Diljit Dosanjh Video: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਇੰਨੀਂ ਦਿਨੀਂ ਆਪਣੀ ਮਸਤੀ ਭਰੀਆਂ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਉੱਪਰ ਨਾ ਸਿਰਫ ਪ੍ਰਸ਼ੰਸ਼ਕ ਸਗੋਂ ਫਿਲਮੀ ਸਿਤਾਰੇ ਵੀ ਹੱਸ-ਹੱਸ ਲੋਟਪੋਟ ਹੋ ਰਹੇ ਹਨ। ਤੁਸੀ ਵੇਖੋ ਦਿਲਜੀਤ ਦੋਸਾਂਝ ਦੀ ਇਹ ਮਜ਼ਾਕੀਆ ਵੀਡੀਓ...
View this post on Instagram
ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਲਿਖਿਆ, ਸ਼ਾਂਤ ਰਹੋ - ਹਾਈਪਰ ਨਾ ਹੋਵੋ - ਪੋਜ਼ੀਟਿਵ ਵਾਈਬਸ ਮਹਿਸੂਸ ਕਰੋ 😇 VIBE ਤੇਰੀ ਮੇਰੀ ਮਿਲਦੀ ਏ.. ਮੁੰਬਈ ਕੰਸਰਟ 9 ਦਸੰਬਰ 😎 ਕੱਲ੍ਹ ਦੁਪਹਿਰ 12 ਵਜੇ ਦੀਆਂ ਟਿਕਟਾਂ 🎫 ਲਾਈਵ ਹੋਣ ਜਾ ਰਹੇ ਹਾਂ 😎✌🏾
View this post on Instagram
ਦਰਅਸਲ, ਇਸ ਵੀਡੀਓ ਵਿੱਚ ਦਿਲਜੀਤ ਮੋਮਬੱਤੀ ਜਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਆਖਿਰ ਵਿੱਚ ਪੂਰੀ ਹੋ ਜਾਂਦੀ ਹੈ। ਹਾਲਾਂਕਿ ਇਸ ਵੀਡੀਓ ਨੂੰ ਦੇਖ ਨਾ ਸਿਰਫ ਪ੍ਰਸ਼ੰਸ਼ਕ ਬਲਕਿ ਫਿਲਮੀ ਸਿਤਾਰੇ ਵੀ ਹੱਸ-ਹੱਸ ਲੋਟਪੋਟ ਹੋ ਰਹੇ ਹਨ। ਗਾਇਕਾ ਅਤੇ ਨਿਮਰਤ ਖਹਿਰਾ ਨੇ ਕਮੈਂਟ ਕਰ ਲਿਖਿਆ, ਗੂਗਲ ਝੂਠ ਨਹੀਂ ਬੋਲਦਾ...
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਜਲਦ ਹੀ ਦਰਸ਼ਕਾਂ ਲਈ ਇੱਕ ਸ਼ਰਧਾ ਭਰਿਆ ਗੀਤ ਨਾਨਕ ਜੀ ਰਿਲੀਜ਼ ਕੀਤਾ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diljit Dosanjh, Diljit Dosanjh World Tour, Entertainment, Entertainment news, Pollywood, Punjabi industry