Home /News /entertainment /

Sameer Khakhar: ਸਮੀਰ ਖੱਕੜ ਦਾ ਦੇਹਾਂਤ, ਦੂਰਦਰਸ਼ਨ ਦੇ ਸੀਰੀਅਲ ਨੁੱਕੜ ਨਾਲ ਖੂਬ ਕਮਾਇਆ ਸੀ ਨਾਂ

Sameer Khakhar: ਸਮੀਰ ਖੱਕੜ ਦਾ ਦੇਹਾਂਤ, ਦੂਰਦਰਸ਼ਨ ਦੇ ਸੀਰੀਅਲ ਨੁੱਕੜ ਨਾਲ ਖੂਬ ਕਮਾਇਆ ਸੀ ਨਾਂ

Sameer Khakhar Passes Away

Sameer Khakhar Passes Away

Sameer Khakhar Passes Away: ਟੇਲੀਵਿਜ਼ਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ।

  • Share this:

Sameer Khakhar Passes Away: ਟੇਲੀਵਿਜ਼ਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ 'ਨੁੱਕੜ' 'ਚ ਖੋਪੜੀ ਦਾ ਕਿਰਦਾਰ ਨਿਭਾਅ ਕੇ ਘਰ-ਘਰ 'ਚ ਮਸ਼ਹੂਰ ਹੋਏ ਅਭਿਨੇਤਾ ਸਮੀਰ ਖੱਕੜ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣ ਟੀਵੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਸ ਸਮੱਸਿਆ ਨਾਲ ਰਹੇ ਸੀ ਲੜ


ਜਾਣਕਾਰੀ ਲਈ ਦੱਸ ਦੇਈਏ ਕਿ ਸਮੀਰ ਖੱਕੜ ਸਾਹ ਦੀ ਤਕਲੀਫ ਅਤੇ ਹੋਰ ਡਾਕਟਰੀ ਸਮੱਸਿਆਵਾਂ ਤੋਂ ਪੀੜਤ ਸਨ। ਕੱਲ੍ਹ ਬਾਅਦ ਦੁਪਹਿਰ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ। ਇਸ ਤੋਂ ਬਾਅਦ ਸਮੀਰ ਨੂੰ ਬੋਰੀਵਲੀ ਦੇ ਐਮਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ।

ਦੱਸ ਦੇਈਏ ਕਿ ਸਮੀਰ ਖੱਕੜ 90 ਦੇ ਦਹਾਕੇ ਦੀਆਂ ਫਿਲਮਾਂ ਵਿੱਚ ਜਾਣਿਆ-ਪਛਾਣਿਆ ਨਾਮ ਬਣ ਗਿਆ ਸੀ। ਪਰ, ਕੁਝ ਸਮੇਂ ਬਾਅਦ, ਉਸਨੇ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇੰਨਾ ਹੀ ਨਹੀਂ ਉਹ ਸਾਲ 1996 'ਚ ਦੇਸ਼ ਛੱਡ ਕੇ ਅਮਰੀਕਾ 'ਚ ਰਹਿਣ ਲੱਗ ਪਿਆ ਸੀ। ਹਾਲਾਂਕਿ, ਸਮੀਰ ਨੇ ਅਮਰੀਕਾ ਵਿੱਚ ਅਦਾਕਾਰੀ ਨਹੀਂ ਕੀਤੀ, ਸਗੋਂ ਜਾਵਾ ਕੋਡਰ ਵਜੋਂ ਨੌਕਰੀ ਕੀਤੀ।

ਵੈੱਬ ਸੀਰੀਜ਼ 'ਚ ਵੀ ਆ ਚੁੱਕੇ ਨਜ਼ਰ



ਦੱਸ ਦੇਈਏ ਕਿ ਸਮੀਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਨੁੱਕੜ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਦੂਰਦਰਸ਼ਨ ਦੇ ਸੀਰੀਅਲ 'ਸਰਕਸ' 'ਚ ਚਿੰਤਾਮਣੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ। ਸਮੀਰ ਨੇ ਡੀਡੀ ਮੈਟਰੋ ਦੇ ਸੀਰੀਅਲ 'ਸ਼੍ਰੀਮਾਨ ਸ਼੍ਰੀਮਤੀ' ਵਿੱਚ ਫਿਲਮ ਨਿਰਦੇਸ਼ਕ ਟੋਟੋ ਦੀ ਭੂਮਿਕਾ ਵੀ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਰੀਅਲ 'ਸੰਜੀਵਨੀ' 'ਚ ਗੁੱਡੂ ਮਾਥੁਰ ਦੀ ਭੂਮਿਕਾ ਵੀ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਹਸੀ ਤੋ ਫਸੀ', 'ਜੈ ਹੋ', 'ਪਟੇਲ ਕੀ ਪੰਜਾਬੀ ਸ਼ਾਦੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਸਮੀਰ ਖੱਖੜ ਨੂੰ Zee5 ਦੀ ਵੈੱਬ ਸੀਰੀਜ਼ ਸਨਫਲਾਵਰ 'ਚ ਵੀ ਦੇਖਿਆ ਗਿਆ ਸੀ। ਅਦਾਕਾਰ ਦੇ ਅਚਾਨਕ ਦਿਹਾਂਤ ਨਾਲ ਟੀਵੀ ਇੰਡਸਟਰੀ ਵਿੱਚ ਮਾਤਮ ਛਾਇਆ ਹੋਇਆ ਹੈ।

Published by:Rupinder Kaur Sabherwal
First published:

Tags: Comedian, Entertainment, Entertainment news, TV show