Home /News /entertainment /

Deepika Padukone: ਦੀਪਿਕਾ ਪਾਦੂਕੋਣ-ਸ਼ਾਹਰੁਖ ਦੀ ਪਠਾਨ ਦਾ ਗੀਤ 'Jhoome Jo Pathaan' ਰਿਲੀਜ਼, ਡਾਂਸ ਨਾਲ ਲਾਈ ਅੱਗ

Deepika Padukone: ਦੀਪਿਕਾ ਪਾਦੂਕੋਣ-ਸ਼ਾਹਰੁਖ ਦੀ ਪਠਾਨ ਦਾ ਗੀਤ 'Jhoome Jo Pathaan' ਰਿਲੀਜ਼, ਡਾਂਸ ਨਾਲ ਲਾਈ ਅੱਗ

Jhoome Jo Pathaan

Jhoome Jo Pathaan

Jhoome Jo Pathaan: ਬਾਲੀਵੁੱਡ ਕਿੰਗ ਖਾਨ ਸ਼ਾਹਰੁਖ (Shah Rukh Khan) ਅਤੇ ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਆਪਣੀ ਅਪਕਮਿੰਗ ਫਿਲਮ ਪਠਾਨ (Pathan) ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਫਿਲਮ ਵਿੱਚ ਸ਼ਾਹਰੁਖ ਅਤੇ ਦੀਪਿਕਾ ਦਾ ਅੰਦਾਜ਼ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦੱਸ ਦੇਈਏ ਕਿ ਫਿਲਮ ਦੇ ਪਹਿਲੇ ਗੀਤ ਬੇਸ਼ਰਮਰੰਗ ਤੋਂ ਬਾਅਦ ਹੁਣ ਦੂਜਾ ਗੀਤ 'ਝੂਮੇ ਜੋ ਪਠਾਨ' ਰਿਲੀਜ਼ ਹੋ ਚੁੱਕਾ ਹੈ। ਇੱਕ ਵਾਰ ਫਿਰ ਤੋਂ ਆਪਣੇ ਇਸ ਗੀਤ ਰਾਹੀਂ ਦੋਵਾਂ ਸਟਾਰਸ ਨੇ ਡਾਂਸ ਫਲੋਰ ਉੱਪਰ ਅੱਗ ਲਗਾ ਦਿੱਤੀ।

ਹੋਰ ਪੜ੍ਹੋ ...
  • Share this:

ਦੱਸ ਦੇਈਏ ਕਿ 'ਝੂਮੇ ਜੋ ਪਠਾਨ' ਗੀਤ ਨੂੰ ਅਰਿਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ। ਦੱਸ ਦੇਈਏ ਕਿ ਅਰਿਜੀਤ ਸਿੰਘ ਇਸ ਤੋਂ ਪਹਿਲਾਂ ਵੀ ਸ਼ਾਹਰੁਖ ਖਾਨ ਲਈ ਗੀਤ ਗਾ ਚੁੱਕੇ ਹਨ। ਉਸਨੇ ਫਿਲਮ ਦਿਲਵਾਲੇ ਦੇ ਗੀਤ 'ਗੇਰੂਆ' ਅਤੇ 'ਜਬ ਹੈਰੀ ਮੇਟ ਸੇਜਲ' ਦੇ 'ਹਵਾਏਂ' ਨੂੰ ਆਪਣੀ ਆਵਾਜ਼ ਦਿੱਤੀ। ਇਹ ਦੋਵੇਂ ਗੀਤ ਹਿੱਟ ਸਾਬਤ ਹੋਏ। ਅਜਿਹੇ 'ਚ 'ਝੂਮੇ ਜੋ ਪਠਾਨ' ਮੇਕਰਸ ਨੂੰ ਹਿੱਟ ਹੋਣ ਦੀ ਉਮੀਦ ਹੈ।

ਕਾਬਿਲੇਗੌਰ ਹੈ ਕਿ ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। 'ਪਠਾਨ' ਵਿਰੁੱਧ ਇੱਕ ਹੋਰ ਵੱਡਾ ਵਿਰੋਧ ਚੱਲ ਰਿਹਾ ਹੈ ਕਿ ਇਹ ਫਿਲਮ ਅਸ਼ਲੀਲਤਾ ਫੈਲਾਉਣ ਵਾਲੀ ਹੈ। ਕਈ ਲੋਕਾਂ ਅਤੇ ਮੱਧ ਪ੍ਰਦੇਸ਼ ਦੇ ਉਲੇਮਾ ਬੋਰਡ ਦਾ ਕਹਿਣਾ ਹੈ ਕਿ ਸ਼ਾਹਰੁਖ ਦੀ ਫਿਲਮ 'ਪਠਾਨ' ਅਸ਼ਲੀਲਤਾ ਨੂੰ ਵਧਾਵਾ ਦੇ ਰਹੀ ਹੈ। ਉਲੇਮਾ ਬੋਰਡ ਦਾ ਇਹ ਵੀ ਕਹਿਣਾ ਹੈ ਕਿ ਪਠਾਨ ਇੱਕ ਸਨਮਾਨਜਨਕ ਅਤੇ ਖੁਸ਼ਹਾਲ ਭਾਈਚਾਰਾ ਹੈ ਅਤੇ ਸ਼ਾਹਰੁਖ ਦੀ ਫਿਲਮ ਇਸ ਨੂੰ ਗਲਤ ਤਰੀਕੇ ਨਾਲ ਦਿਖਾ ਰਹੀ ਹੈ। ਬੋਰਡ ਇਸ ਆਧਾਰ 'ਤੇ ਅਪੀਲ ਕਰ ਰਿਹਾ ਹੈ ਕਿ ਲੋਕ 'ਪਠਾਨ' ਨਾ ਦੇਖਣ। ਕੁਝ ਲੋਕਾਂ ਨੇ 'ਪਠਾਣ' ਨੂੰ ਕਿਸੇ ਹੋਰ ਵਿਸ਼ੇਸ਼ ਧਰਮ ਦੇ ਵਿਰੁੱਧ ਦੱਸਣਾ ਸ਼ੁਰੂ ਕਰ ਦਿੱਤਾ ਹੈ।

Published by:Rupinder Kaur Sabherwal
First published:

Tags: Bollywood, Deepika Padukone, Entertainment, Entertainment news, Shahrukh, Shahrukh Khan