Home /News /entertainment /

Diljit Dosanjh: ਦਿਲਜੀਤ ਦੋਸਾਂਝ ਨੇ "ਵਰਲਡ ਟੂਰ" ਸਿੱਧੂ ਮੂਸੇਵਾਲਾ ਨੂੰ ਕੀਤਾ ਸਮਰਪਿਤ, ਗੀਤ ਰਾਹੀਂ ਕਹੀ ਇਹ ਗੱਲ

ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ (Diljit Dosanjh) ਇੰਨ੍ਹੀਂ ਦਿਨੀ ਆਪਣੇ ਵਰਲਡ ਟੂਰ ਦੇ ਚੱਲਦੇ ਵਿਅਸਤ ਹਨ। ਹਾਲ ਹੀ ਵਿੱਚ ਦਿਲਜੀਤ ਵੱਲੋਂ ਆਪਣੇ ਵੈਨਕੂਵਰ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੂੰ ਸ਼ਰਧਾਂਜਲੀ ਦਿੱਤੀ ਗਈ। ਦਿਲਜੀਤ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ ਦੀ ਸ਼ਾਮ ਨੂੰ ਕੁਝ ਅਣਪਛਾਣਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਦੁੱਖ ਪ੍ਰਗਟ ਕੀਤਾ ਗਿਆ।

ਹੋਰ ਪੜ੍ਹੋ ...
 • Share this:

  ਦਿਲਜੀਤ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ''ਵਨ ਲਵ''। ਵੀਡੀਓ ਵਿੱਚ ਬੈਕਗ੍ਰਾਉਂਡ ਵਿੱਚ ਇੱਕ ਡਿਜੀਟਲ ਬੈਨਰ 'ਤੇ ਲਿਖਿਆ ਟੈਕਸਟ 'ਇਹ ਸ਼ੋਅ ਸਾਡੇ ਭਰਾਵਾਂ ਨੂੰ ਸਮਰਪਿਤ ਹੈ'। ਜਿਵੇਂ ਹੀ ਦਿਲਜੀਤ ਨੇ ਮੂਸੇਵਾਲਾ ਦਾ ਨਾਂ ਲਿਆ, ਭੀੜ ਤਾੜੀਆਂ ਨਾਲ ਗੂੰਜ ਉੱਠੀ।

  ਆਪਣੇ ਗੀਤ ਰਾਹੀਂ ਦਿਲਜੀਤ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕ ਪ੍ਰਸਿੱਧੀ ਪਾਉਣ ਵਾਲਿਆਂ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ, ਭਾਵੇਂ ਇਹ ਔਨਲਾਈਨ ਦੁਨੀਆਂ ਵਿੱਚ ਹੋਵੇ ਜਾਂ ਅਸਲੀ। ਉਸਨੇ ਉਸ ਭਾਵਨਾਤਮਕ ਪਲ ਬਾਰੇ ਵੀ ਗਾਇਆ ਜਦੋਂ ਮੂਸੇਵਾਲਾ ਦੇ ਪਿਤਾ ਨੇ ਆਪਣੇ ਬੇਟੇ ਦੇ ਅੰਤਿਮ ਸੰਸਕਾਰ ਦੌਰਾਨ ਆਪਣੀ ਪੱਗ ਲਾਹ ਦਿੱਤੀ ਸੀ, ਇਹ ਕਹਿੰਦੇ ਹੋਏ, 'ਮੇਰੇ ਲਈ ਤੁਹਾਡਾ ਅਤੇ ਤੁਹਾਡੀ ਪੱਗ ਦਾ ਬਹੁਤ ਸਤਿਕਾਰ ਹੈ'। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਸਲਾਹ ਦਿੱਤੀ ਕਿਉਂਕਿ ਇੱਥੇ ਬਹੁਤ ਸਾਰੇ ਹਨ ਜੋ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬੀਆਂ ਅਤੇ ਮੂਸੇਵਾਲਾ ਦੀ ਯਾਦ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ, ''ਮੂਸੇਵਾਲਾ ਦਾ ਨਾਂ ਦਿਲਾਂ 'ਤੇ ਲਿਖਿਆ ਹੋਇਆ ਹੈ, ਇਸ ਨੂੰ ਮਿਟਾਉਣ ਵਿੱਚ ਬਹੁਤ ਸਮਾਂ ਲੱਗੇਗਾ।"

  ਦਿਲਜੀਤ ਨੇ ਆਪਣੇ ਪ੍ਰਦਰਸ਼ਨ ਨਾਲ ਮਰਹੂਮ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਵੀਡੀਓਜ਼ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਸ਼ੰਸਕਾਂ ਨੇ ਦਿਲਜੀਤ ਦੇ ਹਾਵ-ਭਾਵ ਦੀ ਸ਼ਲਾਘਾ ਕੀਤੀ। 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ, ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਮਰਹੂਮ ਗਾਇਕ ਦੀ ਤਸਵੀਰ ਸਾਂਝੀ ਕੀਤੀ। ਉਸ ਨੂੰ ਯਾਦ ਕਰਦਿਆਂ ਦੁਸਾਂਝ ਨੇ ਲਿਖਿਆ ਕਿ ਲੈਜੇਂਡ ਕਦੇ ਨਹੀਂ ਮਰਦੇ।
  Published by:rupinderkaursab
  First published:

  Tags: Bollywood, Diljit Dosanjh, Diljit Dosanjh World Tour, Entertainment news, Pollywood, Sidhu Moose Wala

  ਅਗਲੀ ਖਬਰ