Priyanka Chopra-Nick Jonas Malti Arrive India: ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਜੋਨਸ ਨਾਲ ਪਹਿਲੀ ਵਾਰ ਭਾਰਤ ਆਈ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਉਨ੍ਹਾਂ ਨੂੰ ਪੂਰੇ ਪਰਿਵਾਰ ਨਾਲ ਮੁੰਬਈ ਦੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ, ਜਿਸ ਨਾਲ ਜੁੜਿਆ ਇਕ ਵੀਡੀਓ ਸਾਹਮਣੇ ਆਇਆ ਹੈ। ਦਰਅਸਲ, ਇਹ ਵੀਡੀਓ ਮਸ਼ਹੂਰ ਪਾਪਰਾਜ਼ੀ ਵਾਈਰਲ ਭਿਯਾਨੀ ਦੁਆਰਾ ਸਾਂਝਾ ਕੀਤਾ ਗਿਆ ਹੈ। ਜੋ ਖੂਬ ਵਾਈਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਨਿਕ ਅਤੇ ਬੇਟੀ ਮਾਲਤੀ ਨਾਲ ਪ੍ਰਿਯੰਕਾ ਦਾ ਖੂਬਸੂਰਤ ਅੰਦਾਜ਼...
View this post on Instagram
ਵਾਈਰਲ ਭਿਯਾਨੀ ਦੁਆਰਾ ਸਾਂਝੀ ਕੀਤੀ ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਇਹੀ ਕਿਆਸ ਲਗਾ ਰਹੇ ਹਨ ਕਿ ਪ੍ਰਿਯੰਕਾ ਆਪਣੇ ਪਰਿਵਾਰ ਨਾਲ ਭੈਣ ਪਰਿਣੀਤੀ ਚੋਪੜਾ ਅਤੇ ਰਾਘਵ ਚੱਡਾ ਦੇ ਵਿਆਹ ਦਾ ਹਿੱਸਾ ਬਣਨ ਲਈ ਆਈ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪਰੀ ਦੇ ਵਿਆਹ ਦੀਆਂ ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ।
ਵੀਡੀਓ 'ਚ ਪ੍ਰਿਯੰਕਾ ਬੇਟੀ ਅਤੇ ਪਤੀ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ। ਏਅਰਪੋਰਟ 'ਤੇ ਉਸ ਨੇ ਮਾਲਤੀ ਨੂੰ ਆਪਣੀ ਗੋਦ 'ਚ ਲਿਆ ਅਤੇ ਪਾਪਰਾਜ਼ੀ ਨਾਲ ਜ਼ਬਰਦਸਤ ਪੋਜ਼ ਦਿੱਤੇ। ਇਸ ਦੌਰਾਨ ਮਾਲਤੀ ਵਾਈਟ ਅਤੇ ਬਲੈਕ ਕਲਰ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋਏ। ਦੇਸੀ ਗਰਲ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਿੰਕ ਕਲਰ ਦੇ ਆਊਟਫਿਟ 'ਚ ਸ਼ਾਨਦਾਰ ਲੱਗ ਰਹੀ ਹੈ।
ਇਸ ਕਾਰਨ ਪਹੁੰਚੀ ਭਾਰਤ...
ਉਥੇ ਹੀ, ਨਿਕ ਜੋਨਸ ਬਲੂ ਹੂਡੀ ਅਤੇ ਬਲੂ ਜੀਨਸ ਵਿੱਚ ਖੂਬਸੂਰਤ ਲੱਗ ਰਹੇ ਹਨ। ਉਸ ਨੇ ਆਰੇਂਜ ਕੈਪ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸਦੇ ਨਾਲ ਹੀ ਚਰਚਾ ਇਹ ਵੀ ਹੈ ਕਿ ਪ੍ਰਿਯੰਕਾ ਸਿਟਾਡੇਲ ਨੂੰ ਪ੍ਰਮੋਟ ਕਰਨ ਪਹੁੰਚੀ ਹੈ। ਪ੍ਰਿਯੰਕਾ ਚੋਪੜਾ ਆਪਣੀ ਵੈੱਬ ਸੀਰੀਜ਼ 'ਸਿਟਾਡੇਲ' ਦੇ ਪ੍ਰਮੋਸ਼ਨ ਲਈ ਮੁੰਬਈ ਪਹੁੰਚੀ ਹੈ ਅਤੇ ਇਸ ਦੇ ਨਾਲ ਹੀ ਉਹ ਏਸ਼ੀਆ-ਪ੍ਰਸ਼ਾਂਤ ਲਈ ਪ੍ਰਮੋਸ਼ਨਲ ਪ੍ਰੈੱਸ ਕਾਨਫਰੰਸ 'ਚ ਵੀ ਹਿੱਸਾ ਲਵੇਗੀ। ਤੁਹਾਨੂੰ ਦੱਸ ਦੇਈਏ ਕਿ ਅੱਜ ਯਾਨੀ ਕਿ 31 ਮਾਰਚ ਨੂੰ ‘ਸਿਟਾਡੇਲ’ ਦਾ ਦੂਜਾ ਟ੍ਰੇਲਰ ਰਿਲੀਜ਼ ਹੋਇਆ ਸੀ। ਇਹ ਇੱਕ ਜਾਸੂਸੀ ਥ੍ਰਿਲਰ ਸੀਰੀਜ਼ ਹੈ, ਜਿਸ ਵਿੱਚ ਪ੍ਰਿਯੰਕਾ ਜ਼ਬਰਦਸਤ ਕੰਮ ਕਰਦੀ ਨਜ਼ਰ ਆਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Priyanka Chopra, Raghav, Raghav Chadha