ਏਕਤਾ ਕਪੂਰ ਸਰੋਗੇਸੀ ਰਾਹੀਂ ਬਣੀ ਬੇਟੇ ਦੀ ਮਾਂ


Updated: January 31, 2019, 1:46 PM IST
ਏਕਤਾ ਕਪੂਰ ਸਰੋਗੇਸੀ ਰਾਹੀਂ ਬਣੀ ਬੇਟੇ ਦੀ ਮਾਂ

Updated: January 31, 2019, 1:46 PM IST
ਆਪਣੇ ਛੋਟੇ ਭਰਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਬਾਲਾਜੀ ਟੈਲੀਫ਼ਿਲਮ ਪਰਿਵਾਰ ਦੀ ਏਕਤਾ ਕਪੂਰ ਨੇ ਸਰੋਗੇਸੀ ਰਾਹੀਂ ਇੱਕ ਬੇਟੇ ਦੀ ਮਾਂ ਬਣ ਗਈ ਹੈ।

ਮੁੰਬਈ ਮਿਰਰ ਦੀ ਖ਼ਬਰ ਮੁਤਾਬਿਕ ਬੱਚੇ ਦਾ ਜਨਮ 27 ਜਨਵਰੀ ਨੂੰ ਹੋਇਆ ਤੇ ਨਾਮੀ ਪ੍ਰੋਡੂਸਰ ਏਕਤਾ ਕਪੂਰ ਆਪਣੇ ਬੇਟੇ ਨੂੰ ਜਲਦੀ ਹੀ ਘਰ ਲੈ ਕੇ ਆਉਣਗੇ।

ਏਕਤਾ ਆਪਣੇ ਭਤੀਜੇ ਲਕਸ਼ੇਆ ਦੇ ਕਾਫ਼ੀ ਕਰੀਬ ਨੇ। ਲਕਸ਼ਯਾ ਨੇ ਸਰੋਗੇਸੀ ਰਾਹੀਂ 2016 ਵਿੱਚ ਜਨਮ ਲਿੱਤਾ ਸੀ।
ਏਕਤਾ ਅਕਸਰ ਹੀ ਲਕਸ਼ੇਆ ਦੀ ਭੂਆ ਦੇ ਤੌਰ ਤੇ ਫ਼ੋਟੋਆਂ 'ਚ ਨਜ਼ਰ ਆਉਂਦੀ ਹੈ ਤੇ ਸ਼ਾਇਦ ਆਪਣੇ ਭਤੀਜੇ ਦੀ ਦੇਖਭਾਲ ਕਰਦਿਆਂ ਹੀ 43 ਸਾਲ ਦੀ ਏਕਤਾ ਨੂੰ ਆਪਣੇ ਬੱਚੇ ਦੀ ਮਾਂ ਬਣਨ ਦੀ ਇੱਛਾ ਹੋਈ।

ਤੁਸ਼ਾਰ ਤੇ ਏਕਤਾ ਪ੍ਰਸਿੱਧ ਜਿਤੇਂਦਰ ਦੇ ਬੱਚੇ ਹਨ ਤੇ ਦੋਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ।

ਤੁਸ਼ਾਰ ਨੇ 2016 ਵਿੱਚ ਬੇਟੇ ਦਾ ਪਿਓ ਬਣ ਕੇ ਕਰਨ ਜੌਹਰ ਨੂੰ ਵੀ ਇਹ ਰਾਹ ਅਪਣਾਉਣ ਦੀ ਪਰੇਰਨਾ ਦਿੱਤੀ।

ਤੁਸ਼ਾਰ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕੇ ਉਨ੍ਹਾਂ ਨੂੰ ਲੱਗਿਆ ਕਿ ਓਹਨਾ ਦਾ ਵਿਆਹ ਨਹੀਂ ਹੋਇਆ ਤੇ ਪਤਾ ਨਹੀਂ ਭਵਿੱਖ ਚ ਹੋਵੇਗਾ ਕਿ ਨਹੀਂ ਤੇ ਉਹ ਆਪਣਾ ਪਰਿਵਾਰ ਬਣਾਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਸਨ। ਇਸ ਲਈ ਤੇਜ਼ੀ ਨਾਲ ਲੰਘਦੇ ਸਮੇਂ ਨੂੰ ਧਿਆਨ 'ਚ ਰੱਖਦੇ ਓਹਨਾ ਨੇ ਇਹ ਫ਼ੈਸਲਾ ਕੀਤਾ।
First published: January 31, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...