Home /News /entertainment /

Diljit Dosanjh: ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਸੁਣਾਈਆ ਦਿਲਚਸਪ ਕਿੱਸਾ

Diljit Dosanjh Childhood Pic: ਦਿਲਜੀਤ ਦੋਸਾਂਝ (Diljit Dosanjh) ਆਪਣੀ ਗਾਇਕੀ, ਅਦਾਕਾਰੀ ਤੇ ਨਰਮ ਸੁਭਾਅ ਕਰਕੇ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੇ ਹਨ। ਇਹ ਕਲਾਕਾਰ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ। ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੇ ਵਰਲਡ ਟੂਰ ਦੇ ਚੱਲਦੇ ਖੂਬ ਸੁਰਖੀਆਂ ਵਿੱਚ ਰਹੇ। ਇਸ ਤੋਂ ਇਲਾਵਾ ਉਹ ਆਪਣੇ ਹਰ ਅੰਦਾਜ਼ ਦੇ ਚੱਲਦੇ ਦਰਸ਼ਕਾਂ ਵਿੱਚ ਚਰਚਾ 'ਚ ਰਹਿੰਦੇ ਹਨ। ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਬਚਪਨ ਦੀ ਬੇਹੱਦ ਮਜ਼ੇਦਾਰ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:
ਰੁਪਿੰਦਰ ਕੋਰ

ਆਪਣੀ ਤਸਵੀਰ ਨੂੰ ਸਾਂਝੀ ਕਰ ਦਿਲਜੀਤ ਦੋਸਾਂਝ ਨੇ ਲਿਖਿਆ- ਪਾ ਕੇ ਹਾਰ ਸਰਵਾਲਾ ਤਿਆਰ, ਕਿੰਨੇ-ਕਿੰਨੇ ਮਿਲਣੀ ਕੀਤੀ ਆ ਵਿਆਹ ਚ. ਇਹ ਵੀ ਵੱਡਾ ਮੌਕਾ ਹੁੰਦਾ ਸੀ...ਮਿਲਣੀ😎. ਚੰਗੇ ਚੰਗੇ ਰਿਸ਼ਤੇਦਾਰ ਨਰਾਜ਼ ਹੋ ਜਾਂਦੇ ਸੀ.. ਜੇ ਮਿਲ਼ਨੀ ਨੀ ਸੀ ਹੁੰਦੀ ਤਾਂ..😂 ਸਰਵਾਲਾ ਤਾਂ ਪੱਕਾ ਹੀ ਹੁੰਦੀ ਸੀ ਪਿੰਡ ਵੱਲੋਂ ਮੈਂ, ਕਿਉਂਕਿ ਮਹਿੰਦੀ ਰੰਗਾਂ ਕੋਟ ਮੇਰੇ ਕੋਲ ਸੀ। ਦੂਜੀ ਤਸਵੀਰ ਚ ਲਾਲ ਬੋ ਟਾਈ...ਹਰ ਫੰਕਸ਼ਨ ਲਈ ਤਿਆਰ😂. ਦੋਸਾਂਝਾ ਵਾਲਾ ਫੈਸ਼ਨ ਕੀਲਾ ਸਿੱਧਾ ਪਿੰਡ ਮੈਨ ਤੋਂ. ਕੱਲ ਪਿੰਡ ਜਾ ਕੇ ਬਹੁਤ ਚੰਗਾ ਲੱਗਾ... ਡਾਕੂਮੈਂਟਰੀ ਸ਼ੂਟ ਹੋ ਰਹੀ ਆ..ਤੁਸੀ ਵੀ ਜਲਦੀ ਦੇਖੋਗੇ ਸਾਰਾ ਕੁਝ😊. ਦਿਲਜੀਤ ਦੀ ਇਸ ਪੋਸਟ ਨੂੰ ਦੇਖ ਕੇ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਆਪਣੇ ਪਿੰਡ ਵਿੱਚ ਹਨ। ਇਸਦੇ ਨਾਲ ਹੀ ਉੱਥੇ ਕਿਸੀ ਡਾਕੂਮੈਂਟਰੀ ਨੂੰ ਵੀ ਸ਼ੂਟ ਕਰ ਰਹੇ ਹਨ।

ਪੰਜਾਬੀ ਅਦਾਕਾਰ ਜਲਦ ਹੀ ਫੈਨਜ਼ ਨੂੰ ਖਾਸ ਤੋਹਫ਼ਾ ਦੇਣ ਦੀ ਤਿਆਰੀ ਵਿੱਚ ਹਨ। ਇਸ ਤੋਂ ਪਹਿਲਾ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅੰਗਰੇਜ਼ੀ ਗਾਇਕਾ ਐਨੀ ਮੈਰੀ (Anne Marie) ਨਾਲ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਸੀ। ਫੈਨਜ਼ ਦਾ ਮੰਨਣਾ ਸੀ ਕਿ ਦਿਲਜੀਤ ਫਿਰ ਤੋਂ ਕੁਝ ਖਾਸ ਕਰਨ ਦੀ ਤਿਆਰੀ ਵਿੱਚ ਹਨ। ਹਾਲਾਂਕਿ ਕਲਾਕਾਰ ਵੱਲੋਂ ਇਸ ਬਾਰੇ ਹਾਲੇ ਤੱਕ ਕੁਝ ਸਪਸ਼ਟ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਦਿਲਜੀਤ ਨੇ ਆਪਣੇ ਵਰਲਡ ਟੂਰ ਦਾ ਵੀ ਖੂਬ ਆਨੰਦ ਲਿਆ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਕਈ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਗਏ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ।
Published by:rupinderkaursab
First published:

Tags: Bollywood, Diljit Dosanjh, Diljit Dosanjh World Tour, Entertainment news, Pollywood

ਅਗਲੀ ਖਬਰ