Home /News /entertainment /

Arshdeep Singh: ਦਿਲਜੀਤ ਦੋਸਾਂਝ- ਐਮੀ ਵਿਰਕ ਸਣੇ ਇਨ੍ਹਾਂ ਸਿਤਾਰਿਆਂ ਨੇ ਕੀਤਾ ਕ੍ਰਿਕੇਟਰ ਅਰਸ਼ਦੀਪ ਸਿੰਘ ਦਾ ਸਮਰਥਨ

Punjabi Star Supports Arshdeep Singh: ਭਾਰਤੀ ਟੀਮ ਦੇ 23 ਸਾਲਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਇਸ ਸਮੇਂ ਏਸ਼ੀਆ ਕੱਪ 2022 (Asia Cup 2022) ਲਈ ਸੰਯੁਕਤ ਅਰਬ ਅਮੀਰਾਤ ਵਿੱਚ ਹਨ। ਭਾਰਤੀ ਟੀਮ (Indian Cricket Team) ਲਈ ਲੰਬੇ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਨੌਜਵਾਨ ਤੇਜ਼ ਗੇਂਦਬਾਜ਼ ਕੱਲ੍ਹ ਪਾਕਿਸਤਾਨ ਖਿਲਾਫ ਕੁਝ ਖਾਸ ਨਹੀਂ ਕਰ ਸਕਿਆ। ਇੰਨਾ ਹੀ ਨਹੀਂ ਉਹ ਮੈਦਾਨ 'ਚ ਫੀਲਡਿੰਗ ਦੌਰਾਨ ਵੀ ਕਾਫੀ ਢਿੱਲੇ ਨਜ਼ਰ ਆਏ।

ਹੋਰ ਪੜ੍ਹੋ ...
  • Share this:

ਇਸ ਦੌਰਾਨ ਜਦੋਂ ਪਾਕਿ ਫਿਨਿਸ਼ਰ ਆਸਿਫ ਅਲੀ ਦਾ ਇਕ ਸਧਾਰਨ ਕੈਚ ਸੁੱਟਿਆ। ਅਰਸ਼ਦੀਪ ਨੇ ਜਦੋਂ ਅਲੀ ਦਾ ਕੈਚ ਛੱਡਿਆ ਤਾਂ ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ। ਜਿਸ ਤੋਂ ਬਾਅਦ ਲੋਕਾਂ ਨੇ ਅਰਸ਼ਦੀਪ ਸਿੰਘ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਪਰ ਅਰਸ਼ਦੀਪ ਦੇ ਸਮਰਥਨ ਵਿੱਚ ਨਾ ਸਿਰਫ ਬਾਲੀਵੁੱਡ ਬਲਕਿ ਪਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਉੱਤਰੇ ਹਨ।

ਪੰਜਾਬੀ ਸਿਨੇਮਾਂ ਜਗਤ ਦੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾ ਅਰਸ਼ਦੀਪ ਦਾ ਸਮਰਥਨ ਕੀਤਾ। ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੇ ਅਰਸ਼ਦੀਪ ਦੀ ਫ਼ੋਟੋ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਵੀ ਲਵ ਯੂ ਅਰਸ਼ਦੀਪ ਸਿੰਘ।"

ਰਣਜੀਤ ਬਾਵਾ ਨੇ ਟਵਿੱਟਰ ਤੇ ਅਰਸ਼ਦੀਪ ਸਿੰਘ ਲਈ ਪੋਸਟ ਸ਼ੇਅਰ ਕਰ ਲਿਖਿਆ, "ਉਸ ਨੂੰ ਬੁਰਾ ਬੋਲਣਾ ਬੰਦ ਕਰੋ। ਉਸ ਨੇ ਬਹੁਤ ਵਧੀਆ ਖੇਡਿਆ। ਹਾਰ ਜਿੱਤ ਤਾਂ ਚੱਲਦੀ ਰਹਿੰਦੀ ਆ। ਸਟੇਅ ਸਟਰੌਂਗ ਸਰਦਾਰ ਸਾਬ। ਪੰਜਾਬ ਤੋਂ ਬਹੁਤ ਸਾਰਾ ਪਿਆਰ ਤੇ ਪੌਜ਼ਟਿਵਿਟੀ।"

ਗਾਇਕ ਜੈਜ਼ੀ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਕੈਪਸ਼ਨ `ਚ ਲਿਖਿਆ, "ਸਟੇਅ ਸਟਰੌਂਗ ਮਿਸਟਰ ਸਿੰਘ, ਬਿਕਾਜ਼ ਯੂ ਆਰ ਬੋਰਨ ਕਿੰਗ।"

ਜਸਬੀਰ ਜੱਸੀ ਨੇ ਟਵਿੱਟਰ ਤੇ ਪੋਸਟ ਸ਼ੇਅਰ ਕਰ ਲਿਖਿਆ, "ਅਰਸ਼ਦੀਪ ਵੀਰੇ ਪਾਗਲ ਤੇ ਸਿਰਫਿਰੇ ਲੋਕਾਂ ਦੀ ਪਰਵਾਹ ਨਹੀਂ ਕਰਨੀ।"

ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕਰ ਪੋਸਟ `ਚ ਅਰਸ਼ਦੀਪ ਸਿੰਘ ਦੀ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, "ਚੜ੍ਹਦੀ ਕਲਾ।"

Published by:Rupinder Kaur Sabherwal
First published:

Tags: Ammy Virk, Arshdeep Singh, Diljit Dosanjh, Entertainment, Entertainment news, Pollywood, Punjabi industry