HOME » NEWS » Films

ਕੋਰੋਨਾ ਕਾਲ ਵਿੱਚ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਡਰੀਮ ਗਰਲ ਮਨ੍ਹਾਂ ਰਹੇ ਵਿਆਹ ਦੀ ਵਰੇਗੰਢ,ਇੱਕ ਦੂਜੇ ਨੂੰ 1 ਸਾਲ ਤੋਂ ਨਹੀਂ ਮਿਲੇ

News18 Punjabi | News18 Punjab
Updated: May 2, 2021, 6:14 PM IST
share image
ਕੋਰੋਨਾ ਕਾਲ ਵਿੱਚ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਡਰੀਮ ਗਰਲ ਮਨ੍ਹਾਂ ਰਹੇ ਵਿਆਹ ਦੀ ਵਰੇਗੰਢ,ਇੱਕ ਦੂਜੇ ਨੂੰ 1 ਸਾਲ ਤੋਂ ਨਹੀਂ ਮਿਲੇ
...ਇੱਕ ਦੂਜੇ ਨੂੰ 1 ਸਾਲ ਤੋਂ ਨਹੀਂ ਮਿਲੇ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਸਨ। ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਮੁੰਬਈ ਤੋਂ ਦੂਰ ਆਪਣੇ ਫਾਰਮ ਹਾਊਸ ਵਿੱਚ ਇੱਕਲੇ ਰਹਿ ਰਹੇ ਹਨ ਲੋਕਾਂ ਦੇ ਮਨ ਵਿਚ ਬਹੁਤ ਸਾਰੇ ਪ੍ਰਸ਼ਨ ਹਨ ਕਿ ਆਖਰ ਹੇਮਾ ਮਾਲਿਨੀ ਅਤੇ ਧਰਮਿੰਦਰ ਵਿਚਾਲੇ ਅਜਿਹਾ ਕੀ ਹੋਇਆ ਕਿ ਦੋਵੇਂ ਇਕ ਦੂਜੇ ਤੋਂ ਦੂਰ ਹੋ ਗਏ।

ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਹੇਮਾ ਅਤੇ ਧਰਮਿੰਦਰ ਇੱਕ ਦੂਜੇ ਨੂੰ ਨਹੀਂ ਮਿਲੇ ਹਨ।ਹੁਣ ਹੇਮਾ ਮਾਲਿਨੀ ਨੇ ਇਸ ਰਾਜ਼ ਦਾ ਪਰਦਾਫਾਸ਼ ਕੀਤਾ ਹੈ ਕਿ ਦੋਵਾਂ ਵਿਚਕਾਰ ਕੌਣ ਆਇਆ ਸੀ, ਕਿ ਦੋਵਾਂ ਨੂੰ ਅਲੱਗ ਕਿਉਂ ਹੋਣਾ ਪਿਆ ਸੀ।ਕੋਰੋਨਾ ਵਾਇਰਸ ਨੇ ਦੂਰੀਆਂ ਵਧਾ ਦਿੱਤੀਆਂ ਹਨ। ਇਸ ਕਾਰਨ ਲੋਕ ਦੂਰ ਰਹਿਣ ਲਈ ਮਜ਼ਬੂਰ ਹਨ। ਕੋਰੋਨਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਵਿਚਕਾਰ ਵੀ ਆ ਗਿਆ। ਅਭਿਨੇਤਰੀ ਹੇਮਾ ਮਾਲਿਨੀ ਅਤੇ ਧਰਮਿੰਦਰ ਵੀ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਕਾਰਨ ਵੱਖਰੇ ਤੌਰ 'ਤੇ ਰਹਿ ਰਹੇ ਹਨ, ਜਿਵੇਂ ਹੀ ਕੋਰੋਨਾ ਵਾਇਰਸ ਦਾ ਖਤਰਾ ਵਧਿਆ, ਧਰਮਿੰਦਰ ਮੁੰਬਈ ਤੋਂ ਬਾਹਰ ਇਕ ਫਾਰਮ ਹਾਊਸ ਵਿਚ ਰਹਿਣ ਲਈ ਚਲੇ ਗਏ।

ਇੱਕ ਇੰਟਰਵਿਊ ਦੇ ਦੌਰਾਨ ਅਦਾਕਾਰਾ ਹੇਮਾ ਮਾਲਿਨੀ ਨੇ ਕਿਹਾ, ‘ਇਹ ਉਨ੍ਹਾਂ ਦੀ ਸੁਰੱਖਿਆ ਲਈ ਚੰਗਾ ਹੈ। ਇਸ ਸਮੇਂ ਅਸੀਂ ਇਕੱਠੇ ਹੋਣ ਨਾਲੋਂ ਉਨ੍ਹਾਂ ਦੀ ਸਿਹਤ ਬਾਰੇ ਸੋਚ ਰਹੇ ਹਾਂ। ਅਸੀਂ ਸਭ ਤੋਂ ਭੈੜੇ ਸੰਕਟ ਵਿੱਚੋਂ ਗੁਜ਼ਰ ਰਹੇ ਹਾਂ। ਜੇ ਅਸੀਂ ਸਭਿਅਤਾ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਮਜ਼ਬੂਤ ​​ਹੋਣਾ ਚਾਹੀਦਾ ਹੈ,ਕੁਝ ਦਿਨ ਪਹਿਲਾਂ ਧਰਮਿੰਦਰ ਨੇ ਕੋਰੋਨਾ ਵੈਕਸੀਨ ਲਗਾਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਦੌਰਾਨ ਉਹ ਕਹਿ ਰਹੇ ਹਨ,"ਲਾਕਡਾਊਨ ਨੂੰ ਲਾਕਡਾਊਨ ਕਰਨਾ ਹੈ ਦੋ ਗਜ਼ ਦੀ ਦੂਰੀ ਅਤੇ ਮਾਸਕ ਹੈ ਜ਼ਰੂਰੀ ਹੈ। ਬੱਚਿਆਂ ਨੂੰ ਵੀ ਇਸ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਇਹ ਦੇਣਾ ਬਹੁਤ ਜ਼ਰੂਰੀ ਹੈ।

ਦੱਸ ਦਈਏ ਕੀ ਬਾਲੀਵੁੱਡ ਦੇ ਸਦਾਬਹਾਰ ਜੋੜੀ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਅੱਜ ਵਿਆਹ ਦੀ ਵਰੇਗੰਢ ਹੈ ਅਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਬਾਲੀਵੁੱਡ ਦੀ ਸਭ ਤੋਂ ਚਰਚਿਤ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਹੈ। ਇਸ ਜੋੜੀ ਦੇ ਪਿਆਰ ਅਤੇ ਵਿਆਹ ਦੀਆਂ ਕਹਾਣੀਆਂ ਕਾਫ਼ੀ ਮਸ਼ਹੂਰ ਹਨ। ਪਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਵਿਆਹ ਦੀ ਕਹਾਣੀ ਜੋ ਅੱਜ ਸੁਣਨਾ ਬਹੁਤ ਮਜ਼ੇਦਾਰ ਹੈ, ਉਸ ਸਮੇਂ ਇੰਨੀ ਦਿਲਚਸਪ ਨਹੀਂ ਸੀ। ਬਲਕਿ, ਉਨ੍ਹਾਂ ਦੋਵਾਂ ਨੂੰ ਬਹੁਤ ਕੁਝ ਸੁਣਨਾ ਪਿਆ। ਦਰਅਸਲ, ਧਰਮਿੰਦਰ ਨੇ ਹੇਮਾ ਮਾਲਿਨੀ ਨਾਲ 4 ਬੱਚੇ ਅਤੇ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ (ਪ੍ਰਕਾਸ਼ ਕੌਰ) ਛੱਡ ਕੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਇਸ ਵਿਆਹ ਨੂੰ ਲੈ ਕੇ ਕਾਫ਼ੀ ਗੱਲਾਂ ਹੋਈਆਂ।ਪਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਹਮੇਸ਼ਾ ਧਰਮਿੰਦਰ ਦੇ ਹੱਕ ਵਿੱਚ ਖੜੀ ਰਹੀ।ਇਸ ਦੇ ਨਾਲ ਧਰਮਿੰਦਰ ਨੇ ਆਪਣੇ ਸਾਰੇ ਬੱਚਿਆਂ ਨੂੰ ਹਮੇਸ਼ਾ ਬਰਾਬਰ ਦਾ ਪਿਆਰ ਦਿੱਤਾ।
Published by: Anuradha Shukla
First published: May 2, 2021, 2:56 PM IST
ਹੋਰ ਪੜ੍ਹੋ
ਅਗਲੀ ਖ਼ਬਰ