B'day Spl: ਦਲਜੀਤ ਦੋਸਾਂਝ ਦੇ ਜਨਮਦਿਨ 'ਤੇ ਖ਼ਾਸ


Updated: January 6, 2019, 4:55 PM IST
B'day Spl: ਦਲਜੀਤ ਦੋਸਾਂਝ ਦੇ ਜਨਮਦਿਨ 'ਤੇ ਖ਼ਾਸ

Updated: January 6, 2019, 4:55 PM IST
ਪੰਜਾਬੀ ਇੰਡਸਟਰੀ 'ਚ ਨਾਂ ਕਮਾਉਣ ਵਾਲੇ ਦਿਲਜੀਤ ਦੋਸਾਂਝ ਪੰਜਾਬੀ ਫਿਲਮ ਉਦਯੋਗ ਦੇ ਪ੍ਰਸਿੱਧ ਅਦਾਕਾਰ ਅਤੇ ਮਸ਼ਹੂਰ ਗਾਇਕ ਹਨ। ਸਾਲ 2000 'ਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਆੜਾ' ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਜਨਮ 6 ਜਨਵਰੀ 1984 ਨੂੰ ਦੋਸਾਂਝ ਕਲਾਂ ਜਲੰਧਰ ਵਿਖੇ ਹੋਇਆ ਸੀ।ਦਿਲਜੀਤ ਦੇ ਜਨਮ ਸਮੇਂ ਪੰਜਾਬ ਦੇ ਹਾਲਾਤ ਖਰਾਬ ਸਨ। ਦਿਲਜੀਤ ਦਾ ਜਨਮ ਸਿੱਖ ਪਰਿਵਾਰ ' ਚ ਹੋਇਆ। ਦਿਲਜੀਤ ਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ। ਬਚਪਨ ਦੇ ਦਿਨ ਦੋਸਾਂਝ ਕਲਾਂ 'ਚ ਬਿਤਾਉਣ ਤੋਂ ਬਾਅਦ ਦਿਲਜੀਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਲੁਧਿਆਣਾ ਚਲੇ ਗਏ ਸਨ। ਸਕੂਲ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।ਦਿਲਜੀਤ ਦੋਸਾਂਝ ਨੇ 8ਵੀਂ ਕਲਾਸ ਤੋਂ ਕੀਤੀ ਸੀ ਪੱਗ ਬੰਨਣ ਦੀ ਸ਼ੁਰੂਆਤ
ਦਿਲਜੀਤ ਨੇ ਅੱਠਵੀਂ ਕਲਾਸ ਤੋਂ ਪੱਗੜੀ ਬੰਨਣੀ ਸ਼ੁਰੂ ਕੀਤੀ ਸੀ ਕਿਉਂਕਿ ਉਸ ਸਮੇਂ ਸਕੂਲ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਪੱਗੜੀ ਬੰਨਣਾ ਜਰੂਰੀ ਸੀ, ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਲੱਗਦਾ ਸੀ। ਉਨ੍ਹਾਂ ਨੇ ਦਸਵੀਂ ਕਲਾਸ ਤੋਂ ਅੱਗੇ ਪੜਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਪਿਤਾ ਪੰਜਾਬ ਰੋਡਵੇਜ 'ਚ ਕਰਮਚਾਰੀ ਸਨ ਅਤੇ ਤਨਖਾਹ 5000 ਰੁਪਏ ਸੀ। ਅਜਿਹੇ 'ਚ ਦਿਲਜੀਤ ਨੇ ਘਰ ਦੀ ਆਰਥਿਕ ਸਥੇਤੀ ਨੂੰ ਦੇਖਦੇ ਹੋਏ ਪੜਾਈ ਛੱਡ ਕੇ ਆਪਣੇ ਬਚਪਨ ਦੇ ਸ਼ੌਕ ਅਤੇ ਹੁਨਰ ਨੂੰ ਕਮਾਈ ਦਾ ਸਾਧਨ ਬਣਾਇਆ।
First published: January 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ