ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਹਮੇਸ਼ਾ ਮੀਡੀਆ ਦੀਆ ਸੁਰਖ਼ੀਆਂ ਤੇ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਟਰੋਲ ਹੁੰਦੀ ਰਹਿੰਦੀ ਹੈ।ਬਿੱਗ ਬੌਸ ਵਿਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਦੀਆਂ ਬਹੁਤ ਸਾਰੀਆਂ ਖ਼ਬਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆ ਅਤੇ ਫੈਨਸ ਵੱਲੋਂ ਪਸੰਦ ਕੀਤੀਆਂ ਗਈਆਂ ਹਨ। ਪਿਛਲੇ ਕੁੱਝ ਸਮੇਂ ਤੋਂ ਸ਼ਹਿਨਾਜ਼ ਅਤੇ ਉਸ ਦੇ ਪਿਤਾ ਸੰਤੋਖ ਸੁੱਖ ਵਿਚਕਾਰ ਅਣਬਣ ਚੱਲ ਰਹੀ ਹੈ।ਸ਼ਹਿਨਾਜ਼ ਦੇ ਪਿਤਾ ਆਪਣੀ ਧੀ ਦੇ ਖਿਲਾਫ ਕਈ ਵਾਰ ਬੋਲ ਚੁੱਕੇ ਹਨ।ਸ਼ਹਿਨਾਜ਼ ਦਾ ਪਿਤਾ ਸਿਧਾਰਥ ਨੂੰ ਪਸੰਦ ਨਹੀਂ ਕਰਦਾ ਹੈ।
ਸ਼ਹਿਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਸ਼ਹਿਨਾਜ਼ ਗਿੱਲ ਉਸ ਨੂੰ ਪਿਤਾ ਮੰਨਦੀ ਹੈ ਤਾਂ ਉਸ ਨੂੰ ਉਨ੍ਹਾਂ ਦੀ ਰਾਏ ਨਾਲ ਫ਼ਰਕ ਪੈਂਦਾ ਹੈ।ਇੱਕ ਇੰਟਰਵਿਊ ਵਿਚ ਇਹ ਵੀ ਕਿਹਾ ਸੀ ਕਿ ਨਾ ਤਾਂ ਮੈ ਉਸ ਦੇ ਖ਼ਿਲਾਫ਼ ਹਾਂ ਅਤੇ ਨਾ ਹੀ ਹੱਕ ਵਿਚ ਹਾਂ।ਨਾ ਹੀ ਮੈਂ ਇਸ ਦਾ ਵਿਰੋਧ ਕਰਦਾ ਹਾਂ ਅਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਉਹ ਦੋਵੇਂ ਇਕੱਠੇ ਹੋਣ।ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਕਿਹਾ ਹੈ ਕਿ ਪਿਤਾ ਹਾਂ ਮੇਰਾ ਫ਼ਰਜ਼ ਹੈ ਕਿ ਬੱਚੇ ਨੂੰ ਸਮਝਾਉਣਾ ਹੈ।
ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਦੀ ਇੱਕ ਵੀਡੀਉ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਕਹਿੰਦੇ ਹਨ ਕਿ ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਮੈਂ ਇਸ ਗੱਲ ਤੋਂ ਪਰੇਸ਼ਾਨ ਹਾਂ ਕਿ ਸ਼ਹਿਨਾਜ਼ ਪੰਜਾਬ ਆਉਣ ਤੋਂ ਬਾਅਦ ਵੀ ਮੈਨੂੰ ਤੇ ਪਰਿਵਾਰ ਨੂੰ ਨਹੀਂ ਮਿਲੀ।ਉਸ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਮੈਨੂੰ ਆਪਣੀ ਧੀ ਦੀਆਂ ਹਰਕਤਾਂ ਕਾਰਨ ਦੋਸਤਾਂ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।
ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਹੈ ਕਿ ਸਾਡੇ ਸਾਰੇ ਦੋਸਤਾਂ ਅਤੇ ਬੱਚਿਆਂ ਨੇ ਸ਼ਹਿਨਾਜ਼ ਨੂੰ ਵੋਟਿੰਗ ਕੀਤੀ ਸੀ ਉਹ ਹੁਣ ਸਾਰੇ ਸ਼ਹਿਨਾਜ਼ ਨੂੰ ਮਿਲਣਾ ਚਾਹੁੰਦੇ ਹਨ।ਜ਼ਿਕਰਯੋਗ ਹੈ ਕਿ ਸ਼ਹਿਨਾਜ਼ ਗਿੱਲ ਪਿਛਲੇ ਕਾਫ਼ੀ ਸਾਹਮਣੇ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Shehnaz Gill