Home /News /entertainment /

Jacqueline Fernandez: ਜੈਕਲੀਨ ਫਰਨਾਂਡੀਜ਼ ਤੋਂ ਅੱਜ ਪੁੱਛਗਿੱਛ ਕਰੇਗੀ ਦਿੱਲੀ ਪੁਲਿਸ, 5-6 ਅਫਸਰ ਹੋਣਗੇ ਸ਼ਾਮਿਲ

Jacqueline Fernandez: ਜੈਕਲੀਨ ਫਰਨਾਂਡੀਜ਼ ਤੋਂ ਅੱਜ ਪੁੱਛਗਿੱਛ ਕਰੇਗੀ ਦਿੱਲੀ ਪੁਲਿਸ, 5-6 ਅਫਸਰ ਹੋਣਗੇ ਸ਼ਾਮਿਲ

Money Laundering Case: Jacqueline Fernandez: ਜੈਕਲੀਨ ਫਰਨਾਂਡੀਜ਼ ਤੋਂ ਅੱਜ ਪੁੱਛਗਿੱਛ ਕਰੇਗੀ ਦਿੱਲੀ ਪੁਲਿਸ, 5-6 ਅਫਸਰ ਹੋਣਗੇ ਸ਼ਾਮਿਲ

Money Laundering Case: Jacqueline Fernandez: ਜੈਕਲੀਨ ਫਰਨਾਂਡੀਜ਼ ਤੋਂ ਅੱਜ ਪੁੱਛਗਿੱਛ ਕਰੇਗੀ ਦਿੱਲੀ ਪੁਲਿਸ, 5-6 ਅਫਸਰ ਹੋਣਗੇ ਸ਼ਾਮਿਲ

Delhi Police Will Ask Questions From Jacqueline Fernandez: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਚੱਲ ਰਹੀ ਹੈ। ਦੱਸ ਦੇਈਏ ਕਿ ਦਿੱਲੀ ਪੁਲਿਸ ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀ ਜੇਲ੍ਹ ਤੋਂ 200 ਕਰੋੜ ਰੁਪਏ ਦੀ ਬਰਾਮਦਗੀ ਦੇ ਸਬੰਧ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ (Money Laundering) ਤੋਂ ਪੁੱਛਗਿੱਛ ਕਰੇਗੀ। ਦਿੱਲੀ ਪੁਲਿਸ ਦੇ 5-6 ਅਫਸਰਾਂ ਨੇ ਅਦਾਕਾਰਾ ਤੋਂ ਕਈ ਸਵਾਲ ਪੁੱਛਣ ਦੀ ਤਿਆਰੀ ਕਰ ਲਈ ਹੈ।

ਹੋਰ ਪੜ੍ਹੋ ...
 • Share this:

  Delhi Police Will Ask Questions From Jacqueline Fernandez: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਚੱਲ ਰਹੀ ਹੈ। ਦੱਸ ਦੇਈਏ ਕਿ ਦਿੱਲੀ ਪੁਲਿਸ ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀ ਜੇਲ੍ਹ ਤੋਂ 200 ਕਰੋੜ ਰੁਪਏ ਦੀ ਬਰਾਮਦਗੀ ਦੇ ਸਬੰਧ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ (Money Laundering) ਤੋਂ ਪੁੱਛਗਿੱਛ ਕਰੇਗੀ। ਦਿੱਲੀ ਪੁਲਿਸ ਦੇ 5-6 ਅਫਸਰਾਂ ਨੇ ਅਦਾਕਾਰਾ ਤੋਂ ਕਈ ਸਵਾਲ ਪੁੱਛਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਇਲਾਵਾ ਇਸ ਮਾਮਲੇ 'ਚ ਅਦਾਕਾਰਾ ਨੋਰਾ ਫਤੇਹੀ ਤੋਂ ਵੀ ਪੁਲਿਸ ਨੇ ਘੰਟਿਆਂ ਤੱਕ ਪੁੱਛਗਿੱਛ ਕੀਤੀ।

  ਸਵਾਲਾਂ ਦੀ ਸੂਚੀ ਤਿਆਰ

  ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਨੇ ਅਭਿਨੇਤਰੀ ਲਈ ਸਵਾਲਾਂ ਦੀ ਲੰਬੀ ਸੂਚੀ ਵੀ ਤਿਆਰ ਕੀਤੀ ਹੈ। ਜੈਕਲੀਨ ਸਵੇਰੇ 11 ਵਜੇ ਦਿੱਲੀ ਪੁਲਿਸ EOW ਸਾਹਮਣੇ ਪੇਸ਼ ਹੋਵੇਗੀ। 200 ਕਰੋੜ ਤੋਂ ਵੱਧ ਦੀ ਧੋਖਾਧੜੀ ਦੇ ਮਾਸਟਰਮਾਈਂਡ ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ 'ਚ ਜੈਕਲੀਨ ਤੋਂ ਪੁੱਛਗਿੱਛ ਕੀਤੀ ਜਾਵੇਗੀ।

  ਦੱਸ ਦੇਈਏ ਕਿ ਪੁਲਿਸ ਨੇ ਜੈਕਲੀਨ ਨੂੰ ਦੋ ਵਾਰ (12 ਸਤੰਬਰ ਅਤੇ 29 ਅਗਸਤ ਨੂੰ) ਪੁੱਛਗਿੱਛ ਲਈ ਸੰਮਨ ਭੇਜਿਆ ਸੀ। ਪਰ ਜੈਕਲੀਨ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਈ। ਤੀਜੇ ਸੰਮਨ 'ਤੇ ਜਦੋਂ ਦਿੱਲੀ ਪੁਲਿਸ ਨੇ ਅਦਾਕਾਰਾ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਤਾਂ ਹੁਣ ਜੈਕਲੀਨ ਨੂੰ ਕਿਸੇ ਵੀ ਹਾਲਤ 'ਚ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ।

  ਸੁਕੇਸ਼ ਚੰਦਰ ਸ਼ੇਖਰ ਨਾਲ ਸੰਬੰਧਿਤ ਹੋਣਗੇ ਸਵਾਲ

  ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਜੈਕਲੀਨ ਤੋਂ ਸੁਕੇਸ਼ ਚੰਦਰ ਸ਼ੇਖਰ ਦੇ ਨਾਲ ਸਬੰਧਾਂ ਬਾਰੇ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ ਜੈਕਲੀਨ ਤੋਂ ਸੁਕੇਸ਼ ਨੇ ਅਭਿਨੇਤਰੀ ਨੂੰ ਦਿੱਤੇ ਮਹਿੰਗੇ ਅਤੇ ਕੀਮਤੀ ਤੋਹਫ਼ਿਆਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਜੈਕਲੀਨ ਤੋਂ ਪੁੱਛਿਆ ਜਾਵੇਗਾ ਕਿ ਉਹ ਸੁਕੇਸ਼ ਨੂੰ ਕਿੰਨੀ ਵਾਰ ਮਿਲੀ ਹੈ ਅਤੇ ਕਿੰਨੀ ਵਾਰ ਉਸ ਨੇ ਸੁਕੇਸ਼ ਨਾਲ ਫ਼ੋਨ 'ਤੇ ਗੱਲ ਕੀਤੀ ਹੈ।

  Published by:Rupinder Kaur Sabherwal
  First published:

  Tags: Bollywood, Entertainment, Entertainment news, Jacqueline Fernandez, Money Laundering