Sonam Bajwa- G Khan Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa) ਆਪਣੇ ਸ਼ੋਅ ‘ਦਿਲ ਦੀਆਂ ਗੱਲਾਂ 2’ ਵਿੱਚ ਮਸ਼ਹੂਰ ਕਲਾਕਾਰਾਂ ਨੂੰ ਪ੍ਰਸ਼ੰਸ਼ਕਾਂ ਦੇ ਰੂ-ਬ-ਰੂ ਕਰਵਾ ਰਹੀ ਹੈ। ਇਸ ਵਾਰ 27 ਨਵੰਬਰ ਨੂੰ ਮਾਸਟਰ ਸਲੀਮ (Master Saleem) ਅਤੇ ਜੀ ਖਾਨ (G Khan) ਸ਼ੋਅ ਦਾ ਹਿੱਸਾ ਬਣੇ। ਇਸ ਦੌਰਾਨ ਦੋਵਾਂ ਕਲਾਕਾਰਾਂ ਨੇ ਆਪਣੇ ਦਿਲ ਦੀਆਂ ਗੱਲਾਂ ਸੋਨਮ ਸਾਹਮਣੇ ਖੋਲ੍ਹ ਕੇ ਰੱਖੀਆਂ। ਸ਼ੋਅ ਵਿੱਚ ਜੀ ਖਾਨ ਵੱਲੋਂ ਸੋਨਮ ਸਾਹਮਣੇ ਪਿਆਰ ਦਾ ਇਜ਼ਹਾਰ ਕੀਤਾ ਗਿਆ।
View this post on Instagram
ਦਰਅਸਲ, ਮਾਸਟਰ ਸਲੀਮ ਅਤੇ ਜੀ ਖਾਨ ਇੱਕਠੇ ਇਸ ਸ਼ੋਅ ਦਾ ਹਿੱਸਾ ਬਣੇ। ਦੋਵਾਂ ਕਲਾਕਾਰਾਂ ਵੱਲੋਂ ਸ਼ੋਅ ਵਿੱਚ ਖੂਬ ਮਸਤੀ ਕੀਤੀ ਗਈ। ਇਸ ਦੌਰਾਨ ਸੋਨਮ ਸ਼ੋਅ ਵਿੱਚ ਉਸ ਸਮੇਂ ਸ਼ਰਮ ਨਾਲ ਲਾਲ ਹੋ ਗਈ, ਜਦੋਂ ਜੀ ਖਾਨ ਨੇ ਸੋਨਮ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਜੀ ਹਾਂ, ਗਾਇਕ ਜੀ ਖਾਨ ਨੇ ਕਿਹਾ, “ਸੋਨਮ ਮੈਂ ਤੁਹਾਡਾ ਆਸ਼ਿਕ ਹਾਂ।” ਸੋਨਮ ਨੇ ਜਵਾਬ ਦਿੰਦੇ ਹੋਏ ਕਿਹਾ, “ਅੱਛਾ।” ਅੱਗੇ ਜੀ ਖਾਨ ਨੇ ਕਿਹਾ ਕਿ “ਤੁਸੀਂ ਖਾਨ ਹਟਾ ਦਿਓ ਤੇ ਬੱਸ ਮੈਨੂੰ ਜੀ ਕਹੋ। ਉਹ ਚੰਗਾ ਲਗਦਾ।’’ ਇਸ ਉੱਪਰ ਸੋਨਮ ਹੱਸ ਪੈਂਦੀ ਹੈ।
ਇਸ ਦੌਰਾਨ ਸ਼ੋਅ ‘ਚ ਮਾਸਟਰ ਸਲੀਮ ਵੱਲੇੋਂ ਸੰਘਰਸ਼ ਦੀ ਕਹਾਣੀ ਦੱਸਦੇ ਹੋਏ ਅੱਖਾਂ ਨਮ ਹੋ ਗਈਆਂ। ਸਲੀਮ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਗੀਤ ਕਢਵਾਉਣ ਲਈ ਵਾਲੀਆਂ ਵੇਚ ਦਿੱਤੀਆਂ ਸੀ। ਬਾਅਦ ‘ਚ ਸਲੀਮ ਨੇ ਉਹ ਵਾਲੀਆਂ ਆਪਣੀ ਮਾਂ ਨੂੰ ਲਿਆ ਕੇ ਦਿੱਤੀਆਂ। ਇਹ ਗੱਲ ਸੁਣ ਕੇ ਮਾਸਟਰ ਸਲੀਮ ਸਮੇਤ ਸਭ ਭਾਵੁਕ ਹੋ ਗਏ। ਹਾਲਾਂਕਿ ਇਸ ਭਾਵੁਕ ਮਾਹੌਲ ਦੇ ਵਿਚਕਾਰ ਉਨ੍ਹਾਂ ਦੀ ਖੂਬ ਮਸਤੀ ਵੀ ਵੇਖਣ ਨੂੰ ਮਿਲੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Punjabi industry, Punjabi singer, Sonam bajwa, Sonam Bajwa Pics