Home /News /entertainment /

ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਭਗਵੰਤ ਮਾਨ 'ਤੇ ਕਰਮਜੀਤ ਅਨਮੋਲ ਨਾਲ ਸਾਂਝੀ ਕੀਤੀ ਦਿਲਚਸਪ ਵੀਡੀਓ

ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਭਗਵੰਤ ਮਾਨ 'ਤੇ ਕਰਮਜੀਤ ਅਨਮੋਲ ਨਾਲ ਸਾਂਝੀ ਕੀਤੀ ਦਿਲਚਸਪ ਵੀਡੀਓ

ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਭਗਵੰਤ ਮਾਨ 'ਤੇ ਕਰਮਜੀਤ ਅਨਮੋਲ ਨਾਲ ਸਾਂਝੀ ਕੀਤੀ ਦਿਲਚਸਪ ਵੀਡੀਓ (Insta)

ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਭਗਵੰਤ ਮਾਨ 'ਤੇ ਕਰਮਜੀਤ ਅਨਮੋਲ ਨਾਲ ਸਾਂਝੀ ਕੀਤੀ ਦਿਲਚਸਪ ਵੀਡੀਓ (Insta)

ਪੰਜਾਬ ਦੀ ਜਨਤਾ ਨੇ ਆਖਿਰਕਾਰ ਭਗਵੰਤ ਮਾਨ ਨੂੰ ਆਪਣੇ ਮੁੱਖ ਮੰਤਰੀ ਦੇ ਤੌਰ ਤੇ ਚੁਣਿਆ। ਭਗਵੰਤ ਮਾਨ ਦੀ ਜਿੱਤ ਤੇ ਨਾ ਸਿਰਫ ਆਮ ਜਨਤਾ ਬਲਕਿ ਕਈ ਫਿਲਮੀ ਸਿਤਾਰੀਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਪੰਜਾਬ ਚ ਆਖਿਰਕਾਰ ਆਮ ਆਦਮੀ ਪਾਰਟੀ ਦਾ ਝਾੜੂ ਪੰਜਾਬ `ਚ ਚੱਲ ਗਿਆ। ਆਪ ਦੇ ਝਾੜੂ ਨੇ ਪੰਜਾਬ `ਚ ਜਿਸ ਤਰੀਕੇ ਨਾਲ ਹੂੰਝਾ ਫੇਰ ਜਿੱਤ ਹਾਸਲ ਕੀਤੀ, ਉਸ ਤੋਂ ਹਰ ਕੋਈ ਹੈਰਾਨ ਵੀ ਤੇ ਖ਼ੁਸ਼ ਵੀ। ਇਸ ਖਾਸ ਮੌਕੇ ਤੇ ਪਾਲੀਵੁੱਡ ਕਲਾਕਾਰਾਂ ਨੇ ਭਗਵੰਤ ਮਾਨ ਦੀ ਖੂਬ ਤਾਰੀਫ ਕੀਤੀ।

ਹੋਰ ਪੜ੍ਹੋ ...
 • Share this:

  ਪੰਜਾਬ ਦੀ ਜਨਤਾ ਨੇ ਆਖਿਰਕਾਰ ਭਗਵੰਤ ਮਾਨ ਨੂੰ ਆਪਣੇ ਮੁੱਖ ਮੰਤਰੀ ਦੇ ਤੌਰ ਤੇ ਚੁਣਿਆ। ਭਗਵੰਤ ਮਾਨ ਦੀ ਜਿੱਤ ਤੇ ਨਾ ਸਿਰਫ ਆਮ ਜਨਤਾ ਬਲਕਿ ਕਈ ਫਿਲਮੀ ਸਿਤਾਰੀਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਪੰਜਾਬ ਚ ਆਖਿਰਕਾਰ ਆਮ ਆਦਮੀ ਪਾਰਟੀ ਦਾ ਝਾੜੂ ਪੰਜਾਬ `ਚ ਚੱਲ ਗਿਆ। ਆਪ ਦੇ ਝਾੜੂ ਨੇ ਪੰਜਾਬ `ਚ ਜਿਸ ਤਰੀਕੇ ਨਾਲ ਹੂੰਝਾ ਫੇਰ ਜਿੱਤ ਹਾਸਲ ਕੀਤੀ, ਉਸ ਤੋਂ ਹਰ ਕੋਈ ਹੈਰਾਨ ਵੀ ਤੇ ਖ਼ੁਸ਼ ਵੀ। ਇਸ ਖਾਸ ਮੌਕੇ ਤੇ ਪਾਲੀਵੁੱਡ ਕਲਾਕਾਰਾਂ ਨੇ ਭਗਵੰਤ ਮਾਨ ਦੀ ਖੂਬ ਤਾਰੀਫ ਕੀਤੀ। ਇਸ ਦੌਰਾਨ ਆਪ ਦੀ ਜਿੱਤ ਤੇ ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।

  View this post on Instagram


  A post shared by Dev Kharoud (@dev_kharoud)
  ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਕੇ ਆਪ ਤੇ ਭਗਵੰਤ ਮਾਨ ਨੂੰ ਵਧਾਈ ਦਿੱਤੀ। ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਅਤੇ ਭਗਵੰਤ ਮਾਨ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਵ ਖਰੌੜ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।

  View this post on Instagram


  A post shared by Dev Kharoud (@dev_kharoud)
  ਇਸ ਤੋਂ ਪਹਿਲਾ ਦੇਵ ਖਰੌੜ ਨੇ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਨਾਲ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਸੀ, "ਝਾੜੂ ਫੇਰ ਜਿੱਤ ਲਈ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਉਮੀਦ ਕਰਦਾਂ ਹਾਂ ਕਿ ਭਗਵੰਤ ਮਾਨ ਬਾਈ ਜੀ ਅਗਵਾਈ ਵਿੱਚ ਪੰਜਾਬ ਵਧੇਗਾ ਤੇ ਪ੍ਰਫੂਲਿਤ ਹੋਵੇਗਾ।"

  ਜਾਣਕਾਰੀ ਲਈ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾ ਵਿਖੇ ਦੁਪਹਿਰ 12.30 ਵਜੇ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਮਾਨ ਸਾਹਬ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਦੌਰਾਨ ਭਗਵੰਤ ਮਾਨ ਚੰਡੀਗੜ੍ਹ ਸਥਿਤ ਰਾਜ ਭਵਨ ਵਿਖੇ ਪਹੁੰਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਮਾਨ ਦੇ ਦਾਅਵੇ ਨੂੰ ਪ੍ਰਵਾਨ ਕਰ ਲਿਆ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 16 ਮਾਰਚ ਨੂੰ ਸਿਰਫ਼ ਉਹ ਹੀ ਨਹੀਂ ਬਲਕਿ ਪੰਜਾਬ ਦੀ ਖੁਸ਼ਹਾਲੀ ਲਈ ਪੂਰੇ ਪੰਜਾਬ ਦੇ ਲੋਕ ਸਹੁੰ ਚੁੱਕਣਗੇ।

  Published by:Rupinder Kaur Sabherwal
  First published:

  Tags: Assembly Election Results, Bhagwant Mann, Dev kharoud, Pollywood, Punjab Assembly election 2022, Punjabi industry