Bigg Boss OTT: ਦਿਵਿਆ ਅਗਰਵਾਲ ਨੇ ਜਿੱਤੀ ਟਰਾਫ਼ੀ

ਬਿੱਗ ਬੌਸ ਓ.ਟੀ.ਟੀ. ਦੇ ਜੇਤੂ ਦਾ ਐਲਾਨ ਦਿੱਤਾ ਗਿਆ ਹੈ, ਦਿਵਿਆ ਅਗਰਵਾਲ ਨੇ ਬਿੱਗ ਬੌਸ ਓਟੀਟੀ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ, ਇਸ ਦੇ ਨਾਲ ਹੀ ਦਿਵਿਆ ਨੂੰ ਇਨਾਮ ਦੇ ਤੌਰ ‘ਤੇ 25 ਲੱਖ ਰੁਪਏ ਵੀ ਦਿੱਤੇ ਗਏ। ਤੁਹਾਨੂੰ ਦੱਸ ਦਈਏ ਕਿ ਬਿੱਗ ਬੌਸ ਓਟੀਟੀ ‘ਚ ਨਿਸ਼ਾਂਤ ਦੂਜੇ ਸਥਾਨ ‘ਤੇ ਰਹੇ।

 • Share this:
  ਮੁੰਬਈ: ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਦਾ ਸਫ਼ਰ ਖ਼ਤਮ ਹੋ ਗਿਆ ਹੈ, ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਇਨਾਮ ‘ਚ 25 ਲੱਖ ਰੁਪਏ ਵੀ ਦਿੱਤੇ ਗਏ। ਤੁਹਾਨੂੰ ਦਸ ਦਈਏ ਕਿ ਨਿਸ਼ਾਂਤ ਨੇ ਦੂਜਾ ਸਥਾਨ ਹਾਸਿਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸ਼ੋਅ ਦੇ ਆਖ਼ਰੀ ਦੌਰ ‘ਚ ਦਿਵਿਆ ਅਗਰਵਾਲ, ਸ਼ਮਿਤਾ ਸ਼ੈੱਟੀ, ਰਾਕੇਸ਼ ਬਾਪਟ ਤੇ ਨਿਸ਼ਾਂਤ ਨੇ ਜਗ੍ਹਾ ਬਣਾਈ ਸੀ, ਤੇ ਸ਼ਨੀਵਾਰ ਨੂੰ ਹੋਏ ਗਰੈਂਡ ਫ਼ਿਨਾਲੇ ‘ਚ ਦਿਵਿਆ ਨੇ ਤਿੰਨਾਂ ਨੂੰ ਪਿੱਛੇ ਛੱਡਦੇ ਹੋਏ ਟਰਾਫ਼ੀ ਆਪਣੇ ਨਾਂਅ ਕੀਤੀ।
  ਦੱਸ ਦਈਏ ਕਿ ਬਿੱਗ ਬੌਸ ਓਟੀਟੀ ਦੀ ਸ਼ੁਰੂਆਤ 8 ਅਗਸਤ ਨੂੰ ਹੋਈ ਸੀ, ਜੋ ਕਿ ਬਿੱਗ ਬੌਸ ਓਟੀਟੀ ਦਾ ਪਹਿਲਾ ਦੌਰ ਸੀ, ਜਿਸ ਦੀ ਮੇਜ਼ਬਾਨੀ ਕਰਨ ਜੌਹਰ ਕਰ ਰਹੇ ਸੀ, ਉਹ ‘ਸੰਡੇ ਕਾ ਵਾਰ’ ‘ਚ ਹਰ ਹਫ਼ਤੇ ਰਾਤ ਨੂੰ 8 ਵਜੇ ਨਜ਼ਰ ਆਉਂਦੇ ਸੀ। ਇਸ ਸ਼ੋਅ ‘ਚ ਰਾਕੇਸ਼ ਬਾਪਟ, ਜ਼ੀਸ਼ਾਨ ਖ਼ਾਨ, ਮਿਲਿੰਦ ਗਾਬਾ, ਨਿਸ਼ਾਂਤ ਭੱਟ, ਪ੍ਰਤੀਕ ਸਹਿਜਪਾਲ, ਕਰਨ ਨਾਥ, ਸ਼ਮਿਤਾ ਸ਼ੈੱਟੀ, ਉਰਫ਼ੀ ਜਾਵੇਦ, ਨੇਹਾ ਭਸੀਨ, ਮੂਸ ਜਟਾਣਾ, ਅਕਸ਼ਰਾ ਸਿੰਘ, ਦਿਵਿਆ ਅਗਰਵਾਲ ਤੇ ਰਿੱਧੀਮਾ ਪੰਡਿਤ ਸਮੇਤ ਕੁੱਲ 13 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।
  ਇਸ ਸ਼ੋਅ ਦੇ ਆਖ਼ਰੀ ਦੌਰ ‘ਚ 5 ਪ੍ਰਤੀਯੋਗੀਆਂ ਨੇ ਆਪਣੀ ਜਗ੍ਹਾ ਬਣਾਈ ਨੇ, ਜਿਨ੍ਹਾਂ ਵਿਚੋਂ ਪ੍ਰਤੀਕ ਸਹਿਜਪਾਲ 25 ਲੱਖ ਰੁਪਏ ਲੈਕੇ ਮੁਕਾਬਲੇ ‘ਚੋਂ ਬਾਹਰ ਨਿੱਕਲ ਗਏ ਸੀ, ਜਿਸ ਤੋਂ ਬਾਅਦ 4 ਪ੍ਰਤੀਯੋਗੀਆਂ ‘ਚ ਆਖ਼ਰੀ ਟੱਕਰ ਹੋਈ ਤੇ ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ।
  Published by:Anuradha Shukla
  First published: