Diljit Dosanjh: ਦਿਲਜੀਤ ਦੋਸਾਂਝ ਬਣੇ ਵਿਵਾਦਾਂ ਦਾ ਹਿੱਸਾ, ਪੁਲਿਸ ਵੱਲੋਂ ਮਾਮਲਾ ਦਰਜ, ਪੜ੍ਹੋ ਖਬਰ

Diljit Dosanjh lpu Concert: ਦਿਲਜੀਤ ਦੁਸਾਂਝ (Diljit Dosanjh) ਇਨ੍ਹੀਂ ਦਿਨੀ ਆਪਣੇ ਵਰਲਡ ਟੂਰ ਦੇ ਚੱਲਦੇ ਸੁਰਖੀਆਂ ਵਿੱਚ ਹਨ। ਇਸ ਵਿਚਕਾਰ ਉਹ ਆਪਣੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕੀਤੇ ਸਮਾਰੋਹ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕ ਦਾ 17 ਅਪ੍ਰੈਲ ਨੂੰ ਐਲਪੀਯੂ, ਫਗਵਾੜਾ ਵਿਖੇ ਸਮਾਰੋਹ ਸੀ। ਉਨ੍ਹਾਂ ਦਾ ਇਹ ਸਮਾਰੋਹ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ।

Diljit Dosanjh: ਦਿਲਜੀਤ ਦੋਸਾਂਝ ਨੇ ਕੀਤਾ ਆਪਣੇ 'ਜਲੰਧਰ' ਤੇ 'ਐਲਪੀਯੂ' ਟੂਰ ਦਾ ਐਲਾਨ, ਫੈਨਜ਼ ਹੋ ਜਾਣ ਤਿਆਰ(insta)

 • Share this:
  Diljit Dosanjh lpu Concert: ਦਿਲਜੀਤ ਦੁਸਾਂਝ (Diljit Dosanjh) ਇਨ੍ਹੀਂ ਦਿਨੀ ਆਪਣੇ ਵਰਲਡ ਟੂਰ ਦੇ ਚੱਲਦੇ ਸੁਰਖੀਆਂ ਵਿੱਚ ਹਨ। ਇਸ ਵਿਚਕਾਰ ਉਹ ਆਪਣੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕੀਤੇ ਸਮਾਰੋਹ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕ ਦਾ 17 ਅਪ੍ਰੈਲ ਨੂੰ ਐਲਪੀਯੂ, ਫਗਵਾੜਾ ਵਿਖੇ ਸਮਾਰੋਹ ਸੀ। ਉਨ੍ਹਾਂ ਦਾ ਇਹ ਸਮਾਰੋਹ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ 'ਚ ਫਗਵਾੜਾ ਪੁਲਿਸ ਨੇ ਰਾਤ ਦਾ ਆਯੋਜਨ ਕਰਨ ਵਾਲੀ ਕੰਪਨੀ ਅਤੇ ਦਲਜੀਤ ਨੂੰ ਲਿਆਉਣ ਵਾਲੇ ਚਾਲਕ ਦੇ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ ਹੈ।

  ਜਾਣਕਾਰੀ ਮੁਤਾਬਕ ਮਾਮਲਾ ਦਰਜ ਕਰਦੇ ਹੋਏ ਫਗਵਾੜਾ ਪੁਲਿਸ ਨੇ ਦੱਸਿਆ ਕਿ ਦਿਲਜੀਤ ਦੁਸਾਂਝ ਦੀ ਰਾਤ ਨੂੰ ਆਯੋਜਨ ਕਰਨ ਵਾਲੀ ਕੰਪਨੀ ਨੇ ਜੋ ਸਮਾਂ ਮਨਜ਼ੂਰ ਕੀਤਾ ਸੀ, ਉਸ ਤੋਂ ਇਕ ਘੰਟਾ ਜ਼ਿਆਦਾ ਸੀ। ਇਸ ਤੋਂ ਇਲਾਵਾ ਚਾਲਕ ਦੇ ਪਾਇਲਟ ਨੇ ਹੈਲੀਕਾਪਟਰ ਨੂੰ ਆਪਣੀ ਮਰਜ਼ੀ ਨਾਲ ਕਿਸੇ ਹੋਰ ਥਾਂ 'ਤੇ ਉਤਾਰਿਆ, ਜੋ ਕਿ ਐੱਸ.ਡੀ.ਐੱਮ ਫਗਵਾੜਾ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

  ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਆਪਣੇ ਵਰਲਡ ਟੂਰ ਦੇ ਚੱਲਦੇ ਵਿਅਸਤ ਸਨ। ਪਰ ਵਿਦੇਸ਼ ਟੂਰ ਤੋਂ ਬਾਅਦ ਪੰਜਾਬ ਵਿੱਚ ਆਪਣੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕੀਤੇ ਸਮਾਰੋਹ ਨੂੰ ਲੈ ਕੇ ਉਹ ਵਿਵਾਦ ਵਿੱਚ ਆ ਗਏ। ਫਿਲਹਾਲ ਦਿਲਜੀਤ ਆਪਣੇ ਪਿੰਡ ਵਿੱਚ ਖਾਸ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਇਸਦਾ ਜ਼ਿਕਰ ਕੀਤਾ ਹੈ। ਕਲਾਕਾਰ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਲਿਖਿਆ- ਪਾ ਕੇ ਹਾਰ ਸਰਵਾਲਾ ਤਿਆਰ, ਕਿੰਨੇ-ਕਿੰਨੇ ਮਿਲਣੀ ਕੀਤੀ ਆ ਵਿਆਹ ਚ. ਇਹ ਵੀ ਵੱਡਾ ਮੌਕਾ ਹੁੰਦਾ ਸੀ...ਮਿਲਣੀ😎. ਚੰਗੇ ਚੰਗੇ ਰਿਸ਼ਤੇਦਾਰ ਨਰਾਜ਼ ਹੋ ਜਾਂਦੇ ਸੀ.. ਜੇ ਮਿਲ਼ਨੀ ਨੀ ਸੀ ਹੁੰਦੀ ਤਾਂ..😂 ਸਰਵਾਲਾ ਤਾਂ ਪੱਕਾ ਹੀ ਹੁੰਦੀ ਸੀ ਪਿੰਡ ਵੱਲੋਂ ਮੈਂ, ਕਿਉਂਕਿ ਮਹਿੰਦੀ ਰੰਗਾਂ ਕੋਟ ਮੇਰੇ ਕੋਲ ਸੀ। ਦੂਜੀ ਤਸਵੀਰ ਚ ਲਾਲ ਬੋ ਟਾਈ...ਹਰ ਫੰਕਸ਼ਨ ਲਈ ਤਿਆਰ😂. ਦੋਸਾਂਝਾ ਵਾਲਾ ਫੈਸ਼ਨ ਕੀਲਾ ਸਿੱਧਾ ਪਿੰਡ ਮੈਨ ਤੋਂ. ਕੱਲ ਪਿੰਡ ਜਾ ਕੇ ਬਹੁਤ ਚੰਗਾ ਲੱਗਾ... ਡਾਕੂਮੈਂਟਰੀ ਸ਼ੂਟ ਹੋ ਰਹੀ ਆ..ਤੁਸੀ ਵੀ ਜਲਦੀ ਦੇਖੋਗੇ ਸਾਰਾ ਕੁਝ😊. ਦਿਲਜੀਤ ਦੀ ਇਸ ਪੋਸਟ ਨੂੰ ਦੇਖ ਕੇ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਆਪਣੇ ਪਿੰਡ ਵਿੱਚ ਹਨ। ਇਸਦੇ ਨਾਲ ਹੀ ਉੱਥੇ ਕਿਸੀ ਡਾਕੂਮੈਂਟਰੀ ਨੂੰ ਵੀ ਸ਼ੂਟ ਕਰ ਰਹੇ ਹਨ।
  Published by:rupinderkaursab
  First published: