Diljit Dosanjh Anne Marie: ਐਨੀ-ਮੈਰੀ ਨਾਲ ਦਿਲਜੀਤ ਨੇ ਸ਼ੇਅਰ ਕੀਤੀ ਤਸਵੀਰ, ਕੀ ਫੈਨਜ਼ ਨੂੰ ਮਿਲੇਗਾ ਖਾਸ ਤੋਹਫ਼ਾ, ਜਾਣੋ

Diljit Dosanjh with English singer Anne Marie: ਦਿਲਜੀਤ ਦੋਸਾਂਝ (Diljit Dosanjh) ਆਪਣੀ ਗਾਇਕੀ, ਐਕਟਿੰਗ ਟੈਲੇਂਟ ਤੇ ਨਰਮ ਸੁਭਾਅ ਕਰਕੇ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੇ ਹਨ। ਦਿਲਜੀਤ ਆਪਣੀ ਗਾਇਕੀ ਤੇ ਅਦਾਕਾਰੀ ਦੇ ਚੱਲਦੇ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਹਾਲ 'ਚ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅੰਗਰੇਜ਼ੀ ਗਾਇਕਾ ਐਨੀ ਮੈਰੀ (Anne Marie) ਨਾਲ ਤਸਵੀਰ ਸ਼ੇਅਰ ਕਰ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਫੈਨਜ਼ ਦੇ ਦਿਲ ਵਿੱਚ ਵੀ ਇਹ ਸਵਾਲ ਉੱਠ ਰਿਹਾ ਹੈ ਕਿ ਸ਼ਾਇਦ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਐਨੀ-ਮੈਰੀ ਨਾਲ ਮਿਲ ਕੇ ਦਰਸ਼ਕਾਂ ਲਈ ਕੁੱਝ ਖਾਸ ਲੈ ਕੇ ਆਉਣ ਦੀ ਤੈਆਰੀ ਵਿੱਚ ਹਨ।

Diljit Dosanjh Anne Marie: ਐਨੀ-ਮੈਰੀ ਨਾਲ ਦਿਲਜੀਤ ਨੇ ਸ਼ੇਅਰ ਕੀਤੀ ਤਸਵੀਰ, ਕੀ ਫੈਨਜ਼ ਨੂੰ ਮਿਲੇਗਾ ਖਾਸ ਤੋਹਫ਼ਾ, ਜਾਣੋ (insta)

 • Share this:
  Diljit Dosanjh with English singer Anne Marie: ਦਿਲਜੀਤ ਦੋਸਾਂਝ (Diljit Dosanjh) ਆਪਣੀ ਗਾਇਕੀ, ਐਕਟਿੰਗ ਟੈਲੇਂਟ ਤੇ ਨਰਮ ਸੁਭਾਅ ਕਰਕੇ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੇ ਹਨ। ਦਿਲਜੀਤ ਆਪਣੀ ਗਾਇਕੀ ਤੇ ਅਦਾਕਾਰੀ ਦੇ ਚੱਲਦੇ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਹਾਲ 'ਚ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅੰਗਰੇਜ਼ੀ ਗਾਇਕਾ ਐਨੀ ਮੈਰੀ (Anne Marie) ਨਾਲ ਤਸਵੀਰ ਸ਼ੇਅਰ ਕਰ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਫੈਨਜ਼ ਦੇ ਦਿਲ ਵਿੱਚ ਵੀ ਇਹ ਸਵਾਲ ਉੱਠ ਰਿਹਾ ਹੈ ਕਿ ਸ਼ਾਇਦ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਐਨੀ-ਮੈਰੀ ਨਾਲ ਮਿਲ ਕੇ ਦਰਸ਼ਕਾਂ ਲਈ ਕੁੱਝ ਖਾਸ ਲੈ ਕੇ ਆਉਣ ਦੀ ਤੈਆਰੀ ਵਿੱਚ ਹਨ।
  ਦੱਸ ਦੇਇਏ ਕਿ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਨਾਲ ਅੰਗਰੇਜ਼ੀ ਗਾਇਕਾ ਐਨੀ ਮੈਰੀ ਤੇ ਹੋਰ ਕੁੱਝ ਲੋਕ ਵੀ ਨਜ਼ਰ ਆ ਰਹੇ ਹਨ। ਦਿਲਜੀਤ ਨੇ ਤਸਵੀਰ ਸਾਂਝੀ ਕਰ ਲਿਖਿਆ- ਜਿੰਨੀ ਸੋਹਣੀ ਆਵਾਜ਼ ਉਨੀ ਪਿਆਰੀ ਆਤਮਾ. @annemarie 🤗 ਉਸਦੀ ਆਤਮਾ ਉਸਦੀ ਆਵਾਜ਼ ਵਾਂਗ ਸ਼ੁੱਧ ਹੈ😊🙏🏽.

  ਖੈਰ ਦਿਲਜੀਤ ਦੋਸਾਂਝ ਦਰਸ਼ਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੀ ਖਾਸ ਤੋਹਫ਼ਾ ਦਿੰਦੇ ਹਨ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ। ਗੱਲ ਜੇਕਰ ਗਾਇਕ ਦੇ ਵਕਰ ਫਰੰਟ ਦੀ ਕਰੀਏ ਤਾਂ ਫਿਲਹਾਲ ਉਹ ਆਪਣੇ ਵਰਲਡ ਟੂਰ ਦੇ ਚੱਲਦੇ ਵਿਅਸਤ ਚੱਲ ਰਹੇ ਸਨ। ਇਸਦੇ ਨਾਲ ਹੀ ਦਿਲਜੀਤ ਸੋਸ਼ਲ ਮੀਡੀਆ ਤੇ ਆਪਣੀਆਂ ਮਜ਼ਾਕੀਆਂ ਤਸਵੀਰਾਂ ਵੀ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਗਾਇਕ ਆਪਣੇ ਵਰਲਡ ਟੂਰ ਦੇ ਨਾਲ-ਨਾਲ ਆਸ-ਪਾਸ ਦੇ ਮਾਹੌਲ ਦਾ ਵੀ ਪੂਰਾ ਆਨੰਦ ਚੁੱਕ ਰਹੇ ਹਨ। ਉਹ ਆਪਣੇ ਸੋਸ਼ਲ ਮੀਡੀਆ ਦੇ ਜਰਿਏ ਫੈਨਜ਼ ਨਾਲ ਜੁੜੇ ਰਹਿੰਦੇ ਹਨ।

  ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਹਰ ਗੱਲ ਆਪਣੇ ਫ਼ੈਨਜ਼ ਨਾਲ ਸਾਂਝੀ ਕਰਦੇ ਹਨ। ਇਸ ਦੇ ਨਾਲ ਹੀ ਦਿਲਜੀਤ ਦੀ ਖ਼ਾਸ ਗੱਲ ਇਹ ਵੀ ਹੈ ਕਿ ਉਹ ਆਪਣੇ ਫ਼ੈਨਜ਼ ਤੋਂ ਰਾਏ ਜ਼ਰੂਰ ਲੈਂਦੇ ਹਨ। ਸ਼ਾਇਦ ਇਸੇ ਕਰਕੇ ਉਨ੍ਹਾਂ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।
  Published by:rupinderkaursab
  First published: