ਦਿਲਜੀਤ ਦੋਸਾਂਝ ਨੇ ਵੰਡਰ ਵੂਮਨ ਗੇਲ ਗ਼ਡੋਟ ਤੋਂ ਕੀਤੀ ਗੋਭੀ ਦੇ ਪਰਾਂਠੇ ਬਣਾਉਣ ਦੀ ਮੰਗ
News18 Punjab
Updated: November 20, 2019, 5:58 PM IST

- news18-Punjabi
- Last Updated: November 20, 2019, 5:58 PM IST
ਪੰਜਾਬੀ ਫਿਲਮ ਇੰਡਸਟਰੀ 'ਚ ਧੱਕ ਪਾਉਣ ਤੋਂ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ 'ਚ ਛਾ ਜਾਣ ਵਾਲੇ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਅਕਸ਼ੇ ਕੁਮਾਰ ਨਾਲ ਆਪਣੀ ਫਿਲਮ 'ਗੁੱਡ ਨਿਊਜ਼' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਇਸ ਫਿਲਮ ਦਾ ਟਰੇਲਰ ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜੋ ਕਿ ਕਾਫੀ ਦਿਲਚਸਪ ਅਤੇ ਹਾਸਿਆਂ ਨਾਲ ਭਰਪੂਰ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਦਿਲਜੀਤ ਦੋਸਾਂਝ ਹੁਣ ਇਜ਼ਰਾਇਲੀ ਅਦਾਕਾਰਾ ਗੋਡੋਟ ਦੀ ਤਸਵੀਰ 'ਤੇ ਕੁਮੈਂਟ ਕਰਕੇ ਚਰਚਾ 'ਚ ਆ ਗਏ ਹਨ। ਦਰਅਸਲ ਇਸ ਇਜ਼ਰਾਇਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਬਜ਼ੀਆਂ ਕੱਟਦੇ ਹੋਏ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਤੇ ਕੁਮੈਂਟ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, ''ਅੱਛਾ ਗੱਲ ਸੁਣ, ਅੱਜ ਗੋਭੀ ਦੇ ਪਰੌਂਠੇ ਬਣਾ ਲਈ, ਦਹੀਂ ਮੈਂ ਲੈ ਆਵਾਂਗਾ।'' ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਕੁਮੈਂਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।


Loading...
View this post on Instagram
Love love love chopping fresh veggies for the ultimate salad for my babies ❤🥒🍅🥬🥕
Loading...