'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਨਹੀਂ ਦਿੱਸੇਗੀ ਦਿਆ ਬੇਨ?


Updated: January 23, 2019, 5:48 PM IST
'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਨਹੀਂ ਦਿੱਸੇਗੀ ਦਿਆ ਬੇਨ?

Updated: January 23, 2019, 5:48 PM IST
ਸਬ ਟੀਵੀ ਉਤੇ ਮਸ਼ਹੂਰ ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਵਿਚ ਦਿਆ ਬੇਨ ਉਰਫ ਦਿਸ਼ਾ ਵਕਾਨੀ ਇਹ ਸ਼ੋਅ ਛੱਡ ਸਕਦੀ ਹੈ। ਦਰਅਸਲ, ਦਿਆ ਬੇਨ ਹਾਲ ਹੀ ਵਿਚ ਇਕ ਬੱਚੇ ਨੂੰ ਜਨਮ ਪਿੱਛੋਂ ਕੁਝ ਦੇਰ ਲਈ ਬ੍ਰੇਕ ਲਿਆ ਸੀ। ਹੁਣ ਜਦੋਂ ਉਹ ਇਕ ਬੇਟੀ ਦੀ ਮਾਂ ਬਣ ਗਈ ਹੈ ਤਾਂ ਲੋਕਾਂ ਨੂੰ ਸੀਰੀਅਲ ਵਿਚ ਉਸ ਦੀ ਵਾਪਸੀ ਦਾ ਇੰਤਜਾਰ ਹੈ। ਹਾਲਾਂਕਿ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਦੋਂ ਇਸ ਸ਼ੋਅ ਦੇ ਪ੍ਰੋਡਿਊਸਰ ਅਸਿਤ ਕੁਮਾਰ ਮੋਦੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।

ਸ਼ਾਇਦ ਉਸ ਦੀ ਇਹੀ ਸੋਚ ਹੋਵੇ ਪਰ ਅਜੇ ਆਖਰੀ ਫੈਸਲਾ ਨਹੀਂ ਆਇਆ। ਸਾਡੀ ਟੀਮ ਦਿਸ਼ਾ ਨਾਲ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਆ ਬੇਨ ਨੇ ਵਿਆਹ ਲ਼ਈ ਕੁਝ ਸਮੇਂ ਵਾਸਤੇ ਸ਼ੋਅ ਛੱਡ ਦਿੱਤਾ ਸੀ। ਦੱਸ ਦਈਏ ਕਿ ਇਸ ਸ਼ੋਅ ਵਿਚ ਦਿਆ ਦਾ ਬੇਹੱਦ ਖਾਸ ਰੋਲ ਹੈ। ਸੀਰੀਅਲ ਗੋਕੁਲਧਾਮ ਸੁਸਾਇਟੀ ਦੀ ਕਹਾਣੀ ਹੈ। ਇਹ ਸ਼ੋਅ ਇਸ ਚੈਨਲ ਉਤੇ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਹ ਇਸੇ ਤਰ੍ਹਾਂ ਲੋਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਹੈ।
First published: January 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...