ਮੁੰਬਈ: 'ਬਿੱਗ ਬੌਸ 15' (Bigg Boss 15) ਦੇ ਨਵੇਂ ਐਪੀਸੋਡ ਵਿੱਚ 'ਜ਼ਹਿਰ ਦਾ ਕਹਿਰ' ਵਾਲਾ ਟਾਸਕ (Task) ਜਾਰੀ ਰਿਹਾ। ਸ਼ੋਅ ਦੀ ਸ਼ੁਰੂਆਤ ਜੰਗਲ ਵਾਸੀਆਂ (Forest Men) ਵੱਲੋਂ ਮਸ਼ੀਨ ਵਿੱਚੋਂ ਜੂਸ ਕੱਢਣ ਵਾਲੇ ਮੁਕਾਬਲੇ ਨਾਲ ਹੋਈ। ਇਸ ਟਾਸਕ ਵਿੱਚ ਜੰਗਲ ਵਾਸੀਆਂ ਦੀਆਂ ਤਿੰਨ ਟੀਮਾਂ, ਟਾਈਗਰ, ਹਿਰਨ ਅਤੇ ਪਲਾਂਟ ਵਿੱਚ ਵੰਡੇ ਸਨ। ਟਾਸਕ ਦੌਰਾਨ ਜੰਗਲ ਵਾਸੀਆਂ ਵਿਚਕਾਰ ਸਰੀਰਕ ਰੂਪ ਵਿੱਚ ਹਿੰਸਾ ਹੋਈ। ਕਈ ਉਮੀਦਵਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ। ਟਾਸਕ ਵਿੱਚ ਆਪਣਾ ਡੱਬਾ ਬਚਾਉਣ ਲਈ ਜਦੋਂ ਵਿਧੀ ਪਾਂਡਿਆ ਪੂਰੀ ਤਾਕਤ ਲਾ ਰਹੀ ਸੀ ਅਤੇ ਬਾਕੀ ਸਾਰੇ, ਜੈ ਭਾਨੂਸ਼ਾਲੀ, ਕਰਨ ਕੁੰਦਰਾ, ਡੋਨਲ ਬਿਸ਼ਟ, ਉਮਰ ਰਿਆਜ਼, ਉਸ ਕੋਲੋਂ ਡੱਬਾ ਸੁਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਵਿਧੀ ਨੂੰ ਸੱਟ ਲੱਗੀ ਅਤੇ ਡੋਨਲ ਨੂੰ ਵੀ ਸੱਟਾਂ ਲੱਗੀਆਂ।
ਇਸ ਦੌਰਾਨ ਮਾਇਸ਼ਾ ਅਈਅਰ (Miesha Iyer) ਨੂੰ ਵੀ ਸੱਟਾਂ ਲੱਗੀਆਂ ਅਤੇ ਉਹ ਵਿਧੀ ਪਾਂਡਿਆਂ ਨੂੰ ਲੈ ਕੇ ਬਾਥਰੂਮ ਚਲੀ ਗਈ। ਉਸ ਨੇ ਪੁੱਛਿਆ ਕਿ ਟਾਈਗਰ ਟੀਮ ਦਾ ਆਗੂ ਕੌਣ ਹੈ। ਵਿਧੀ ਨੇ ਜਵਾਬ ਦਿੱਤਾ, ਜੈ ਭਾਨੂਸ਼ਾਲੀ। ਮਾਇਸ਼ਾ, ਜੈ ਕੋਲ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਡੋਨਲ ਬਿਸ਼ਟ ਨੇ ਉਸ ਦੇ ਵਾਲ ਖਿੱਚੇ, ਮੂੰਹ 'ਤੇ ਨਹੁੰ ਮਾਰੇ ਅਤੇ ਉਹ ਉਸ ਨੂੰ ਛੱਡੇਗੀ ਨਹੀਂ। ਇਸ ਉਪਰੰਤ ਮਾਇਸ਼ਾ ਕਾਫੀ ਗੁੱਸੇ ਵਿੱਚ ਡੋਨਲ ਨੂੰ ਕੁੱਟਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਥੇ ਮੌਜੂਦ ਉਮੀਦਵਾਰਾਂ ਨੇ ਰੋਕ ਲਿਆ। ਉਦੋਂ ਹੀ ਮਾਇਸ਼ਾ, ਡੋਨਲ ਨੂੰ ਗਾਲਾਂ ਦਿੰਦੀ ਹੈ ਅਤੇ ਕਿਹਾ ਕਿ ਟਾਸਕ ਦੌਰਾਨ ਡੋਨਲ ਨੇ ਉਸ ਨੂੰ ਲੱਤਾਂ ਵੀ ਮਾਰੀਆਂ।
ਡੋਨਲ ਬਿਸ਼ਟ (Donal Bisht) ਨੇ ਕਰਨ ਕੁੰਦਰਾ ਨੂੰ ਨਹੁੰ ਵਿਖਾਉਂਦੇ ਹੋਏ ਕਿਹਾ ਕਿ ਉਸ ਦੇ ਨਹੁੰ ਹੈ ਹੀ ਨਹੀਂ ਤਾਂ ਉਹ ਕਿਵੇਂ ਮਾਰ ਸਕਦੀ ਹੈ। ਡੋਨਲ ਨੇ ਕਿਹਾ ਕਿ ਉਸ ਦੇ ਚਿਹਰੇ 'ਤੇ ਸੱਟ ਲੱਗੀ ਹੈ। ਡੋਨਲ ਨੇ ਮਾਇਸ਼ਾ ਨੂੰ ਝੂਠਾ ਦੱਸਿਆ। ਉਸ ਨੇ ਕਿਹਾ ਕਿ ਟਾਸਕ ਦੌਰਾਨ ਲੋਕਾਂ ਨੂੰ ਸੱਟਾਂ ਲੱਗੀਆਂ ਹਨ, ਪਰ ਮਾਇਸ਼ਾ ਨੂੰ ਸੱਟ ਨਹੀਂ ਪਹੁੰਚਾਈ ਗਈ।
ਉਧਰ, ਈਸ਼ਾਨ ਸਹਿਗਲ (Ishaan Sehgaal) ਇੱਕ ਕਿਨਾਰੇ ਜਾ ਕੇ ਸਿੰਬਾ ਨਾਗਪਾਲ ਦੇ ਮੋਢੇ 'ਤੇ ਸਿਰ ਰੱਖ ਕੇ ਰੋਂਦਾ ਨਜ਼ਰ ਆਇਆ। ਉਹ ਸਿੰਬਾ ਨੂੰ ਕਹਿੰਦੇ ਹਨ ਕਿ ਜਦੋਂ ਉਹ ਟਾਸਕ ਦੌਰਾਨ ਮਾਇਸ਼ਾ ਦਾ ਬਚਾਅ ਕਰ ਰਹੇ ਸਨ, ਤਾਂ ਮਾਇਸ਼ਾ ਨੇ ਉਸ ਨੂੰ ਧੱਕਾ ਦੇ ਦਿੱਤਾ ਸੀ। ਉਸ ਨੇ ਸਿੰਬਾ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਇੱਕ ਕਮਜ਼ੋਰ ਸਥਿਤੀ ਵਿੱਚ ਹੈ। ਈਸ਼ਾਨ ਨੇ ਸਫਾਈ ਦਿੱਤੀ ਕਿ ਉਸ ਨੇ ਮਾਇਸ਼ਾ ਦਾ ਅਕਸ ਖਰਾਬ ਨਾ ਕਰਨ ਲਈ ਕੀਤਾ ਪਰ ਉਹ ਪਰਵਾਰ ਨਹੀਂ ਕਰਦੀ ਅਤੇ ਆਪਣੀ ਮਾਂ ਨੂੰ ਯਾਦ ਕਰਕੇ ਰੋਂਦੀ ਹੈ। ਸਿੰਬਾ, ਈਸ਼ਾਨ ਨੂੰ ਗਲੇ ਲਗਾਉਂਦੇ ਹਨ ਅਤੇ ਭਾਵਨਾਤਮਕ ਸਮਰਥਨ ਦਿੰਦੇ ਹਨ। ਉਹ ਉਸ ਨੂੰ ਆਪਣੀ ਤਰ੍ਹਾਂ ਖੇਡਣ ਲਈ ਕਹਿੰਦੇ ਹਨ। ਇਸ ਗੱਲ 'ਤੇ ਧਿਆਨ ਕਰਦੇ ਹਨ ਕਿ ਉਹ ਘਰ ਵਿੱਚ ਕਿਸ ਲਈ ਆਏ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।