HOME » NEWS » Films

ਸੋਸ਼ਲ ਮੀਡੀਆ 'ਤੇ ਛਾਏ ਧਰਮਿੰਦਰ, ਫਾਰਮ ਹਾਊਸ ਦੇ ਵੀਡੀਓ ਹੋ ਰਹੇ ਵਾਇਰਲ

News18 Punjabi | News18 Punjab
Updated: June 14, 2021, 3:33 PM IST
share image
ਸੋਸ਼ਲ ਮੀਡੀਆ 'ਤੇ ਛਾਏ ਧਰਮਿੰਦਰ, ਫਾਰਮ ਹਾਊਸ ਦੇ ਵੀਡੀਓ ਹੋ ਰਹੇ ਵਾਇਰਲ
ਸੋਸ਼ਲ ਮੀਡੀਆ 'ਤੇ ਛਾਏ ਧਰਮਿੰਦਰ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਧਰਮਿੰਦਰ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡਿਓਜ਼ ਸਾਂਝੀਆਂ ਕਰਕੇ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਧਰਮਿੰਦਰ ਇਨ੍ਹੀਂ ਦਿਨੀਂ ਫਾਰਮ ਹਾਊਸ ’ਚ ਆਪਣਾ ਖ਼ਾਸ ਸਮਾਂ ਬਤੀਤ ਕਰ ਰਹੇ ਹਨ ਤੇ ਉਥੇ ਰਹਿੰਦੇ ਹੋਏ ਵੀ ਉਹ ਪ੍ਰਸ਼ੰਸਕਾਂ ਨਾਲ ਜੁੜਨਾ ਨਹੀਂ ਭੁੱਲਦੇ। ਹਾਲ ਹੀ ’ਚ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਦੇ ਫਾਰਮ ਹਾਊਸ ’ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਜਾਨਵਰ ਚਾਰਾ ਖਾਣ ਲਈ ਬਾਹਰ ਨਹੀਂ ਜਾ ਪਾ ਰਹੇ ਹਨ। ਧਰਮਿੰਦਰ ਵਲੋਂ ਸਾਂਝੀ ਕੀਤੀ ਇਸ ਵੀਡੀਓ ’ਚ ਇਹ ਵੇਖਿਆ ਜਾ ਸਕਦਾ ਹੈ ਕਿ ਉਹ ਦੂਰ ਖੜ੍ਹੇ ਆਪਣੇ ਪਸ਼ੂਆਂ ਦੀ ਨਿਗਰਾਨੀ ਕਰ ਰਹੇ ਹਨ। ਨਾਲ ਹੀ ਬਾਹਰ ਭਾਰੀ ਬਾਰਿਸ਼ ਹੋ ਰਹੀ ਜਾਪਦੀ ਹੈ। ਉਨ੍ਹਾਂ ਨੇ ਵੀਡੀਓ ਦੀ ਕੈਪਸ਼ਨ ’ਚ ਲਿਖਿਆ, ‘ਭਾਰੀ ਬਾਰਿਸ਼ ’ਚ ਮੈਂ ਉਨ੍ਹਾਂ ਨੂੰ ਪਹਾੜੀ ’ਤੇ ਨਹੀਂ ਜਾਣ ਦਿੰਦਾ… ਉਹ ਮੇਰੇ ਬਗੀਚੇ ’ਚ ਹੀ ਘੁੰਮਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਚਰਦਾ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੈ।





View this post on Instagram






A post shared by Dharmendra Deol (@aapkadharam)






ਧਰਮਿੰਦਰ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਦੇ ਫਾਰਮ ਹਾਊਸ ’ਚ ਹੀ ਬਤੀਤ ਹੁੰਦਾ ਹੈ। ਧਰਮਿੰਦਰ ਸਿਰਫ ਖ਼ਾਸ ਮੌਕਿਆਂ ’ਤੇ ਮੁੰਬਈ ਜਾਂਦੇ ਹਨ ਤੇ ਫਿਰ ਆਪਣੇ ਫਾਰਮ ਹਾਊਸ ਪਰਤਦੇ ਹਨ। ਧਰਮਿੰਦਰ ਜਲਦ ਹੀ ‘ਅਪਨੇ 2’ ਫ਼ਿਲਮ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਉਨ੍ਹਾਂ ਦੇ ਦੋਵੇਂ ਬੇਟੇ ਸੰਨੀ ਦਿਓਲ, ਬੌਬੀ ਦਿਓਲ ਤੇ ਪੋਤਾ ਕਰਨ ਦਿਓਲ ਵੀ ਨਜ਼ਰ ਆਵੇਗਾ। ਧਰਮਿੰਦਰ ਨੇ ਤਾਲਾਬੰਦੀ ਦਾ ਪੂਰਾ ਸਮਾਂ ਆਪਣੇ ਫਾਰਮ ਹਾਊਸ ’ਚ ਬਿਤਾਇਆ ਹੈ। ਵੈਸੇ ਵੀ ਧਰਮਿੰਦਰ ਦਾ ਇਹ ਫਾਰਮ ਹਾਊਸ ਬਹੁਤ ਖੂਬਸੂਰਤ ਹੈ ਤੇ ਇਸ ਦੀਆਂ ਵੀਡੀਓਜ਼ ਤੇ ਤਸਵੀਰਾਂ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕਰਦੇ ਹਨ। ਪਰ ਵੇਖਣਾ ਹੋਵੇਗਾ ਕਿ ਉਨ੍ਹਾਂ ਦੀ ਨਵੀਂ ਫਿਲਮ ਨੂੰ ਕਿੰਨਾ ਪਿਆਰ ਮਿਲੇਗਾ
Published by: Ramanpreet Kaur
First published: June 14, 2021, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ