Home /News /entertainment /

Jogi Teaser Out: ਦਿਲਜੀਤ ਦੋਸਾਂਝ ਪਰਦੇ ਤੇ ਜੋਗੀ ਬਣ ਧਮਾਕਾ ਕਰਨ ਲਈ ਤਿਆਰ, ਜਾਣੋ ਫਿਲਮ 'ਚ ਕੀ ਹੈ ਖਾਸ

Diljit Dosanjh Movie Jogi Teaser Out: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ (Diljit Dosanjh) ਸਟਾਰਰ ਫਿਲਮ ਜੋਗੀ (Jogi) ਦਾ ਟੀਜ਼ਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਯੂਟਿਊਬ 'ਤੇ ਰਿਲੀਜ਼ ਕੀਤੇ ਗਏ ਇਸ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਹ ਇੱਕ ਨੌਜਵਾਨ ਸਿੱਖ ਦੀ ਕਹਾਣੀ ਨੂੰ ਦਰਸਾਉਂਦਾ ਹੈ, ਜੋ ਦਿੱਲੀ ਵਿੱਚ 1984 ਦੇ ਸਿੱਖ ਦੰਗਿਆਂ ਵਿੱਚ ਫਸ ਜਾਂਦਾ ਹੈ। ਜਾਨਲੇਵਾ ਦੰਗਿਆਂ ਦੇ ਵਿਚਕਾਰ ਉਸ ਦੀ ਹਿੰਮਤ ਅਤੇ ਬਹਾਦਰੀ ਦੀ ਕਹਾਣੀ ਇਸ ਫਿਲਮ ਵਿੱਚ ਦੇਖਣ ਨੂੰ ਮਿਲੇਗੀ। ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਫਿਲਮ ਦੀ ਪਹਿਲੀ ਝਲਕ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਗਈ ਸੀ। ਜਿਸਦਾ ਪੋਸਟ ਕਲਾਕਾਰ ਦਿਲਜੀਤ ਵੱਲੋਂ ਆਪਣੇ ਅਧਿਕਾਰਤ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਸੀ। ਫਿਲਮ ਵਿੱਚ ਦਿਲਜੀਤ ਨੂੰ ਜੋਗੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਇੱਕ ਅਜਿਹਾ ਵਿਅਕਤੀ ਜੋ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਹਮੇਸ਼ਾ ਖੜਾ ਹੁੰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ।

ਟੀਜ਼ਰ ਵਿੱਚ ਕੀ ਹੈ ਖਾਸਦਿਲਜੀਤ ਦੋਸਾਂਝ ਵੱਲੋਂ ਫਿਲਮ ਦਾ ਟੀਜ਼ਰ ਆਪਣੇ ਸੋਸ਼ਲ ਮੀਜੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ 1984 ਦੇ ਦੁਖਦਾਈ ਦੰਗਿਆਂ ਤੋਂ ਠੀਕ ਪਹਿਲਾਂ ਦਿੱਲੀ ਵਿੱਚ ਜੋਗੀ ਦੀ ਆਪਣੇ ਪਰਿਵਾਰ ਨਾਲ ਖੁਸ਼ਹਾਲ ਸੰਸਾਰ ਦੀ ਝਲਕ ਦਿਖਾਈ ਗਈ ਹੈ। ਇਸ ਨੂੰ ਦੇਖ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਕਿਵੇਂ ਦਿਲਜੀਤ ਆਪਣੇ ਅਜ਼ੀਜ਼ਾਂ ਨੂੰ ਸੰਭਾਲਦਾ ਹੈ। ਟੀਜ਼ਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ- ਦੇਖਿਏ ਜੋਗੀ ਦਾ ਹੌਸਲਾਂ, ਜੋਗੀ ਦੀ ਹਿੰਮਤ ਅਤੇ ਜੋਗੀ ਦੀ ਦੋਸਤੀ, 16 ਸਤੰਬਰ ਨੂੰ ਸਟ੍ਰੀਮ, ਸਿਰਫ਼ Netflix 'ਤੇ। #ਜੋਗੀ #JogiOnNetflix.

ਜੋਗੀ ਦਾ ਟੀਜ਼ਰ ਦੇਖਣ ਤੋਂ ਬਾਅਦ ਦਰਸ਼ਕਾਂ ਵਿੱਚ ਫਿਲਮ ਨੂੰ ਲੈ ਕੇ ਉਤਸ਼ਾਹ ਵੱਧ ਚੁੱਕਾ ਹੈ। ਕਾਬਿਲੇਗੌਰ ਹੈ ਕਿ ਦਿਲਜੀਤ ਨੇ ਇੱਕ ਖਾਸ ਗੱਲਬਾਤ ਦੌਰਾਨ ਆਪਣੀ ਫਿਲਮ ਜੋਗੀ ਬਾਰੇ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਕਹਾਣੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ। ਉਨ੍ਹਾਂ ਕਿਹਾ, "ਮੇਰੇ ਜਨਮ ਦਾ ਸਾਲ ਵੀ 1984 ਹੈ। ਮੈਂ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਦੰਗਿਆਂ ਅਤੇ ਯੁੱਗ ਬਾਰੇ ਕਹਾਣੀਆਂ ਸੁਣ ਕੇ ਵੱਡਾ ਹੋਇਆ ਹਾਂ। ਅਸਲ ਵਿੱਚ, ਮੈਂ ਕੁਝ ਸਮਾਂ ਪਹਿਲਾਂ ਇੱਕ ਪੰਜਾਬੀ ਫ਼ਿਲਮ ਪੰਜਾਬ 1984 ਵੀ ਬਣਾਈ ਸੀ, ਜੋ ਕਿ ਨੈਸ਼ਨਲ ਫਿਲਮ ਅਵਾਰਡ ਵੀ ਜਿੱਤਿਆ। ਇਸ ਲਈ, ਇਹ ਕਹਾਣੀ ਮੇਰੇ ਲਈ ਬਹੁਤ ਮਹੱਤਵਪੂਰਨ ਹੈ, ਅਤੇ ਅਲੀ ਸਰ ਨੇ ਸਹੀ ਕਹਾਣੀ ਚੁਣੀ ਹੈ।" ਦੱਸ ਦੇਇਏ ਕਿ ਇਹ ਫਿਲਮ 16 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

Published by:rupinderkaursab
First published:

Tags: Bollywood, Diljit Dosanjh, Diljit Dosanjh World Tour, Entertainment news, Pollywood