Home /News /entertainment /

Mohit Raina Becomes Father: 'ਦੇਵੋਂ ਕੇ ਦੇਵ ਮਹਾਦੇਵ' ਫੇਮ ਮੋਹਿਤ ਰੈਨਾ ਬਣੇ ਪਿਤਾ, ਪਤਨੀ ਅਦਿੱਤੀ ਨੇ ਬੇਟੀ ਨੂੰ ਦਿੱਤਾ ਜਨਮ

Mohit Raina Becomes Father: 'ਦੇਵੋਂ ਕੇ ਦੇਵ ਮਹਾਦੇਵ' ਫੇਮ ਮੋਹਿਤ ਰੈਨਾ ਬਣੇ ਪਿਤਾ, ਪਤਨੀ ਅਦਿੱਤੀ ਨੇ ਬੇਟੀ ਨੂੰ ਦਿੱਤਾ ਜਨਮ

Mohit Raina, wife Aditi welcome baby girl

Mohit Raina, wife Aditi welcome baby girl

Mohit Raina wife Aditi welcome baby girl: ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਖਾਸ ਪਛਾਣ ਬਣਾਉਣ ਵਾਲੇ ਅਭਿਨੇਤਾ ਮੋਹਿਤ ਰੈਨਾ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਟੀਵੀ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' 'ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਉਣ ਵਾਲੇ ਮੋਹਿਤ ਇੱਕ ਬੇਟੀ ਦੇ ਪਿਤਾ ਬਣ ਗਏ ਹਨ।

ਹੋਰ ਪੜ੍ਹੋ ...
  • Share this:

Mohit Raina wife Aditi welcome baby girl: ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਖਾਸ ਪਛਾਣ ਬਣਾਉਣ ਵਾਲੇ ਅਭਿਨੇਤਾ ਮੋਹਿਤ ਰੈਨਾ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਟੀਵੀ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' 'ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਉਣ ਵਾਲੇ ਮੋਹਿਤ ਇੱਕ ਬੇਟੀ ਦੇ ਪਿਤਾ ਬਣ ਗਏ ਹਨ। ਜਿਵੇਂ ਹੀ ਮੋਹਿਤ ਦੇ ਪਿਤਾ ਬਣਨ ਦੀ ਖਬਰ ਆਈ ਤਾਂ ਪ੍ਰਸ਼ੰਸਕਾਂ ਨੇ ਹਰ ਹਰ ਮਹਾਦੇਵ ਦੇ ਜਾਪ ਸ਼ੁਰੂ ਕਰ ਦਿੱਤੇ। ਮੋਹਿਤ ਨੇ ਇੱਕ ਸਾਲ ਪਹਿਲਾਂ ਅਦਿੱਤੀ ਸ਼ਰਮਾ ਨਾਲ ਵਿਆਹ ਕੀਤਾ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਵੱਖ-ਵੱਖ ਹੋਣ ਦੀਆਂ ਅਫਵਾਹਾਂ ਵੀ ਸਾਹਮਣੇ ਆਈਆਂ ਸਨ ਪਰ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਮੋਹਿਤ ਅਤੇ ਅਦਿਤੀ ਨੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ।









View this post on Instagram






A post shared by Mohit Raina (@merainna)



ਮੋਹਿਤ ਰੈਨਾ ਨੇ ਇੰਸਟਾਗ੍ਰਾਮ 'ਤੇ ਪਿਤਾ-ਬੇਟੀ ਦੀ ਬਾਂਡਿੰਗ ਦੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਮੋਹਿਤ ਦੀਆਂ ਉਂਗਲਾਂ ਛੋਟੀ ਬੇਟੀ ਨੇ ਫੜੀਆਂ ਹੋਈਆਂ ਹਨ ਅਤੇ ਅਦਿਤੀ ਦੀਆਂ ਉਂਗਲਾਂ ਦੂਜੇ ਪਾਸੇ ਹਨ। ਆਪਣੀ ਬੇਟੀ ਦੀ ਪਹਿਲੀ ਝਲਕ ਦਿਖਾਉਂਦੇ ਹੋਏ ਮੋਹਿਤ ਨੇ ਲਿਖਿਆ, 'ਅਤੇ ਫਿਰ ਅਸੀਂ 3 ਬਣ ਗਏ। ਇਸ ਸੰਸਾਰ ਵਿੱਚ ਤੁਹਾਡਾ ਸੁਆਗਤ ਹੈ ਬੇਬੀ ਗਰਲ'.


ਦੱਸ ਦੇਈਏ ਕਿ ਮਸ਼ਹੂਰ ਪਾਪਾਰਾਜ਼ੀ ਵਾਈਰਲ ਭਿਯਾਨੀ ਦੁਆਰਾ ਵੀ ਇਸਦੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ।ਮੋਹਿਤ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕਾਂ ਅਤੇ ਸੈਲੇਬਸ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਖੁਸ਼ੀ ਜ਼ਾਹਰ ਕਰਦੇ ਹੋਏ ਦੀਆ ਮਿਰਜ਼ਾ ਨੇ ਲਿਖਿਆ 'ਓਏ ਯਾ ਵਧਾਈ'। ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, 'ਹਰ ਹਰ ਮਹਾਦੇਵ..ਮੇਰੇ ਮਹਾਦੇਵ ਦੀ ਬੇਟੀ ਹੈ ਦੇਵੀ...

Published by:Rupinder Kaur Sabherwal
First published:

Tags: Bollywood, Entertainment, Entertainment news, TV show