Home /News /entertainment /

Ellen DeGeneres Show ਦੇ ਆਖ਼ਰੀ ਐਪੀਸੋਡ ਦੀ ਸ਼ੂਟਿੰਗ ਮੁਕੰਮਲ, ਭਾਵੁਕ ਹੋਈ ਐਲੇਨ, Fans ਨੂੰ ਕੀਤਾ ਧੰਨਵਾਦ

Ellen DeGeneres Show ਦੇ ਆਖ਼ਰੀ ਐਪੀਸੋਡ ਦੀ ਸ਼ੂਟਿੰਗ ਮੁਕੰਮਲ, ਭਾਵੁਕ ਹੋਈ ਐਲੇਨ, Fans ਨੂੰ ਕੀਤਾ ਧੰਨਵਾਦ

Ellen DeGeneres Show Final Episode: ਐਲੇਨ ਸ਼ੋਅ ਦਾ ਪਹਿਲਾ ਐਪੀਸੋਡ 8 ਸਤੰਬਰ 2003 ਨੂੰ ਆਨ ਏਅਰ ਹੋਇਆ ਸੀ। 19 ਸਾਲਾਂ ਦੇ ਸਫ਼ਰ ਦੌਰਾਨ ਬਹੁਤ ਸਾਰੀਆਂ ਹਾਲੀਵੁੱਡ ਤੇ ਬਾਲੀਵੁੱਡ ਸ਼ਖ਼ਸੀਅਤਾਂ ਇਸ ਸ਼ੋਅ ਦਾ ਹਿੱਸਾ ਬਣੀਆਂ। ਕਿੰਮ ਕਰਦਾਸ਼ੀਅਨ ਮਿਸ਼ੇਲ ਓਬਾਮਾ, ਸੇਰੇਨਾ ਵਿਲੀਅਮਜ਼, ਐਸ਼ਵਰਿਆ ਰਾਏ, ਦੀਪੀਕਾ ਪਾਦੂਕੋਣ ਸਮੇਤ ਕਈ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਇਸ ਸ਼ੋਅ ਦਾ ਹਿੱਸਾ ਬਣ ਚੁੱਕੀਆਂ ਹਨ।

ਹੋਰ ਪੜ੍ਹੋ ...
 • Share this:
  ਲਗਾਤਾਰ 19 ਸਾਲਾਂ ਤੱਕ ਚੱਲਣ ਵਾਲਾ ਟਾਕ ਸ਼ੋਅ ਐਲੇਨ ਡੀਜੇਨੇਰੇਸ ਸ਼ੋਅ ਆਪਣੇ ਆਖ਼ਰੀ ਪੜ੍ਹਾਅ `ਚ ਆ ਪੁੱਜਿਆ ਹੈ। ਇਸ ਸ਼ੋਅ ਦੇ ਆਖ਼ਰੀ ਐਪੀਸੋਡ ਨੂੰ ਹਾਲ ਹੀ ਵਿੱਚ ਫ਼ਿਲਮਾਇਆ ਗਿਆ, ਜਿਸ ਦੀ ਜਾਣਕਾਰੀ ਸ਼ੋਅ ਦੀ ਸਟਾਰ ਐਲੇਨ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਹੈਂਡਲਜ਼ `ਤੇ ਸ਼ੇਅਰ ਕੀਤੀ।

  ਐਲੇਨ ਨੇ ਦੱਸਿਆ ਕਿ ਦ ਐਲੇਨ ਸ਼ੋਅ ਦਾ ਆਖ਼ਰੀ ਐਪੀਸੋਡ ਦੀ ਫ਼ਿਲਮਿੰਗ ਮੁਕੰਮਲ ਹੋ ਚੁੱਕੀ ਹੈ। ਇਹ ਐਪੀਸੋਡ 26 ਮਈ ਨੂੰ ਆਨ ਏਅਰ ਹੋਵੇਗਾ। ਅੱਗੇ ਐਲੇਨ ਨੇ ਲਿਖਿਆ ਕਿ ਜਦੋਂ ਐਲੇਨ ਸ਼ੋਅ 2003 `ਚ ਸ਼ੁਰੂ ਹੋਇਆ ਸੀ, ਉਸ ਸਮੇਂ ਆਈ ਫ਼ੋਨ ਵਜੂਦ `ਚ ਨਹੀਂ ਆਇਆ ਸੀ, ਨਾ ਹੀ ਸੋਸ਼ਲ ਮੀਡੀਆ ਹੁੰਦਾ ਸੀ ਅਤੇ ਨਾ ਹੀ ਗੇ ਮੈਰਿਜ ਨੂੰ ਕਾਨੂੰਨੀ ਅਧਿਕਾਰ ਮਿਲਿਆ ਸੀ।
  ਇਸ ਦੇ ਨਾਲ ਹੀ ਐਲੇਨ ਨੇ ਕਿਹਾ ਕਿ, 19 ਸਾਲਾਂ ਵਿੱਚ ਦੁਨੀਆ ਕਾਫ਼ੀ ਬਦਲ ਗਈ। ਖ਼ੈਰ ਦੁਨੀਆ `ਚ ਬਹੁਤ ਸਾਰੇ ਚੰਗੇ ਬਦਲਾਅ ਵੀ ਆਏ। ਪਰ ਮੈਂ ਅਤੇ ਮੇਰੀ ਟੀਮ, ਅਸੀਂ ਹਮੇਸ਼ਾ ਆਪਣੇ ਸ਼ੋਅ ਬਾਰੇ ਸੋਚਿਆ ਕਿ ਦੁਨੀਆ ਦੇ ਬਦਲਦੇ ਰੰਗਾਂ ਨੂੰ ਹਾਸੇ ਮਜ਼ਾਕ ਦੇ ਰੂਪ `ਚ ਕਿਵੇਂ ਪੇਸ਼ ਕਰੀਏ।

  ਅੱਗੇ ਐਲੇਨ ਨੇ ਆਪਣੇ ਫ਼ੈਨਜ਼ ਨੂੰ ਧੰਨਵਾਦ ਕਰਦਿਆਂ ਲਿਖਿਆ ਕਿ,"ਐਲੇਨ ਸ਼ੋਅ ਦੇ 19 ਸਾਲਾ ਸਫ਼ਰ `ਚ ਮੇਰੀ ਆਡੀਐਂਸ ਯਾਨਿ ਦਰਸ਼ਕਾਂ ਨੇ ਮੇਨੂੰ ਭਰਪੂਰ ਪਿਆਰ ਦਿਤਾ, ਜਿਸ ਦੇ ਲਈ ਮੈਂ ਦਿਲੋਂ ਧੰਨਵਾਦ ਕਰਦੀ ਹਾਂ।"

  ਦੱਸ ਦਈਏ ਕਿ ਐਲੇਨ ਸ਼ੋਅ ਦਾ ਪਹਿਲਾ ਐਪੀਸੋਡ 8 ਸਤੰਬਰ 2003 ਨੂੰ ਆਨ ਏਅਰ ਹੋਇਆ ਸੀ। 19 ਸਾਲਾਂ ਦੇ ਸਫ਼ਰ ਦੌਰਾਨ ਬਹੁਤ ਸਾਰੀਆਂ ਹਾਲੀਵੁੱਡ ਤੇ ਬਾਲੀਵੁੱਡ ਸ਼ਖ਼ਸੀਅਤਾਂ ਇਸ ਸ਼ੋਅ ਦਾ ਹਿੱਸਾ ਬਣੀਆਂ। ਕਿੰਮ ਕਰਦਾਸ਼ੀਅਨ ਮਿਸ਼ੇਲ ਓਬਾਮਾ, ਸੇਰੇਨਾ ਵਿਲੀਅਮਜ਼, ਐਸ਼ਵਰਿਆ ਰਾਏ, ਦੀਪੀਕਾ ਪਾਦੂਕੋਣ ਸਮੇਤ ਕਈ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਇਸ ਸ਼ੋਅ ਦਾ ਹਿੱਸਾ ਬਣ ਚੁੱਕੀਆਂ ਹਨ।

  ਕਾਬਿਲੇਗ਼ੌਰ ਹੈ ਕਿ ਸਾਲ 2021 ਵਿੱਚ ਐਲੇਨ ਨੇ ਖ਼ੁਦ ਐਲਾਨ ਕੀਤਾ ਸੀ ਕਿ 2022 ਵਿੱਚ ਐਲੇਨ ਸ਼ੋਅ ਦਾ ਆਖ਼ਰੀ ਸੀਜ਼ਨ ਹੋਵੇਗਾ। ਤੇ ਹੁਣ ਉਹ ਘੜੀ ਆ ਚੁੱਕੀ ਹੈ। 26 ਮਈ 2022 ਨੂੰ ਐਲੇਨ ਸ਼ੋਅ ਦਾ ਆਖ਼ਰੀ ਐਪੀਸੋਡ ਆਨ ਏਅਰ ਹੋ ਜਾਵੇਗਾ।
  Published by:Amelia Punjabi
  First published:

  Tags: Ellen DeGeneres, Ellen DeGeneres Show, Ellen DeGeneres Show Ending, Hollywood

  ਅਗਲੀ ਖਬਰ