HOME » NEWS » Films

ਅਮਰੀਕਾ ਦੇ ਰਾਸ਼ਟਰਪਤੀ ਦੀ ਧੀ ਨੇ ਦਲਜੀਤ ਦੁਸਾਂਝ ਦੀ ਇਹ ਤਸਵੀਰ ਕੀਤੀ ਸਾਂਝੀ...

News18 Punjabi | News18 Punjab
Updated: March 2, 2020, 11:42 AM IST
share image
ਅਮਰੀਕਾ ਦੇ ਰਾਸ਼ਟਰਪਤੀ ਦੀ ਧੀ ਨੇ ਦਲਜੀਤ ਦੁਸਾਂਝ ਦੀ ਇਹ ਤਸਵੀਰ ਕੀਤੀ ਸਾਂਝੀ...
ਅਮਰੀਕੀ ਦੇ ਰਾਸ਼ਟਰਪਤੀ ਟਰੰਪ ਦੀ ਧੀ ਨੇ ਦਲਜੀਤ ਦੁਸਾਂਝ ਦੀ ਇਹ ਤਸਵੀਰ ਕੀਤੀ ਸਾਂਝੀ...

  • Share this:
  • Facebook share img
  • Twitter share img
  • Linkedin share img
ਦਿਲਜੀਤ ਦੁਸਾਂਝ ਨੇ ਤਾਜਮਹਿਲ ਦੇ ਸਾਹਮਣੇ ਇਵਾਂਕਾ ਟਰੰਪ ਦੀ ਇਕ ਤਸਵੀਰ ਨਾਲ ਆਪਣੀ ਫੋਟੋ ਨੂੰ ਸੋਸ਼ਲ ਮੀਡਿਆ ਉੱਤੇ ਕੀਤਾ ਸ਼ੇਅਰ ਕੀਤਾ। ਦਿਲਜੀਤ, ਜੋ ਕਿ ਥੋੜਾ ਮਖੌਲੀਆ ਸੁਭਾਅ ਦਾ ਮਲਿਕ ਹੈ, ਆਪਣੇ ਫੈਨਸ ਨਾਲ ਕੁਝ ਨਾ ਕੁਝ ਵੜਿਆ ਸ਼ੇਅਰ ਕਰਦਾ ਹੀ ਰਹਿੰਦਾ ਹੈ। ਐਤਵਾਰ ਦੁਪਹਿਰ ਨੂੰ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ, ਜਿੱਥੇ ਇਵਾਂਕਾ ਦੇ ਨਾਲ ਤਾਜਮਹਿਲ ਦੇ ਸਾਹਮਣੇ ਸਥਿਤ ਬੇਂਚ ਉੱਤੇ ਉਹ ਆਪ ਵੀ ਬੈਠਾ ਹੈ।  ਜਾਹਿਰ ਹੈ ਕੇ ਫੋਟੋ ਫੋਟੋਸ਼ੋਪ ਕੀਤੀ ਗਈ ਹੈ ਅਤੇ ਫੋਟੋ ਨੂੰ ਸ਼ੇਅਰ  ਕਰਨ ਪਿੱਛੇ ਮੰਤਵ ਸਿਰਫ ਮਸਤੀ ਹੈ।



ਉਸਨੇ ਇਸਦਾ ਸਿਰਲੇਖ ਦਿੱਤਾ: "ਮੈਂ ਅਤੇ ਇਵਾਂਕਾ, ਉਹ ਤਾਜ ਮਹਿਲ ਵੇਖਣ ਲਈ ਮੇਰੇ ਮਗਰ ਹੀ ਪੈ ਗਈ। ਫਿਰ ਮੈਂ ਉਸ ਨੂੰ ਲੈ ਹੀ ਗਿਆ ਤੇ ਹੋਰ ਕਰਦਾ ਵੀ ਕੀ।"

ਫੋਟੋ ਸ਼ੇਅਰ ਕਰਨ ਵਾਲੀ ਵੈਬਸਾਈਟ 'ਤੇ ਇਸ ਵੇਲੇ ਫੋਟੋ ਨੂੰ ਕਈ ਲੋਕ ਅੱਗੇ ਸ਼ੇਅਰ ਅਤੇ ਲਾਇਕ ਕਰ ਰਹੇ ਹਨ। ਦਿਲਜੀਤ ਨੇ ਜੋ ਤਸਵੀਰ ਆਪਣੇ ਲਈ ਪਾਈ ਸੀ, ਉਸਨੇ ਉਸ ਵਿਚ ਇਵਾਂਕਾ ਨੂੰ ਟੈਗ ਵੀ ਕੀਤਾ ਸੀ। ਇਹ ਚਿੱਤਰ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਲਿਆ ਗਿਆ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਸਨ।





ਅਮਰੀਕੀ ਰਾਸ਼ਟਰਪਤੀ ਦੀ ਧੀ, ਇਸ ਦੌਰਾਨ, ਆਪਣੇ ਟਵੀਟ ਨੂੰ ਮੁੜ ਤੋਂ ਪੋਸਟ ਕਰਨ ਤੋਂ ਰੋਕ ਨਹੀਂ ਸਕੀ ਅਤੇ ਦਿਲਜੀਤ ਦਾ ਮਖੌਲੀਏ ਅੰਦਾਜ਼ ਵਿਚ ਤਾਜਮਹਿਲ ਲੈ ਕੇ ਜਾਂ ਲਈ ਧੰਨਵਾਦ ਕੀਤਾ।
First published: March 2, 2020
ਹੋਰ ਪੜ੍ਹੋ
ਅਗਲੀ ਖ਼ਬਰ