Home /News /entertainment /

Satinder Sartaj: ਸਤਿੰਦਰ ਸਰਤਾਜ ਦੇ ਆਨਲਾਈਨ ਸ਼ੋਅ ਨੂੰ ਫ੍ਰੀ ਦੇਖਣ ਲਈ eMehfi App ਕਰੋ ਡਾਉਨਲੋਡ

Satinder Sartaj: ਸਤਿੰਦਰ ਸਰਤਾਜ ਦੇ ਆਨਲਾਈਨ ਸ਼ੋਅ ਨੂੰ ਫ੍ਰੀ ਦੇਖਣ ਲਈ eMehfi App ਕਰੋ ਡਾਉਨਲੋਡ

 Satinder Sartaj: ਸਤਿੰਦਰ ਸਰਤਾਜ ਦੇ ਆਨਲਾਈਨ ਸ਼ੋਅ ਨੂੰ ਫ੍ਰੀ ਦੇਖਣ ਲਈ eMehfi App ਨੂੰ ਕਰੋ ਡਾਉਨਲੋਡ

Satinder Sartaj: ਸਤਿੰਦਰ ਸਰਤਾਜ ਦੇ ਆਨਲਾਈਨ ਸ਼ੋਅ ਨੂੰ ਫ੍ਰੀ ਦੇਖਣ ਲਈ eMehfi App ਨੂੰ ਕਰੋ ਡਾਉਨਲੋਡ

Sufi Singer Satinder Sartaj: ਸੂਫ਼ੀ ਗਾਇਕ ਸਤਿੰਦਰ ਸਰਤਾਜ (Satinder Sartaj) ਦੇ ਚਾਹੁਣ ਵਾਲੇ ਦਰਸ਼ਕ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਮੌਜੂਦ ਹਨ। ਉਨ੍ਹਾਂ ਨੇ ਆਪਣੀ ਗਾਇਕੀ, ਅਦਾਕਾਰੀ, ਲਿਖਤ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਹੀ ਕਾਰਨ ਹੈ ਕਿ ਦਿਨ-ਬ-ਦਿਨ ਕਲਾਕਾਰ ਦੇ ਪ੍ਰਸ਼ੰਸ਼ਕਾਂ ਵਿੱਚ ਵਾਧਾ ਹੋ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਨੇ 24 ਸਤੰਬਰ ਯਾਨੀ ਅੱਜ ਦਿੱਲੀ ਦੇ ਸਿਰੀਫੋਰਟ ਆਡੀਟੋਰੀਅਮ ਤੋਂ ਆਪਣਾ ਸ਼ੋ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਫਰੀ ਦਿਖਾਉਣ ਦਾ ਫੈਸਲਾ ਲਿਆ ਹੈ।

ਹੋਰ ਪੜ੍ਹੋ ...
  • Share this:

Sufi Singer Satinder Sartaj: ਸੂਫ਼ੀ ਗਾਇਕ ਸਤਿੰਦਰ ਸਰਤਾਜ (Satinder Sartaj) ਦੇ ਚਾਹੁਣ ਵਾਲੇ ਦਰਸ਼ਕ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਮੌਜੂਦ ਹਨ। ਉਨ੍ਹਾਂ ਨੇ ਆਪਣੀ ਗਾਇਕੀ, ਅਦਾਕਾਰੀ, ਲਿਖਤ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਹੀ ਕਾਰਨ ਹੈ ਕਿ ਦਿਨ-ਬ-ਦਿਨ ਕਲਾਕਾਰ ਦੇ ਪ੍ਰਸ਼ੰਸ਼ਕਾਂ ਵਿੱਚ ਵਾਧਾ ਹੋ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਨੇ 24 ਸਤੰਬਰ ਯਾਨੀ ਅੱਜ ਦਿੱਲੀ ਦੇ ਸਿਰੀਫੋਰਟ ਆਡੀਟੋਰੀਅਮ ਤੋਂ ਆਪਣਾ ਸ਼ੋ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਫਰੀ ਦਿਖਾਉਣ ਦਾ ਫੈਸਲਾ ਲਿਆ ਹੈ। ਇਹ ਸ਼ੋਅ ਡਾਕਟਰ ਸਤਿੰਦਰ ਸਰਤਾਜ (satinder sartaaj) ਵੱਲੋਂ ਨਵੀਂ ਲਾਂਚ ਕੀਤੀ ਐਪ ਈ-ਮਹਿਫ਼ਲ ਤੇ ਹੀ ਦੇਖਿਆ ਜਾ ਸਕੇਗਾ।

ਸਭ ਤੋਂ ਪਹਿਲਾਂ ਈ-ਮਹਿਫ਼ਲ ਐਪ ਕਰੋ ਡਾਉਨਲੋਡਗਾਇਕ ਸਤਿੰਦਰ ਸਰਤਾਜ ਦੇ ਪ੍ਰਸ਼ੰਸ਼ਕ ਈ-ਮਹਫਿਲ (eMehfi App) ਦਾ ਹਿੱਸਾ ਬਣਨ ਲਈ ਸਭ ਤੋਂ ਪਹਿਲਾਂ ਈ-ਮਹਿਫ਼ਲ ਐਪ ਡਾਉਨਲੋਡ ਕਰੋ। ਇਸ ਤੋਂ ਬਾਅਦ ਤੁਸੀ ਉਸ ਉੱਪਰ ਰਜਿਸਟਰ ਕਰਵਾ ਸਕਦੇ ਹੋ ਅਤੇ ਆਨਲਾਈਨ ਫਰੀ ਸ਼ੋਅ ਦਾ ਆਨੰਦ ਚੁੱਕ ਸਕਦੇ ਹੋ। ਤੁਸੀਂ ਇਸ ਵੈੱਬ ਪੋਰਟਲ 'ਤੇ ਹਰ ਜਾਣਕਾਰੀ ਅਤੇ ਵਿਸ਼ੇਸ਼ ਰੀਲੀਜ਼ਾਂ ਨੂੰ ਦੇਖ ਸਕਦੇ ਹੋ। ਇਸ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਉੱਪਰ ਸੀਮਤ ਸੰਸਕਰਨਾਂ ਵਜੋਂ # ਲਾਈਵ ਚੋਣਵੇਂ ਸਮਾਰੋਹਾਂ ਦਾ ਪ੍ਰਸਾਰਣ ਹੋਵੇਗਾ। ਇਸ ਉੱਪਰ ਤੁਸੀ ਆਪਣੀਆਂ ਟਿਕਟਾਂ ਬੁੱਕ ਕਰੋ ਅਤੇ ਉਸਦੀ ਸੁੰਦਰ ਆਵਾਜ਼ ਦੁਆਰਾ ਮਨਮੋਹਕ ਹੋ ਕੇ ਆਪਣੀ ਸ਼ਾਮ ਬਿਤਾਓ।

ਕਾਬਿਲੇਗੌਰ ਹੈ ਕਿ ਕਲਾਕਾਰ ਵੱਲੋਂ ਇਸ ਐਪ ਨੂੰ ਆਪਣੇ ਜਨਮਦਿਨ ਉੱਪਰ ਲਾਂਚ ਕੀਤਾ ਗਿਆ ਸੀ। ਜੋ ਕਿ ਦਰਸ਼ਕਾਂ ਨੂੰ ਇੱਕ ਖਾਸ ਤੋਹਫੇ ਵੱਜੋਂ ਦਿੱਤਾ ਗਿਆ ਸੀ। ਸਤਿੰਦਰ ਸਰਤਾਜ ਨੇ ਇਹ ਖੁਸ਼ਖਬਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਸੀ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi singer, Satinder Sartaj, Singer