ਚੰਡੀਗੜ੍ਹ : ਨਕੁਲ ਮਹਿਤਾ (Nakuul Mehta) ਅਤੇ ਦਿਸ਼ਾ ਪਰਮਾਰ (Disha Parmar)ਦੀ ਜੋੜੀ ਨੂੰ ਹਰ ਕੋਈ ਦੇਖਣਾ ਪਸੰਦ ਕਰਦਾ ਹੈ। ਇਸ ਜੋੜੀ ਨੂੰ ਦਰਸ਼ਕਾਂ ਵਲੋਂ ਇਹਨਾਂ ਦੇ ਪੁਰਾਣੇ ਸ਼ੋਅ ਤੋਂ ਹੀ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਹ ਜੋੜੀ "ਬੜੇ ਅੱਛੇ ਲਗਤੇ ਹੈਂ 2" (Bade Achhe lagte Hain 2) 'ਚ ਇਕ ਵਾਰ ਦੋਬਾਰਾ ਨਜ਼ਰ ਆ ਰਹੀ ਹੈ। ਇਸ ਜੋੜੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਦਾ ਹੈ ਅਤੇ ਇਸ ਨੂੰ ਆਨ-ਸਕਰੀਨ ਦੀ ਬੇਹੱਦ ਪਿਆਰੀ ਜੋੜੀ ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਨਕੁਲ ਅਤੇ ਦਿਸ਼ਾ ਵਰਤਮਾਨ ਵਿੱਚ ਸੋਨੀ ਟੀਵੀ ਦੇ ਬਡੇ ਅੱਛੇ ਲਗਤੇ ਹੈਂ 2 ਵਿੱਚ ਰਾਮ ਅਤੇ ਪ੍ਰਿਆ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀ ਕੈਮਿਸਟਰੀ ਲੋਕਾਂ ਦੇ ਦਿਲਾਂ ਨੂੰ ਜਿੱਤ ਰਹੀ ਹੈ ਅਤੇ ਪ੍ਰਸ਼ੰਸਕ ਦੋਵਾਂ ਲਈ ਬਹੁਤ ਪਿਆਰ ਦਿਖਾ ਰਹੇ ਹਨ। ਸ਼ੋਅ ਦੀ ਸ਼ੂਟਿੰਗ 'ਚ ਦੋਵੇਂ ਕਾਫੀ ਰੁੱਝੇ ਹੋਏ ਹਨ। ਕਰਵਾ ਚੌਥ ਦੇ ਮੌਕੇ 'ਤੇ, ਉਨ੍ਹਾਂ ਨੇ ਤਿਉਹਾਰ ਲਈ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ।
ਦੱਸ ਦਈਏ ਕਿ ਨਕੁਲ ਕਰਵਾ ਚੌਥ ਦੇ ਇਸ ਤਿਉਹਾਰ ਨੂੰ ਨਹੀਂ ਮਨਾਉਂਦੇ ਪਰ ਜੇਕਰ ਗੱਲ ਕਰੀਏ ਦਿਸ਼ਾ ਦੀ ਤਾਂ ਉਹ ਵੀ ਇਨੀ ਦਿਨੀਂ ਸ਼ੂਟੀਂਗ ਦੇ ਚਲਦਿਆਂ ਵਿਅਸਤ ਨਜ਼ਰ ਆ ਰਹੀ ਹੈ। ਆਪਣੇ ਕੰਮ ਵਿਚ ਵਿਅਸਤ ਹੋਣ ਦੇ ਬਾਅਦ ਵੀ ਦਿਸ਼ਾ ਪਰਮਾਰ ਨੇ ਕਰਵਾ ਚੌਥ ਦਾ ਵਰਤ ਰੱਖਿਆ ਅਤੇ ਕੁਝ ਇਸ ਤਰ੍ਹਾਂ ਆਪਣਾ ਵਰਤ ਖੋਲਿਆ। ਵੀਡੀਓ ਵਿਚ ਦੇਖੋ ਰਾਹੁਲ ਵੈਦਯਾ ਨੇ ਕਿੰਝ ਖੁਲਵਾਇਆ ਪਤਨੀ ਦਿਸ਼ਾ ਦਾ ਵਰਤ
View this post on Instagram
ਦੱਸਣਯੋਗ ਹੈ ਕਿ ਨਕੁਲ ਦਾ ਵਿਆਹ ਜਾਨਕੀ ਪਾਰੇਖ ਨਾਲ ਹੋਇਆ ਹੈ ਜੋ ਇੱਕ ਮਸ਼ਹੂਰ ਗਾਇਕ, ਸਟੇਜ ਪਰਫਾਰਮਰ ਅਤੇ ਵਾਇਸ ਓਵਰ ਕਲਾਕਾਰ ਹੈ। ਦੋਵਾਂ ਦੇ ਵਿਆਹ ਨੂੰ 10 ਸਾਲ ਹੋ ਗਏ ਹਨ ਅਤੇ ਫਰਵਰੀ 2021 ਵਿੱਚ ਜਾਨਕੀ ਨੇ ਬੱਚੇ ਨੂੰ ਜਨਮ ਦਿੱਤਾ।
ਪਰਮਾਰ ਨੇ 16 ਜੁਲਾਈ 2021 ਨੂੰ ਗਾਇਕ ਰਾਹੁਲ ਵੈਦਿਆ ਨਾਲ ਵਿਆਹ ਕੀਤਾ। ਉਸ ਨੇ ਬਿੱਗ ਬੌਸ 14 ਦੌਰਾਨ ਆਪਣੇ ਜਨਮਦਿਨ 'ਤੇ ਉਸ ਨੂੰ ਪ੍ਰਪੋਜ਼ ਕੀਤਾ ਸੀ। ਟੈਲੀ ਚੱਕਰ ਦੀ ਖਬਰ ਮੁਤਾਬਕ ਸ਼ੋਅ 'ਬੜੇ ਅੱਛੇ ਲਗਤੇ ਹੈਂ 2' ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਨੂੰ ਅਥਾਹ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Karwa chauth