HOME » NEWS » Films

ਪਕਿਸਤਾਨ ਵਿੱਚ ਵਿਕੇਗਾ ਦਲੀਪ ਕੁਮਾਰ ਅਤੇ ਰਾਜ ਕੁਮਾਰ ਦਾ ਜੱਦੀ ਘਰ,ਅਜਾਇਬ ਘਰ 'ਚ ਹੋਵੇਗਾ ਤਬਦੀਲ

News18 Punjabi | News18 Punjab
Updated: June 2, 2021, 10:30 AM IST
share image
ਪਕਿਸਤਾਨ ਵਿੱਚ ਵਿਕੇਗਾ ਦਲੀਪ ਕੁਮਾਰ ਅਤੇ ਰਾਜ ਕੁਮਾਰ ਦਾ ਜੱਦੀ ਘਰ,ਅਜਾਇਬ ਘਰ 'ਚ ਹੋਵੇਗਾ ਤਬਦੀਲ
ਪਕਿਸਤਾਨ ਵਿੱਚ ਵਿਕੇਗਾ ਦਲੀਪ ਕੁਮਾਰ ਅਤੇ ਰਾਜ ਕੁਮਾਰ ਦਾ ਜੱਦੀ ਘਰ,ਅਜਾਇਬ ਘਰ 'ਚ ਹੋਵੇਗਾ ਤਬਦੀਲ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਮੰਗਲਵਾਰ ਨੂੰ ਪੇਸ਼ਾਵਰ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸਨੂੰ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।ਪੇਸ਼ਾਵਰ ਦੇ ਜ਼ਿਲ੍ਹਾ ਕਮਿਸ਼ਨਰ ਕੈਪਟਨ (ਸੇਵਾਮੁਕਤ) ਖਾਲਿਦ ਮਹਿਮੂਦ ਨੇ ਅਦਾਕਾਰਾਂ ਦੇ ਘਰਾਂ ਦੇ ਮੌਜੂਦਾ ਮਾਲਕਾਂ ਦੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਦੋਵਾਂ ਘਰਾਂ ਨੂੰ ਪੁਰਾਤੱਤਵ ਵਿਭਾਗ ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ।ਜ਼ਿਲ੍ਹਾ ਕਮਿਸ਼ਨਰ ਦੇ ਦਫ਼ਤਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, "ਜ਼ਮੀਨ (ਦਿਲੀਪ ਕੁਮਾਰ ਅਤੇ ਰਾਜ ਕਪੂਰ ਦਾ ਘਰ) ਗ੍ਰਹਿਣ ਕਰਨ ਵਾਲੇ ਵਿਭਾਗ ਯਾਨੀ ਡਾਇਰੈਕਟਰ ਪੁਰਾਤੱਤਵ ਅਤੇ ਅਜਾਇਬ ਘਰ ਦੇ ਨਾਮ 'ਤੇ ਰਹੇਗੀ।"ਸੂਬਾਈ ਸਰਕਾਰ ਨੇ ਕਪੂਰ ਦੇ ਮਕਾਨ ਦੀ ਕੀਮਤ 1.5 ਕਰੋੜ ਰੁਪਏ ਨਿਰਧਾਰਤ ਕੀਤੀ ਜਦੋਂਕਿ ਕੁਮਾਰ ਦੇ ਘਰ ਦੀ ਕੀਮਤ 80 ਲੱਖ ਰੁਪਏ ਰੱਖੀ ਗਈ। ਹਾਲਾਂਕਿ, ਕਪੂਰ ਦੀ ਜੱਦੀ ਘਰ ਦੇ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਜਦਕਿ ਕੁਮਾਰ ਦੇ ਜੱਦੀ ਘਰ ਦੇ ਮਾਲਕ ਗੁਲ ਰਹਿਮਾਨ ਨੇ ਜਾਇਦਾਦ ਲਈ 3.5 ਕਰੋੜ ਰੁਪਏ ਦੀ ਮੰਗ ਕੀਤੀ।
Published by: Ramanpreet Kaur
First published: June 2, 2021, 10:30 AM IST
ਹੋਰ ਪੜ੍ਹੋ
ਅਗਲੀ ਖ਼ਬਰ