HOME » NEWS » Films

ਅੱਜ ਦੀਪਿਕਾ-ਰਣਵੀਰ ਦੀ ਮੁੰਬਈ ਵਿਖੇ ਰਿਸੈਪਸ਼ਨ, ਇਹ ਫਿਲਮੀ ਸਿਤਾਰੇ ਹੋਣਗੇ ਸ਼ਾਮਿਲ

News18 Punjab
Updated: November 28, 2018, 1:58 PM IST
ਅੱਜ ਦੀਪਿਕਾ-ਰਣਵੀਰ ਦੀ ਮੁੰਬਈ ਵਿਖੇ ਰਿਸੈਪਸ਼ਨ, ਇਹ ਫਿਲਮੀ ਸਿਤਾਰੇ ਹੋਣਗੇ ਸ਼ਾਮਿਲ
ਅੱਜ ਦੀਪਿਕਾ-ਰਣਵੀਰ ਦੀ ਮੁੰਬਈ ਵਿਖੇ ਰਿਸੈਪਸ਼ਨ, ਇਹ ਫਿਲਮੀ ਸਿਤਾਰੇ ਹੋਣਗੇ ਸ਼ਾਮਿਲ

  • Share this:
ਬਾੱਲੀਵੁਡ ਅਭਿਨੇਤਾ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਅੱਜ ਮੁੰਬਈ ਵਿੱਚ ਰਿਸੈਪਸ਼ਨ ਹੈ। ਦੋਨਾਂ ਦਾ ਵਿਆਹ 14 ਤੇ 15 ਨਵੰਬਰ ਨੂੰ ਇਟਲੀ ਦੀ ਲੇਕ ਕੋਮੋ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਦੀਪਿਕਾ ਦੇ ਘਰਵਾਲਿਆਂ ਨੇ ਬੈਂਗਲੁਰੂ ਵਿੱਚ ਰਿਸੈਪਸ਼ਨ ਦਿੱਤਾ ਸੀ। ਅੱਜ ਦੀਪਿਕਾ-ਰਣਵੀਰ ਮੁੰਬਈ ਵਿੱਚ ਆਪਣੇ ਖ਼ਾਸ ਦੋਸਤਾਂ ਲਈ ਰਿਸੈਪਸ਼ਨ ਕਰ ਰਹੇ ਹਨ, ਜਿਸ ਵਿੱਚ ਬਾੱਲੀਵੁਡ ਦੇ ਤਮਾਮ ਸਿਤਾਰੇ ਸ਼ਾਮਿਲ ਹੋਣਗੇ। ਰਿਸੈਪਸ਼ਨ ਪਾਰਟੀ ਸ਼ਾਮ 8 ਵਜੇ ਸ਼ੁਰੂ ਹੋਵੇਗੀ।

ਦੀਪਿਕਾ-ਰਣਵੀਰ ਦੇ ਰਿਸੈਪਸ਼ਨ ਵਿੱਚ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਵੀ ਸ਼ਾਮਿਲ ਹੋਣਗੇ। ਪ੍ਰਿਯੰਕਾ ਤੇ ਨਿੱਕ ਦਾ ਵਿਆਹ 2 ਦਿਸੰਬਰ ਨੂੰ ਜੋਧਪੁਰ ਦੇ ਉਮੈਦ ਪੈਲੇਸ ਵਿੱਚ ਹੋਣ ਵਾਲਾ ਹੈ।

Loading...
ਕੈਟਰੀਨਾ ਕੈਫ ਵੀ ਰਿਸੈਪਸ਼ਨ ਵਿਚ ਹੋਵੇਗੀ ਸ਼ਾਮਿਲ
ਦੀਪਿਕਾ-ਰਣਵੀਰ ਦੇ ਰਿਸੈਪਸ਼ਨ ਵਿੱਚ ਕੈਟਰੀਨਾ ਕੈਫ ਵੀ ਸ਼ਾਮਿਲ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਨੂੰ ਖ਼ਾਸ ਤੌਰ ਤੇ ਰਿਸੈਪਸ਼ਨ ਦਾ ਕਾਰਡ ਭੇਜਿਆ ਗਿਆ ਹੈ। ਕੈਟਰੀਨਾ ਦਾ ਇਸ ਰਿਸੈਪਸ਼ਨ ਵਿੱਚ ਆਉਣਾ ਇਸ ਲਈ ਵੀ ਖ਼ਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਅਜਿਹਾ ਕਿਹਾ ਜਾਂਧਾ ਹੈ ਕਿ ਦੀਪਿਕਾ ਤੇ ਰਣਬੀਰ ਕਪੂਰ ਦੇ ਬ੍ਰੇਕਅੱਪ ਲਈ ਕੈਟਰੀਨਾ ਜ਼ਿੰਮੇਵਾਰ ਸੀ। ਇਸ ਤੋਂ ਬਾਅਦ ਰਣਬੀਰ ਤੇ ਕੈਟਰੀਨਾ ਵੀ ਕਈ ਸਾਲਾਂ ਤੱਕ ਰਿਲੇਸ਼ਨ ਵਿੱਚ ਰਹੇ ਬਾਅਦ ਵਿੱਚ ਇਨ੍ਹਾਂ ਦਾ ਵੀ ਬ੍ਰੇਕਅੱਪ ਹੋ ਗਿਆ।

ਦੀਪਿਕਾ-ਰਣਵੀਰ ਦੇ ਰਿਸੈਪਸ਼ਨ ਵਿੱਚ ਸਲਮਾਨ ਖਾਨ, ਸ਼ਾਹਰੁੱਖ ਖਾਨ ਤੇ ਅਮਿਤਾਭ ਬੱਚਨ ਦੇ ਸ਼ਾਮਿਲ ਹੋਣ ਦੀ ਉਮੀਦ ਹੈ।ਰਿਸੈਪਸ਼ਨ ਦਾ ਥੀਮ ਗੋਲਡਨ ਤੇ ਵ੍ਹਾਈਟ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਸੱਭਿਆਸਾਚੀ ਦੇ ਲਹਿੰਗੇ ਵਿੱਚ ਨਜ਼ਰ ਆਵੇਗੀ।

 
First published: November 28, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...