Home /News /entertainment /

Rakhi Sawant Video: ਇਸਲਾਮ 'ਚ ਆਪਣੇ ਪਹਿਰਾਵੇ ਨੂੰ ਲੈ ਕੇ ਬੋਲੀ ਡਰਾਮਾ ਕਵੀਨ ਰਾਖੀ ਸਾਵੰਤ- "ਹੁਣ ਮੈਂ ਸੁਧਰ ਗਈ ਹਾਂ"

Rakhi Sawant Video: ਇਸਲਾਮ 'ਚ ਆਪਣੇ ਪਹਿਰਾਵੇ ਨੂੰ ਲੈ ਕੇ ਬੋਲੀ ਡਰਾਮਾ ਕਵੀਨ ਰਾਖੀ ਸਾਵੰਤ- "ਹੁਣ ਮੈਂ ਸੁਧਰ ਗਈ ਹਾਂ"

Rakhi Sawant Video: ਇਸਲਾਮ 'ਚ ਆਪਣੇ ਪਹਿਰਾਵੇ ਨੂੰ ਲੈ ਕੇ ਬੋਲੀ ਡਰਾਮਾ ਕਵੀਨ ਰਾਖੀ ਸਾਵੰਤ- "ਹੁਣ ਮੈਂ ਸੁਧਰ ਗਈ ਹਾਂ"

Rakhi Sawant Video: ਇਸਲਾਮ 'ਚ ਆਪਣੇ ਪਹਿਰਾਵੇ ਨੂੰ ਲੈ ਕੇ ਬੋਲੀ ਡਰਾਮਾ ਕਵੀਨ ਰਾਖੀ ਸਾਵੰਤ- "ਹੁਣ ਮੈਂ ਸੁਧਰ ਗਈ ਹਾਂ"

Rakhi Sawant Video: ਬਾਲੀਵੁੱਡ ਅਦਾਕਾਰਾ ਅਤੇ ਰਿਐਲਿਟੀ ਟੀਵੀ ਸਟਾਰ ਰਾਖੀ ਸਾਵੰਤ ਜੋ ਵੀ ਕਰਦੀ ਹੈ, ਉਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਰਾਖੀ ਇਨ੍ਹੀਂ ਦਿਨੀਂ ਆਦਿਲ ਖਾਨ ਨੂੰ ਡੇਟ ਕਰ ਰਹੀ ਹੈ ਅਤੇ ਉਸ ਦੇ ਪਿਆਰ 'ਚ ਪੂਰੀ ਤਰ੍ਹਾਂ ਪਾਗਲ ਹੈ। ਹਾਲ ਹੀ 'ਚ ਇਸ ਜੋੜੀ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਹੁਣ ਇਸ ਫੋਟੋਸ਼ੂਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਰਾਖੀ ਫੋਟੋਸ਼ੂਟ ਦੌਰਾਨ ਇੱਕ ਡਰੈੱਸ ਤੋਂ ਪਰੇਸ਼ਾਨ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ ...
  • Share this:

    Rakhi Sawant Video: ਬਾਲੀਵੁੱਡ ਅਦਾਕਾਰਾ ਅਤੇ ਰਿਐਲਿਟੀ ਟੀਵੀ ਸਟਾਰ ਰਾਖੀ ਸਾਵੰਤ (Rakhi Sawant ) ਜੋ ਵੀ ਕਰਦੀ ਹੈ, ਉਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਰਾਖੀ ਇਨ੍ਹੀਂ ਦਿਨੀਂ ਆਦਿਲ ਖਾਨ ਨੂੰ ਡੇਟ ਕਰ ਰਹੀ ਹੈ ਅਤੇ ਉਸ ਦੇ ਪਿਆਰ 'ਚ ਪੂਰੀ ਤਰ੍ਹਾਂ ਪਾਗਲ ਹੈ। ਹਾਲ ਹੀ 'ਚ ਇਸ ਜੋੜੀ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਹੁਣ ਇਸ ਫੋਟੋਸ਼ੂਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਰਾਖੀ ਫੋਟੋਸ਼ੂਟ ਦੌਰਾਨ ਇੱਕ ਡਰੈੱਸ ਤੋਂ ਪਰੇਸ਼ਾਨ ਨਜ਼ਰ ਆ ਰਹੀ ਹੈ।









    View this post on Instagram






    A post shared by FilmyKalakar (@filmykalakar)




    ਇਸੇ ਨੂੰ ਲੈ ਕੇ ਹੁਣ ਰਾਖੀ ਨੇ ਇਹ ਅਜਿਹਾ ਬਿਆਨ ਦਿੱਤਾ ਹੈ ਜਿਸ ਕਾਰਨ ਉਹ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੀ ਖੂਬਸੂਰਤ ਡਰੈੱਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਕ ਇਵੈਂਟ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਉਸ ਦੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨੂੰ ਛੋਟੇ ਅਤੇ ਖੁੱਲ੍ਹੇ-ਡੁੱਲ੍ਹੇ ਕੱਪੜੇ ਬਿਲਕੁਲ ਪਸੰਦ ਨਹੀਂ ਹਨ ਅਤੇ ਇਸਲਾਮ ਵੀ ਅਜਿਹੇ ਕੱਪੜਿਆਂ ਦੀ ਇਜਾਜ਼ਤ ਨਹੀਂ ਦਿੰਦਾ। ਰਾਖੀ ਸਾਵੰਤ ਨੇ ਅੱਗੇ ਕਿਹਾ ਕਿ ਮੈਂ ਅਜਿਹੇ ਕੱਪੜਿਆਂ ਲਈ ਆਦਿਲ ਦਾ ਦਿਲ ਨਹੀਂ ਦੁਖਾ ਸਕਦੀ।

    ਉਸ ਨੇ ਕਿਹਾ ਕਿ ਆਦਿਲ ਅਤੇ ਮੈਂ ਬਹੁਤ ਜਲਦ ਇੱਕ ਬੋਣ ਜਾ ਰਹੇ ਹਾਂ। ਅਜਿਹੀ ਸਥਿਤੀ ਵਿੱਚ, ਮੈਂ ਆਦਿਲ ਦੀ ਹੀ ਗੱਲ ਮੰਨਾਂਗੀ ਅਤੇ ਮੈਂ ਹੁਣ ਬਹੁਤ ਬਦਲ ਗਈ ਹਾਂ। ਰਾਖੀ ਸਾਵੰਤ ਨੇ ਕਿਹਾ ਕਿ ਆਦਿਲ ਨੇ ਮੈਨੂੰ ਬਹੁਤ ਬਦਲ ਦਿੱਤਾ ਹੈ ਅਤੇ ਆਦਿਲ ਹਮੇਸ਼ਾ ਸਹੀ ਹੁੰਦਾ ਹੈ। ਮੈਂ ਇਸ ਦੀ ਇੱਜ਼ਤ ਕਰਦੀ ਹਾਂ ਪਰ ਇਸ ਵਾਰ ਡਿਜ਼ਾਈਨਰ ਨੇ ਪੁਰਾਣੀ ਰਾਖੀ ਸਾਵੰਤ ਵਰਗੇ ਕੱਪੜੇ ਭੇਜੇ ਹਨ।

    ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਦਿਲ ਨੇ ਕਿਹਾ ਸੀ ਕਿ ਮੈਂ ਰਾਖੀ 'ਤੇ ਕੋਈ ਪਾਬੰਦੀ ਨਹੀਂ ਲਗਾਈ, ਪਰ ਮੈਂ ਉਨ੍ਹਾਂ ਦੇ ਕੱਪੜਿਆਂ ਨੂੰ ਲੈ ਕੇ ਕਈ ਵਾਰ ਉਨ੍ਹਾਂ ਨੂੰ ਹਾਂ। ਇਸ ਤੋਂ ਬਾਅਦ ਰਾਖੀ ਸਾਵੰਤ ਨੇ ਇਹ ਸਾਰੀਆਂ ਗੱਲਾਂ ਕਹੀਆਂ ਹਨ। ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਦਾ ਨਵਾਂ ਗੀਤ ਹਾਲ ਹੀ 'ਚ ਆਉਣ ਵਾਲਾ ਹੈ। ਇਸ ਤੋਂ ਪਹਿਲਾਂ ਰਾਖੀ ਅਤੇ ਆਦਿਲ ਰੋਮਾਂਟਿਕ ਫੋਟੋਸ਼ੂਟ ਕਰਵਾ ਚੁੱਕੇ ਹਨ। ਇਸ ਦੌਰਾਨ ਵੀ ਰਾਖੀ ਸਾਵੰਤ ਆਪਣੀ ਡਰੈੱਸ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆਈ, ਉਨ੍ਹਾਂ ਨੂੰ ਇਹ ਡਰੈੱਸ ਵਾਰ-ਵਾਰ ਫਿਕਸ ਕਰਨੀ ਪੈ ਰਹੀ ਸੀ। ਨਾਲ ਹੀ, ਉਨ੍ਹਾਂ ਦੀ ਇਹ ਡਰੈੱਸ ਵੀ ਕਾਫੀ ਜ਼ਿਆਦਾ ਬੋਲਡ ਤੇ ਰਿਵੀਲਿੰਗ ਸੀ।

    Published by:Rupinder Kaur Sabherwal
    First published:

    Tags: Bollywood, Entertainment, Entertainment news, Rakhi sawant, Viral video