HOME » NEWS » Films

ਵੀਡੀਓ ਨੂੰ ਦੇਖ ਕੇ ਰੋ ਪਏ ਧਰਮਿੰਦਰ, ਤੁਸੀਂ ਵੀ ਭਾਵੁਕ ਹੋ ਜਾਵੋਗੇ

News18 Punjab
Updated: September 13, 2019, 3:35 PM IST
share image
ਵੀਡੀਓ ਨੂੰ ਦੇਖ ਕੇ ਰੋ ਪਏ ਧਰਮਿੰਦਰ, ਤੁਸੀਂ ਵੀ ਭਾਵੁਕ ਹੋ ਜਾਵੋਗੇ

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਉਤੇ ਬਾਲੀਵੁਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਸੁਪਰਸਟਾਰ ਧਰਮਿੰਦਰ ਦਾ ਇਕ ਵੀਡੀਉ ਵਾਇਰਲ ਹੋ ਰਿਹਾ ਹੈ। ਇਸ ਵੀਡੀਉ ਵਿਚ ਧਰਮਿੰਦਰ ਹੰਝੂਆਂ ਨਾਲ ਰੋਂਦੇ ਦਿਸ ਰਹੇ ਹਨ। ਖੁਸ਼ਦਿਲ ਧਰਮਿੰਦਰ ਨੂੰ ਰੌਂਦਾ ਵੇਖ ਕੇ ਲੋਕ ਵੀ ਭਾਵੁਕ ਹੋ ਗਏ। ਦਰਅਸਲ ਧਰਮਿੰਦਰ ਆਪਣੀ ਜ਼ਿੰਦਗੀ ਉਤੇ ਬਣੀ ਇਕ ਵੀਡੀਉ ਨੂੰ ਦੇਖ ਕੇ ਰੋ ਪਏ। ਧਰਮਿੰਦਰ ਨਾਲ ਉਨ੍ਹਾਂ ਦੇ ਪੁੱਤਰ ਸੰਨੀ ਦਿਉਲ (Sunny Deol) ਅਤੇ ਪੋਤਾ ਕਰਨ ਦਿਉਲ (Karan Deol) ਵੀ ਭਾਵੁਕ ਨਜ਼ਰ ਆਏ। ਜਦੋਂ ਵੀਡੀਉ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਰੋਣਾ ਨਾ ਰੁਕਿਆ ਤਾਂ ਉਹ ਕਹਿਣ ਲੱਗੇ, ਮੈਨੂੰ ਤਾਂ ਰੁਲਾ ਹੀ ਦਿੱਤਾ।ਦੱਸਣਯੋਗ ਹੈ ਕਿ ਧਰਮਿੰਦਰ ਇਕ ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ ‘ਸੁਪਰ ਸਟਾਰ’ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ। ਇਸ ਸ਼ੋਅ ਵਿਚ ਉਹ ਆਪਣੇ ਪੋਤੇ ਕਰਨ ਦਿਉਲ ਦੀ ਫਿਲਮ ‘ਪਲ ਪਲ ਦਿਲ ਕੇ ਪਾਸ’ ਨੂੰ ਪ੍ਰਮੋਟ ਕਰਨ ਆਏ ਸੀ। ਇਸ ਦੌਰਾਨ ਸ਼ੋਅ ਮੇਕਰਜ਼ ਨੇ ਉਨ੍ਹਾਂ ਲਈ ਖਾਸ ਵੀਡੀਉ ਤਿਆਰ ਕੀਤਾ ਸੀ। ਇਸ ਵੀਡੀਉ ਵਿਚ ਧਰਮਿੰਦਰ ਦੇ ਬਚਪਨ ਦੀ ਕਹਾਣੀ ਸੀ.. ਉਨ੍ਹਾਂ ਦਾ ਪਿੰਡ,ਸਕੂਲ... ਉਨ੍ਹਾਂ ਦੀ ਮਨਪਸੰਦ ਮਠਿਆਈ ਦੀ ਦੁਕਾਨ ਅਤੇ ਉਹ ਪੁਲੀ ਜਿਥੇ ਬਚਪਨ ਵਿਚ ਬੈਠ ਕੇ ਉਹ ਸਟਾਰ ਬਣਨ ਦੇ ਸੁਫਨੇ ਵੇਖਦੇ ਸੀ। ਇਸ ਵੀਡੀਉ ਨੇ ਧਰਮਿੰਦਰ ਨੂੰ ਸਭ ਕੁਝ ਯਾਦ ਦਿਵਾ ਦਿੱਤਾ।

ਧਰਮਿੰਦਰ ਆਪਣੇ ਇਸ ਸੰਘਰਸ਼ ਦੀ ਕਹਾਣੀ ਨੂੰ ਵੇਖ ਕੇ ਭਾਵੁਕ ਹੋ ਗਏ ਅਤੇ ਵੀਡੀਉ ਖਤਮ ਹੁੰਦਿਆਂ ਹੀ ਕਹਿਣ ਲੱਗੇ ਤੁਸੀ ਮੈਨੂੰ ਰੁਆ ਦਿੱਤਾ... ਇਸ ਪੁਲ ’ਤੇ ਜਾ ਕੇ ਮੈਂ ਅੱਜ ਵੀ ਕਹਿੰਦਾ ਹਾਂ ਧਰਮਿੰਦਰ ਤੂੰ ਸਟਾਰ ਬਣ ਗਿਆ... ਪੁਲ ਤੂੰ ਵੀ ਸੁਣ ਲੈ, ਇੰਨਾ ਆਖ ਕੇ ਧਰਮਿੰਦਰ ਫੇਰ ਹੰਝੂਆਂ ਨਾਲ ਰੋਣ ਲੱਗ ਪਏ। ਧਰਮਿੰਦਰ ਦੇ ਇਸ ਵੀਡੀਉ ਨੂੰ ਸੋਨੀ ਟੀਵੀ ਦੇ ਆਫੀਸ਼ੀਅਲ ਟਵਿਟਰ ਅਕਾਊਂਟ ਉਪਰ ਸ਼ੇਅਰ ਕੀਤਾ ਹੈ।
First published: September 13, 2019
ਹੋਰ ਪੜ੍ਹੋ
ਅਗਲੀ ਖ਼ਬਰ