HOME » NEWS » Films

ਹੁਣ ਬੱਚਿਆਂ ਲਈ ਖ਼ਰੀਦੋ ਇਕੋ ਫਰੈਂਡਲੀ ਲੈਪਟਾਪ, ਦਾਮ ਸੁਣ ਕੇ ਹੋ ਜਾਉਗੇ ਖ਼ੁਸ਼

News18 Punjab
Updated: September 13, 2019, 4:52 PM IST
share image
ਹੁਣ ਬੱਚਿਆਂ ਲਈ ਖ਼ਰੀਦੋ ਇਕੋ ਫਰੈਂਡਲੀ ਲੈਪਟਾਪ, ਦਾਮ ਸੁਣ ਕੇ ਹੋ ਜਾਉਗੇ ਖ਼ੁਸ਼
ਹੁਣ ਬੱਚਿਆਂ ਲਈ ਖ਼ਰੀਦੋ ਇਕੋ ਫਰੈਂਡਲੀ ਲੈਪਟਾਪ, ਦਾਮ ਸੁਣ ਕੇ ਹੋ ਜਾਉਗੇ ਖ਼ੁਸ਼

  • Share this:
  • Facebook share img
  • Twitter share img
  • Linkedin share img
ਪੇਰੂ ਦੀ ਇੱਕ ਕੰਪਨੀ ਨੇ ਬੱਚਿਆਂ ਲਈ ਖ਼ਾਸ ਲੱਕੜ ਦਾ ਲੈਪਟਾਪ ਤਿਆਰ ਕੀਤਾ ਹੈ। ਇਹ ਇਕੋ ਫਰੈਂਡਲੀ ਹੋਣ ਦੇ ਨਾਲ ਨਾਲ ਕਿਫ਼ਾਇਤੀ ਵੀ ਬਹੁਤ ਹੈ। ਇਹ ਲੱਕੜ ਦਾ ਹੋਣ ਕਰ ਕੇ ਲੰਮੇ ਸਮੇਂ ਤੱਕ ਇਸਤੇਮਾਲ ਵੀ ਕੀਤਾ ਜਾ ਸਕੇਗਾ।

ਇਸ ਦਾ ਨਾਂਅ ਵਾਵਾ ਲੈਪਟਾਪ ਰੱਖਿਆ ਗਿਆ ਹੈ। ਪੇਰੂ ਦੀ ਇਸ ਕੰਪਨੀ ਦੇ ਫਾਊਂਡਰ ਹਾਵਿਯਰ ਕਰਾਸਕੋ ਮੁਤਾਬਿਕ ਇਸ ਲੈਪਟਾਪ ਨੂੰ 15-20 ਸਾਲ ਤੱਕ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਇਸ ਦੀ ਕੀਮਤ ਸਿਰਫ 17,000 ਰੁਪਏ ਰੱਖੀ ਗਈ ਹੈ।

ਪੇਰੂ ਨੇ 2017 ਵਿੱਚ ਇੰਨੋਵੇਟਿਵ ਪੇਰੂ ਨਾਂਅ ਦੇ ਪ੍ਰੋਗਰਾਮ ਅੰਦਰ ਰੈਟੋ ਬਾਇਓ ਰੇਟੋ ਪ੍ਰੋਗਰਾਮ ਲਾਂਚ ਕੀਤਾ ਸੀ ਜਿਸ ਦਾ ਮਕਸਦ ਦੇਸ਼ ਦੇ ਕੁਦਰਤੀ ਸਰੋਤਾਂ ਦਾ ਇਸਤੇਮਾਲ ਵਿਕਾਸ ਲਈ ਕੀਤਾ ਜਾਵੇ ਤੇ ਤਕਨੀਕ ਨੂੰ ਵਾਤਾਵਰਨ ਅਨੁਕੂਲ ਬਣਾਇਆ ਜਾ ਸਕੇ।
ਇਸ ਲਈ ਪੇਰੂ ਸਰਕਾਰ ਨੇ 34 ਲੱਖ ਡਾਲਰ ਅਜਿਹੇ ਲੋਕਾਂ ਨੂੰ ਦਿੱਤੇ ਜੋ ਬਾਇਉਟੈਕ, ਐਗਰੋਟੈੱਕ, ਤੇ ਫੂਡ ਟੈੱਕ ਵਰਗੇ ਸੈਕਟਰਾਂ ਚ ਕੰਮ ਕਰਦੇ ਹੋਣ। ਹਾਵਿਯਰ ਨੇ ਇਸ ਤੇ ਕੰਮ 2015 ਚ ਸ਼ੁਰੂ ਕਰ ਦਿੱਤਾ ਸੀ।

ਇਹ ਲੈਪਟਾਪ ਸੋਲਰ ਐਨਰਜੀ ਤੇ ਬਿਜਲੀ ਦੋਨਾਂ ਨਾਲ ਚਾਰਜ ਹੁੰਦਾ ਹੈ। ਜੇ ਬੱਚੇ ਇਸ ਦੀ ਬਾਡੀ ਨਾਲ ਬੋਰ ਹੋ ਜਾਣ ਤਾਂ ਬਹੁਤ ਘੱਟ ਕੀਮਤ ਤੇ ਬਦਲ ਵੀ ਸਕਦੇ ਹਨ। ਇਹ ਲੈਪਟਾਪ ਵਜ਼ਨ ਚ ਵੀ ਕਾਫ਼ੀ ਹਲਕਾ ਹੈ।
First published: September 13, 2019
ਹੋਰ ਪੜ੍ਹੋ
ਅਗਲੀ ਖ਼ਬਰ