HOME » NEWS » Films

ਦਿਲਜੀਤ ਦੇ 'ਜਿੰਦ ਮਾਹੀ' ਨੂੰ ਲੋਕਾਂ ਨੇ ਕੀਤਾ ਬੇਹੱਦ ਪਸੰਦ, ਨਹੀਂ ਸੁਣਿਆ ਤਾਂ ਸੁਣ ਲਵੋ

News18 Punjab
Updated: November 27, 2018, 2:44 PM IST
ਦਿਲਜੀਤ ਦੇ 'ਜਿੰਦ ਮਾਹੀ' ਨੂੰ ਲੋਕਾਂ ਨੇ ਕੀਤਾ ਬੇਹੱਦ ਪਸੰਦ, ਨਹੀਂ ਸੁਣਿਆ ਤਾਂ ਸੁਣ ਲਵੋ

  • Share this:
ਮਸ਼ਹੂਰ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੇ ਨਵੇਂ ਪੰਜਾਬੀ ਗਾਣੇ ਜਿੰਦ ਮਾਹੀ ਦੇ ਨਾਲ ਧਮਾਲ ਮਚਾਉਣ ਆ ਗਏ ਹਨ। ਦਰਅਸਲ ਸੂਰਮਾ ਅਦਾਕਾਰ ਦਿਲਜੀਤ ਦੋਸਾਂਝ ਦਾ ਨਵਾਂ ਗੀਤ ਜਿੰਦ ਮਾਹੀ ਰਿਲੀਜ਼ ਹੋ ਗਿਆ ਹੈ। ਦਿਲਜੀਤ ਦੋਸਾਂਝ ਦੇ ਜਿੰਦ ਮਾਹੀ ਗੀਤ ਨੂੰ ਐਤਵਾਰ ਨੂੰ ਯੂਟਿਊਬ ਉੱਤੇ ਸ਼ੇਅਰ ਕੀਤਾ ਗਿਆ ਹੈ, ਜੋ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਜਿੰਦ ਮਾਹੀ ਰੋਮਾਂਟਿਕ ਪੰਜਾਬੀ ਗੀਤ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਬਾਲੀਵੁਡ ਅਦਾਕਾਰਾ ਬਨੀਤਾ ਸੰਧੂ ਲੀਡ ਅਦਾਕਾਰਾ ਦੇ ਤੌਰ ‘ਤੇ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ 1 ਹੀ ਦਿਨ ਵਿੱਚ ਦਿਲਜੀਤ ਦੇ ਜਿੰਦ ਮਾਹੀ ਗੀਤ ਨੂੰ 65,312 ਵਿਊਜ ਮਿਲ ਚੁੱਕੇ ਹਨ, ਇਸ ਤੋਂ ਇਲਾਵਾ ਉਨ੍ਹਾਂ ਦੇ ਇਸ ਨਵੇਂ ਗਾਣੇ ਨੂੰ ਹਜਾਰਾਂ ਲੋਕ ਲਾਈਕ ਵੀ ਕਰ ਚੁੱਕੇ ਹਨ। ਜਿੰਦ ਮਾਹੀ ਪੰਜਾਬੀ ਗੀਤ ‘ਚ ਅਦਾਕਾਰਾ ਬਨੀਤਾ ਸਿੰਧੂ ਦਿਲਜੀਤ ਦੋਸਾਂਝ ਦੇ ਨਾਲ ਰੁਮਾਂਸ ਕਰਦੀ ਵਿੱਖ ਰਹੀ ਹੈ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦਾ ਇੱਕ ਪਾਸੇ ਨਵਾਂ ਗੀਤ ਪੁਤ ਜੱਟ ਦਾ ਰਿਲੀਜ਼ ਹੋਇਆ ਸੀ। ਦਿਲਜੀਤ ਦਾ ਇਹ ਪੰਜਾਬੀ ਗੀਤ ਵੀ ਹਿੱਟ ਸਾਬਿਤ ਹੋਇਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦਿਲਜੀਤ ਦੋਸਾਂਝ ਦੇ ਗੀਤ ਪ੍ਰਾਪਰ ਪਟੌਲਾ, ਪੰਜ ਤਾਰਾ, ਕੀ ਬਣੂ ਦੁਨੀਆ ਦਾ, ਪਟਿਆਲਾ ਪੈੱਗ, ਹੋ ਗਿਆ ਟੱਲੀ, ਡੂ ਯੂ ਨੋ ਵਰਗੇ ਕਈ ਪੰਜਾਬੀ ਗਾਣੇ ਪਹਿਲਾਂ ਹੀ ਫੈਨਜ਼ ਦੇ ਵਿੱਚ ਕਰੇਜ ਬਣੇ ਹੋਏ ਹਨ। ਦਿਲਜੀਤ ਦੋਸਾਂਝ ਬਾਲੀਵੁਡ ਵਿੱਚ ਬਤੋਰ ਅਦਾਕਾਰ ਵੀ ਆਪਣੀ ਖਾਸ ਪਹਿਚਾਣ ਹਾਸਲ ਕਰ ਚੁੱਕੇ ਹਨ।

Loading...
First published: November 27, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...