Diljit Dosanjh: ਦਿਲਤੀਜ ਦੋਸਾਂਝ ਨੇ ਫੈਨਜ਼ ਨੂੰ ਬਣਾਉਣਾ ਸਿਖਾਇਆ ਕੇਕ, ਕਿਹਾ- ਖਿਲਾਉਣਾ ਵੀ ਜਾਣਦੇ ਹਾਂ!

Diljit Dosanjh: ਪੰਜਾਬੀ ਗਾਇਕ 'ਤੇ ਅਦਾਕਾਰ ਦਿਲਜੀਤ ਦੋਸਾਂਝ ਉਨ੍ਹਾਂ ਸਿਤਾਰਿਆਂ ਵਿੱਚੋ ਇੱਕ ਹਨ ਜੋ ਆਪਣੋ ਸੋਸ਼ਲ ਮੀਡੀਆ ਅਕਾਉਂਟ ਦੇ ਜ਼ਰਿਏ ਫੈਨਜ਼ ਵਿਚਕਾਰ ਜ਼ਿਆਦਾਤਰ ਐਕਟਿਵ ਨਜ਼ਰ ਆਉਂਦੇ ਹਨ। ਉਹ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਇੰਨੀ ਦਿਨੀ ਦਿਲਜੀਤ ਆਪਣੇ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਜਿਸਨੂੰ ਫੈਨਜ਼ ਦੁਆਰਾ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Diljit Dosanjh: ਦਿਲਤੀਜ ਨੇ ਫੈਨਜ਼ ਨੂੰ ਬਣਾਉਣਾ ਸਿਖਾਇਆ ਕੇਕ, ਕਿਹਾ- ਖਿਲਾਉਣਾ ਵੀ ਜਾਣਦੇ ਹਾਂ! (Insta pic)

  • Share this:
    Diljit Dosanjh: ਪੰਜਾਬੀ ਗਾਇਕ 'ਤੇ ਅਦਾਕਾਰ ਦਿਲਜੀਤ ਦੋਸਾਂਝ ਉਨ੍ਹਾਂ ਸਿਤਾਰਿਆਂ ਵਿੱਚੋ ਇੱਕ ਹਨ ਜੋ ਆਪਣੋ ਸੋਸ਼ਲ ਮੀਡੀਆ ਅਕਾਉਂਟ ਦੇ ਜ਼ਰਿਏ ਫੈਨਜ਼ ਵਿਚਕਾਰ ਜ਼ਿਆਦਾਤਰ ਐਕਟਿਵ ਨਜ਼ਰ ਆਉਂਦੇ ਹਨ। ਉਹ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਇੰਨੀ ਦਿਨੀ ਦਿਲਜੀਤ ਆਪਣੇ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਜਿਸਨੂੰ ਫੈਨਜ਼ ਦੁਆਰਾ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।




    ਦਰਅਸਲ, ਆਪਣੇ ਇਸ ਰੂਪ ਵਿੱਚ ਦਿਲਜੀਤ ਵਧੀ ਹੋਈ ਦਾੜ੍ਹੀ ਨਾਲ ਕਾਫੀ ਚਰਚਾ ਬਟੋਰ ਰਹੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸ਼ਕਾਂ ਨੂੰ ਕੇਕ ਬਣਾਉਣਾ ਸਿਖਾ ਰਹੇ ਹਨ। ਉਨ੍ਹਾਂ ਨੇ ਵੀਡੀਓ ਸਾਂਝੀ ਕਰ ਲਿਖਿਆ- ਅਸੀ ਕੱਲਾ ਕੇਕ ਬਣਾਉਣਾ ਨਹੀ ਜਾਣਦੇ, ਸਗੋਂ ਖਿਲਾਉਣਾ ਵੀ ਜਾਣਦੇ ਹਾਂ.

    ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਫੈਨਜ਼ ਦਾ ਆਪਣੀਆਂ ਵੀਡੀਓ ਨਾਲ ਖੂਬ ਮਨੋਰੰਜਨ ਕਰਦੇ ਹਨ। ਉਨ੍ਹਾਂ ਨੇ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਸਗੋਂ ਬਾਲੀਵੁੱਡ ਵਿੱਚ ਵੀ ਆਪਣੇ ਨਾਮ ਦੇ ਝੰਡੇ ਗੰਡੇ ਹਨ। ਦਿਲਜੀਤ ਦੋਸਾਂਝ ਨੇ ਬਾਲੀਵੁੱਡ ਫ਼ਿਲਮ 'ਉੜਤਾ ਪੰਜਾਬ', 'ਹੌਂਸਲਾ ਰੱਖ' ਤੇ 'ਗੁੱਡ ਨਿਊਜ਼' ਵਿੱਚ ਆਪਣੀਆਂ ਮਨਮੋਹਕ ਭੂਮਿਕਾਵਾਂ ਨਾਲ ਫੈਨਜ਼ ਦੇ ਦਿਲਾਂ 'ਤੇ ਜਾਦੂ ਕੀਤਾ ਹੈ। ਉਸ ਨੇ ਆਪਣੀ ਖੂਬਸੂਰਤ ਆਵਾਜ਼ ਤੇ ਮਜ਼ੇਦਾਰ ਸ਼ਖਸੀਅਤ ਨਾਲ ਵੀ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕੀਤਾ ਹੈ।

    ਦਿਲਜੀਤ ਦੋਸਾਂਝ ਦੇ ਇੰਸਟਾਗ੍ਰਾਮ ਵੀਡੀਓ ਦੇਖ ਕੇ ਤੁਸੀ ਇਹ ਵੀ ਸਮਝ ਗਏ ਹੋਵੋਗੇ ਕਿ ਉਹ ਇੱਕ ਚੰਗੇ ਕਲਾਕਾਰ ਹੋਣ ਦੇ ਨਾਲ ਨਾਲ, ਖਾਣ ਪੀਣ ਦੇ ਵੀ ਸ਼ੌਕੀਨ ਹਨ? ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਪਰ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਪੋਸਟਾਂ ਪਾ ਕੇ ਖਾਸ ਕੁਮੈਂਟ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਪੋਸਟ ਕਾਫੀ ਚਰਚਾ ਵਿੱਚ ਰਹੀ।

    ਦੱਸ ਦੇਈਏ ਕਿ ਦਿਲਜੀਤ ਦੋਸਾਂਝ ਭਾਰਤ ਵਿੱਚ ਵਾਪਸ ਆ ਗਏ ਹਨ ਅਤੇ ਹਾਲ ਹੀ ਵਿੱਚ ਇੱਕ ਹੋਰ ਖਾਣਾ ਪਕਾਉਣ ਵਾਲਾ ਵੀਡੀਓ ਅਪਲੋਡ ਕੀਤਾ ਹੈ, ਜਿਸ ਵਿੱਚ ਉਹ ਇੱਕ ਡ੍ਰੂਲ-ਯੋਗ ਪਨੀਰ ਪਕਵਾਨ ਤਿਆਰ ਕਰਦੇ ਦਿਖਾਈ ਦਿੱਤੇ। ਵੀਡੀਓ 'ਚ ਦਿਲਜੀਤ ਨੂੰ ਪਨੀਰ ਦੀ ਕੜ੍ਹੀ ਬਣਾਉਂਦੇ ਦੇਖਿਆ ਗਿਆ। ਉਸ ਦੇ ਨਾਲ ਉਸ ਦੇ ਦੋਸਤ ਵੀ ਹਨ ਤੇ ਪਕਵਾਨ ਪਕਾਉਂਦੇ ਸਮੇਂ ਸਭ ਨੱਚਦੇ ਦੇਖੇ ਜਾ ਸਕਦੇ ਹਨ। ਦਿਲਜੀਤ ਨੇ ਮਸ਼ਹੂਰ 'ਸਾਲਟ-ਬੇ' ਐਕਸ਼ਨ ਵਿੱਚ ਪਕਵਾਨ ਨੂੰ ਧਨੀਏ ਨਾਲ ਸਜਾ ਕੇ ਵੀਡੀਓ ਨੂੰ ਖਤਮ ਕੀਤਾ। ਉਨ੍ਹਾਂ ਦੇ ਖਾਣਾ ਬਣਾਉਣ ਦੇ ਵੀਡੀਓ ਨੂੰ ਫੈਨਜ਼ ਵੀ ਖੂਬ ਪਸੰਦ ਕਰਦੇ ਹਨ।
    Published by:rupinderkaursab
    First published: