HOME » NEWS » Films

ਕਪਿਲ ਸ਼ਰਮਾ ਦੀ ਰਿਸੈਪਸ਼ਨ 'ਚ ਰਣਵੀਰ ਨੇ ਗਾਇਆ ਗਾਣਾ 'ਤੇ ਦੀਪਿਕਾ ਨੇ ਪਾਇਆ ਭੰਗੜਾ

Harneep Kaur | News18 Punjab
Updated: December 25, 2018, 10:59 AM IST
share image
ਕਪਿਲ ਸ਼ਰਮਾ ਦੀ ਰਿਸੈਪਸ਼ਨ 'ਚ ਰਣਵੀਰ ਨੇ ਗਾਇਆ ਗਾਣਾ 'ਤੇ ਦੀਪਿਕਾ ਨੇ ਪਾਇਆ ਭੰਗੜਾ

  • Share this:
  • Facebook share img
  • Twitter share img
  • Linkedin share img
ਕਾਮੇਡੀਅਨ ਕਪਿਲ ਸ਼ਰਮਾ 'ਤੇ ਗਿੰਨੀ ਚਤਰਥ ਨੇ 12 ਦਿਸੰਬਰ ਨੂੰ ਜਲੰਧਰ 'ਚ ਵਿਆਹ ਕੀਤੀ ਸੀ। ਅੰਮ੍ਰਿਤਸਰ ਚ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਨੂੰ ਰਿਸੈਪਸ਼ਨ ਦੇਣ ਤੋਂ ਬਾਅਦ ਜੋੜੇ ਨੇ ਸੋਮਵਾਰ ਨੂੰ ਮੁੰਬਈ 'ਚ ਫ਼ਿਲਮ ਅਤੇ ਟੀਵੀ ਇੰਡਸਟਰੀ ਦੇ ਲੋਕਾਂ ਨੂੰ ਪਾਰਟੀ ਦਿੱਤੀ। ਨਵੀਂ ਵਿਆਹੀ ਜੋੜੀ ਕਪਿਲ-ਗਿੰਨੀ ਦੀ ਰਿਸੈਪਸ਼ਨ ਦੀ ਸ਼ਾਨ ਬਣੇ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ। ਟੀਵੀ ਇੰਡਸਟਰੀ ਦੇ ਨਾਮੀ ਸੈਲੇਬਸ ਨੇ ਵੀ ਪਾਰਟੀ 'ਚ ਸ਼ਿਕਰਤ ਕੀਤੀ।

ਦੀਪਵੀਰ ਦੇ ਇਲਾਵਾ ਕਰਨ ਜੌਹਰ, ਜਿਤੇਂਦਰ, ਧਰਮੇਂਦਰ, ਕਰਨ ਜੌਹਰ, ਫਰਾਹ ਖਾਨ ਸਮੇਤ ਫ਼ਿਲਮੀ ਸਿਤਾਰੇ ਨਜ਼ਰ ਆਏ। ਸੋਸ਼ਲ ਮੀਡੀਆ ਤੇ ਪਾਰਟੀਆਂ ਦੀਆਂ ਤਸਵੀਰਾਂ 'ਚ ਧਮਾਲ ਮਚਾਉਂਦੇ ਨਜ਼ਰ ਆਏ ਦੀਪਵੀਰ। ਰਣਵੀਰ ਨੇ ਮੀਕਾ ਸਿੰਘ, ਅਤੇ ਕਪਿਲ ਸ਼ਰਮਾ ਨਾਲ ਗਾਣਾ ਗਾਇਆ ਤੇ ਦੂਜੇ ਪਾਸੇ ਦੀਪਿਕਾ ਨੇ ਗਾਣੇ ਤੇ ਭੰਗੜਾ ਪਾਇਆ।



 


First published: December 25, 2018
ਹੋਰ ਪੜ੍ਹੋ
ਅਗਲੀ ਖ਼ਬਰ