ਕੋਮੋ ਵਿੱਚ ਵਿਆਹ ਹੋਇਆ। ਵਿਆਹ ਕੋਂਕਣੀ-ਸਾਰਸਵਤ ਰਿਤੀ ਰਿਵਾਜ਼ਾਂ ਨਾਲ ਹੋਇਆ ਤੇ ਅੱਜ ਦੀਪਿਕਾ ਤੇ ਰਣਵੀਰ ਸਿੰਧੀ ਰਿਤੀ ਰਿਵਾਜ਼ਾਂ ਨਾਲ ਵਿਆਹ ਲੈਣਗੇ। ਕੋਂਕਣੀ ਰਿਤੀ ਰਿਵਾਜ਼ਾਂ ਨਾਲ ਕੀਤੇ ਵਿਆਹ ਵਿੱਚ ਦੀਪਿਕਾ ਲਾਲ ਤੇ ਗੋਲਡਨ ਸਾੜੀ ਵਿੱਚ ਨਜ਼ਰ ਆ ਰਹੀ ਹੈ ਜਦਕਿ ਰਣਵੀਰ ਚਿੱਟੀ ਤੇ ਗੋਲਡਨ ਸ਼ੇਰਵਾਨੀ ਵਿੱਚ। ਤੁਹਾਨੂੰ ਦੱਸ ਦਈਏ ਕਿ ਦੀਪਿਕਾ ਕੋਂਕਣੀ ਤੇ ਰਣਵੀਰ ਸਿੰਘ ਸਿੰਧੀ ਪਰਿਵਾਰ ਤੋਂ ਹਨ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੇਕ ਕੋਮੋ ਵਿੱਚ ਹੀ ਸੰਗੀਤ ਸਮਾਗਮ, ਮਹਿੰਦੀ ਤੇ ਮੰਗਣੀ ਹੋਈ। ਇਸ ਵਿੱਚ ਰਣਵੀਰ ਨੇ ਗੋਡਿਆਂ ਉੱਤੇ ਬੈਠ ਕੇ ਦੀਪਿਕਾ ਨੂੰ ਪਰਪੋਜ਼ ਕੀਤਾ। ਰਣਵੀਰ ਨੇ 'ਤੂਨੇ ਮਾਰੀ ਐਂਟਰੀਆਂ' ਗਾਣਾ ਗਾਇਆ ਤੇ ਇੱਕ ਸਪੀਚ ਵੀ ਦਿੱਤੀ। ਸਪੀਚ ਸੁਣ ਕੇ ਦੀਪਿਕਾ ਭਾਵੁਕ ਹੋ ਗਈ ਤੇ ਰਣਵੀਰ ਨੇ ਉਨ੍ਹਾਂ ਨੂੰ ਗਲੇ ਲਗਾ ਲਿਆ।

ਸੰਗੀਤ ਸਮਾਗਮ ਵਿੱਚ ਦੀਪਿਕਾ ਸਫ਼ੇਦ ਤਾਂ ਰਣਵੀਰ ਕਾਲੇ ਕੱਪੜਿਆਂ ਵਿੱਚ ਦਿਖੇ...

  • ਸੰਗੀਤ ਸੇਰੇਮਨੀ ਵਿੱਚ ਦੀਪਿਕਾ ਨੇ ਸਫੇਦ ਤਾਂ ਰਣਵੀਰ ਨੇ ਕਾਲੇ ਰੰਗ ਦੇ ਕੱਪੜੇ ਪਾਏ ਸਨ।

  • ਇਸ ਮੌਕੇ ਕਲਾਸਿਕਲ ਸਿੰਗਰ ਸ਼ੁਭਾ ਨੇ ਵੀ ਠੁਮਰੀ ਦੀ ਪ੍ਰਸਤੁਤੀ ਦਿੱਤੀ। ਇਨ੍ਹਾਂ ਗਾਣਿਆਂ ਉਤੇ ਸੈਰੇਮਨੀ ਵਿੱਚ ਮੌਜੂਦ 40 ਮਹਿਮਾਨਾਂ ਨੇ ਡਾਂਸ ਕੀਤਾ।

  • ਰਣਵੀਰ ਨੇ ਢੋਲ ਵਜਾਇਆ ਤੇ ਦੀਪਿਕਾ ਲਈ ਗਾਣਾ ਵੀ ਗਾਇਆ।

  • ਮਹਿਮਾਨਾਂ ਨੇ 'ਮਹਿੰਦੀ ਨੀ ਮਹਿੰਦੀ...', 'ਕਾਲਾ ਸ਼ਾਹ ਕਾਲਾ...', 'ਮਹਿੰਦੀ ਹੈ ਰਚਨੇ ਵਾਲੀ...' ਵਰਗੇ ਗਾਣਿਆਂ ਉੱਤੇ ਡਾਂਸ ਕੀਤਾ।



ਵਿਆਹ ਸਮਾਗਮ ਦਾ ਕਰਵਾਇਆ ਬੀਮਾ: ਰਣਵੀਰ-ਦੀਪਿਕਾ ਨੇ ਆਪਣੇ ਵਿਆਹ ਸਮਾਗਮ ਦਾ ਬੀਮਾ ਵੀ ਕਰਵਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ-ਰਣਵੀਰ ਦੇ ਵਿਆਹ ਦਾ ਓਰੀਐਂਟਲ ਇੰਸ਼ਿਓਰੈਂਸ ਕੰਪਨੀ ਨੇ ਬੀਮਾ ਕੀਤਾ ਹੈ ਤੇ ਇਸਦੀ ਪਾੱਲਿਸੀ ਰਣਵੀਰ ਦੇ ਨਾਮ ਉੱਤੇ ਜਾਰੀ ਕੀਤੀ ਗਈ ਹੈ। ਅਗਰ ਵਿਆਹ ਦੇ 5 ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਨੂੰ ਕਵਰ ਕੀਤਾ ਜਾਵੇਗਾ।

 
First published: November 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...