HOME » NEWS » Films

ਦਿਲਜੀਤ ਨੇ ਅਮਰੀਕਾ ਦਾ ਸ਼ੋਅ ਰੱਦ ਕੀਤਾ

News18 Punjab
Updated: September 11, 2019, 2:04 PM IST
ਦਿਲਜੀਤ ਨੇ ਅਮਰੀਕਾ ਦਾ ਸ਼ੋਅ ਰੱਦ ਕੀਤਾ
News18 Punjab
Updated: September 11, 2019, 2:04 PM IST
ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਹਿਊਸਟਨ ਵਿਚ ਹੋਣ ਵਾਲਾ ਸ਼ੋਅ ਜੋ ਕਿ ਵਿਵਾਦਾਂ ਵਿਚ ਘਿਰ ਗਿਆ ਹੈ, ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਆਪਣੇ ਟਵਿਟਰ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਅਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹਮੇਸ਼ਾ ਦੇਸ਼ ਹਿਤ ਨਾਲ ਖੜ੍ਹਾ ਰਹਾਂਗਾ।


ਦੱਸਣਯੋਗ ਹੈ ਕਿ 21 ਸਤੰਬਰ ਨੂੰ ਅਮਰੀਕਾ 'ਚ ਦਿਲਜੀਤ ਦੀ ਸਟੇਜ ਪਰਫ਼ਾਰਮੈਂਸ ਹੈ। ਸੰਸਥਾ ਮੁਤਾਬਿਕ ਪਾਕਿਸਤਾਨ ਨਾਗਰਿਕ ਰੇਹਾਨ ਸਿੱਦੀਕੀ ਸ਼ੋਅ ਦੇ ਪ੍ਰਬੰਧਕ ਹਨ। ਇਸ ਸ਼ੋਅ ਨਾਲ ਭਾਰਤ ਦੇ ਲੋਕਾਂ 'ਚ ਗਲਤ ਮੈਸੇਜ ਜਾਵੇਗਾ। Federation of Western India Cine Employees( FWICE) ਦੀ ਵਿਦੇਸ਼ ਮੰਤਰਾਲੇ ਤੋਂ ਦਿਲਜੀਤ ਦੋਸਾਂਝ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਸੀ। ਪਰ ਦਿਲਜੀਤ ਸਿੰਘ ਨੇ ਵਿਵਾਦ ਵਧਦਾ ਵੇਖ ਕੇ ਪ੍ਰੋਗਰਾਮ ਕਰਨ ਤੋਂ ਨਾਂਹ ਕਰ ਦਿੱਤੀ ਹੈ।
First published: September 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...