ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾੱਫੀ ਵਿਦ ਕਰਨ ਸੀਜ਼ਨ 6 ਸ਼ੁਰੂਆਤ ਤੋਂ ਹੀ ਕਾਫ਼ੀ ਮਜ਼ੇਦਾਰ ਰਿਹਾ ਹੈ। ਸਾਰਾ-ਸੈਫ, ਰਣਵੀਰ-ਅਕਸ਼ੈ, ਦੀਪਿਕਾ-ਆਲਿਆ, ਕਾਜੋਲ-ਅਜੈ ਤੋਂ ਬਾਅਦ ਹੁਣ ਇਸ ਸ਼ੋਅ ਵਿੱਚ ਦਿਲਜੀਤ ਦੋਸਾਂਝ ਤੇ ਬਾਦਸ਼ਾਹ ਨਜ਼ਰ ਆਏ।
ਤਾਂ ਸਮਝ ਲਓ ਕਿ ਐਂਟਰਟੇਨਮੈਂਟ ਕਿੰਨਾ ਜ਼ਬਰਦਸਤ ਹੋਵੇਗਾ। ਦਿਲਜੀਤ ਨੇ ਇੰਨਾ ਹਸਾਇਆ ਕਿ ਕਰਨ ਜੌਹਰ ਦੇ ਢਿੱਡ 'ਚ ਪੀੜ ਹੋਣ ਲੱਗ ਗਈ। ਦਿਲਜੀਤ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਬਾਦਸ਼ਾਹ ਨੇ ਵੀ ਦੱਸਿਆ ਕਿ ਕਿਵੇਂ ਉਹ ਪੜ੍ਹਾਈ ਨੂੰ ਛੱਡ ਰੈਪਰ ਬਣਨ ਦਾ ਸਪਨਾ ਵੇਖਣ ਲੱਗ ਪਏ ਸਨ।
ਦੱਸ ਦੇਈਏ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਧ ਮਨੋਰੰਜਨ ਕਰਨ ਵਾਲਾ ਏਪੀਸੋਡ ਸੀ ਜਿਸ 'ਚ ਦੋਵੇਂ ਨੇ ਜੰਮ ਕੇ ਹਾਸੇ ਪਾਏ। ਦੂਜੇ ਪਾਸੇ ਜੇਕਰ ਗੱਲ ਕਰੀਏ ਉਹਨਾਂ ਦੇ ਕਪੜਿਆਂ ਦੀ ਤਾਂ ਦੋਵੇਂ ਹੀ ਬਹੁਤ ਰੰਗਦਾਰ ਤੇ ਚਮਕੀਲੇ ਕਪੜਿਆਂ 'ਚ ਨਜ਼ਰ ਆਏ। ਬਾਦਸ਼ਾਹ ਤੇ ਦਿਲਜੀਤ ਦੋਵੇਂ ਨੇ ਦੱਸਿਆ ਕਿ ਉਹਨਾਂ ਨੂੰ ਸਲਮਾਨ ਤੇ ਸ਼ਾਹਰੁਖ ਕਿਉਂ ਦੇ ਉਹ ਫੈਨ ਕਿਉਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diljit Dosanjh, Karan Johar