Home /News /entertainment /

ਸ਼ਾਹਰੁਖ-ਸਲਮਾਨ ਤੋਂ ਲੈ ਕੇ ਹਿਨਾ ਖਾਨ ਤੱਕ, ਇਹ ਸਿਤਾਰੇ ਹਰ ਸਾਲ ਮਨਾਉਂਦੇ ਹਨ ਗਣੇਸ਼ ਚਤੁਰਥੀ

ਸ਼ਾਹਰੁਖ-ਸਲਮਾਨ ਤੋਂ ਲੈ ਕੇ ਹਿਨਾ ਖਾਨ ਤੱਕ, ਇਹ ਸਿਤਾਰੇ ਹਰ ਸਾਲ ਮਨਾਉਂਦੇ ਹਨ ਗਣੇਸ਼ ਚਤੁਰਥੀ

ਸ਼ਾਹਰੁਖ-ਸਲਮਾਨ ਤੋਂ ਲੈ ਕੇ ਇਹ ਸਿਤਾਰੇ ਹਰ ਸਾਲ ਮਨਾਉਂਦੇ ਹਨ ਗਣੇਸ਼ ਚਤੁਰਥੀ

ਸ਼ਾਹਰੁਖ-ਸਲਮਾਨ ਤੋਂ ਲੈ ਕੇ ਇਹ ਸਿਤਾਰੇ ਹਰ ਸਾਲ ਮਨਾਉਂਦੇ ਹਨ ਗਣੇਸ਼ ਚਤੁਰਥੀ

ਬਾਲੀਵੁੱਡ ਅਤੇ ਟੀਵੀ ਦੇ ਵੱਡੇ ਸਿਤਾਰੇ ਵੀ ਗਣੇਸ਼ ਚਤੁਰਥੀ ਮਨਾਉਣ ਵਿੱਚ ਪਿੱਛੇ ਨਹੀਂ ਰਹਿੰਦੇ। ਫਿਲਮ ਇੰਡਸਟਰੀ ਦੇ ਉਹ ਸਿਤਾਰੇ ਜੋ ਹਿੰਦੂ ਨਹੀਂ ਹਨ ਫਿਰ ਵੀ ਇਸ ਪਵਿੱਤਰ ਤਿਉਹਾਰ ਨੂੰ ਪੂਰੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਉਂਦੇ ਹਨ।

  • Share this:

Ganesh Chaturhi 2022: ਗਣੇਸ਼ ਚਤੁਰਥੀ ਦਾ ਤਿਉਹਾਰ ਨੇੜੇ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਕਾਰਨ ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਦੀ ਕਮੀ ਸੀ ਪਰ ਇਸ ਵਾਰ ਸਥਿਤੀ ਚੰਗੀ ਹੈ ਅਤੇ ਇਹ ਤਿਉਹਾਰ ਬਹੁਤ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਅਤੇ ਟੀਵੀ ਦੇ ਵੱਡੇ ਸਿਤਾਰੇ ਵੀ ਗਣੇਸ਼ ਚਤੁਰਥੀ ਮਨਾਉਣ ਵਿੱਚ ਪਿੱਛੇ ਨਹੀਂ ਰਹਿੰਦੇ। ਫਿਲਮ ਇੰਡਸਟਰੀ ਦੇ ਉਹ ਸਿਤਾਰੇ ਜੋ ਹਿੰਦੂ ਨਹੀਂ ਹਨ ਫਿਰ ਵੀ ਇਸ ਪਵਿੱਤਰ ਤਿਉਹਾਰ ਨੂੰ ਪੂਰੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਉਂਦੇ ਹਨ। ਸਲਮਾਨ ਖਾਨ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਭਗਵਾਨ ਗਣੇਸ਼ ਦਾ ਆਪਣੇ ਘਰ 'ਚ ਸਵਾਗਤ ਕਰਦੇ ਹਨ, ਹਰ ਸਾਲ ਉਹ ਇਸ ਤਿਉਹਾਰ ਨੂੰ ਮਨਾਉਂਦੇ ਹਨ, ਭੈਣ ਅਰਪਿਤਾ ਖਾਨ, ਭਰਾ ਸੋਹੇਲ ਖਾਨ ਅਤੇ ਹੋਰ ਲੋਕ ਭਗਵਾਨ ਗਣੇਸ਼ ਦੀ ਆਰਤੀ ਕਰਦੇ ਹਨ ਅਤੇ ਹੋਰ ਤਾਂ ਹੋਰ ਵਿਸਰਜਨ ਦੌਰਾਨ ਢੋਲ ਵੀ ਵਜਾਉਂਦੇ ਤੇ ਨੱਚਦੇ ਨਜ਼ਰ ਆਉਂਦੇ ਹਨ।

ਸ਼ਾਹਰੁਖ ਖਾਨ, ਜਿਨ੍ਹਾਂ ਦਾ ਵਿਆਹ ਗੌਰੀ ਖਾਨ ਨਾਲ ਹੋਇਆ ਹੈ, ਹਰ ਸਾਲ ਗਣੇਸ਼ ਚਤੁਰਥੀ ਮਨਾਉਂਦੇ ਹਨ, ਉਹ ਘਰ ਵਿੱਚ ਭਗਵਾਨ ਗਣੇਸ਼ ਦਾ ਸਵਾਗਤ ਕਰਦੇ ਹਨ ਅਤੇ ਆਪਣੇ ਬੱਚਿਆਂ ਦੇ ਨਾਲ ਪੂਰੇ ਸਮਰਪਣ ਦੇ ਨਾਲ ਤਿਉਹਾਰ ਵਿੱਚ ਸ਼ਾਮਲ ਹੁੰਦੇ ਹਨ। ਸੈਫ ਅਲੀ ਖਾਨ ਵੀ ਆਪਣੇ ਦੋ ਪੁੱਤਰਾਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਪਿਛਲੇ ਸਾਲ ਬੇਬੋ ਯਾਨੀ ਕਰੀਨਾ ਕਪੂਰ ਨੇ ਜਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਕੈਟਰੀਨਾ ਕੈਫ ਸਲਮਾਨ ਖਾਨ ਦੇ ਗਣਪਤੀ ਸਮਾਗਮ ਵਿੱਚ ਨਿਯਮਤ ਨਜ਼ਰ ਆਉਂਦੀ ਹੈ, ਉਹ ਹਰ ਸਾਲ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਲਈ ਸਲਮਾਨ ਖਾਨ ਦੇ ਨਿਵਾਸ ਸਥਾਨ ਉੱਤੇ ਜਾਂਦੀ ਹੈ।

ਜਦੋਂ ਰਿਤਿਕ ਰੋਸ਼ਨ ਦਾ ਵਿਆਹ ਹੋਇਆ ਸੀ, ਸੁਜ਼ੈਨ ਖਾਨ ਹਰ ਸਾਲ ਰੋਸ਼ਨ ਦੇ ਘਰ 'ਤੇ ਹੋਣ ਵਾਲੇ ਗਣਪਤੀ ਸਮਾਰੋਹ 'ਚ ਸਰਗਰਮੀ ਨਾਲ ਹਿੱਸਾ ਲੈਂਦੀ ਸੀ, ਰਿਤਿਕ ਅਤੇ ਉਸ ਦਾ ਪਰਿਵਾਰ ਹਰ ਸਾਲ ਭਗਵਾਨ ਗਣੇਸ਼ ਦਾ ਸਵਾਗਤ ਕਰਦੇ ਹਨ ਅਤੇ ਸਾਰੀਆਂ ਰਸਮਾਂ ਵੀ ਨਿਭਾਉਂਦੇ ਹਨ। ਨੀਤੀ ਟੇਲਰ ਵੀ ਗਣਪਤੀ ਦਾ ਤਿਉਹਾਰ ਮਨਾਉਂਦੀ ਨਜ਼ਰ ਆਉਂਦੀ ਹੈ। ਉਹ ਜਲਦੀ ਹੀ 'ਝਲਕ ਦਿਖਲਾ ਜਾ' 'ਚ ਨਜ਼ਰ ਆਵੇਗੀ। ਪਾਰਸੀ ਹੋਣ ਦੇ ਬਾਵਜੂਦ ਟੀਵੀ ਅਦਾਕਾਰਾ ਸਨਾਇਆ ਇਰਾਨੀ ਗਣਪਤੀ ਵਿੱਚ ਆਪਣੇ ਦੋਸਤਾਂ ਦੇ ਘਰ ਜਾ ਕੇ ਬੱਪਾ ਦਾ ਆਸ਼ੀਰਵਾਦ ਲੈਂਦੀ ਨਜ਼ਰ ਆਉਂਗੀ ਹੈ। ਹਿਨਾ ਖਾਨ ਵੀ ਹਰ ਗਣੇਸ਼ ਚਤੁਰਥੀ 'ਤੇ ਮੁੰਬਈ ਦੇ ਲਾਲਬਾਗ ਦੇ ਰਾਜਾ ਦੇ ਦਰਬਾਰ ਪਹੁੰਚਦੀ ਹੈ।

Published by:Tanya Chaudhary
First published:

Tags: Bollywood, Ganesh Chaturthi, Ganesh Chaturthi 2022, TV serial