'KGF Chaptar 2' ਮਾਰਚ ਦੀ ਇਸ ਤਰੀਕ ਨੂੰ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ, 5 ਭਾਸ਼ਾਵਾਂ 'ਚ ਹੋਵੇਗੀ ਰਿਲੀਜ਼

Entertainment: ਸੁਪਰਸਟਾਰ ਯਸ਼ (Yash) ਦੀ ਫ਼ਿਲਮ 'ਕੇਜੀਐਫ ਚੈਪਟਰ 2' ਇਸ ਸਾਲ 14 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਇਹ ਖ਼ਬਰ ਉਨ੍ਹਾਂ ਦਰਸ਼ਕਾਂ ਲਈ ਬਹੁਤ ਖਾਸ ਹੈ ਜੋ ਇਸ ਫ਼ਿਲਮ ਦੇ ਟ੍ਰੇਲਰ (KGF-2 Trailar) ਦਾ ਇੰਤਜ਼ਾਰ ਕਰ ਰਹੇ ਹਨ। ਅੱਜ ਇਸ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਫ਼ਿਲਮ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਅੱਜ ਇੱਕ ਟਵੀਟ ਕਰਕੇ ਫ਼ਿਲਮ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ।

  • Share this:
Entertainment: ਸੁਪਰਸਟਾਰ ਯਸ਼ (Yash) ਦੀ ਫ਼ਿਲਮ 'ਕੇਜੀਐਫ ਚੈਪਟਰ 2' ਇਸ ਸਾਲ 14 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਇਹ ਖ਼ਬਰ ਉਨ੍ਹਾਂ ਦਰਸ਼ਕਾਂ ਲਈ ਬਹੁਤ ਖਾਸ ਹੈ ਜੋ ਇਸ ਫ਼ਿਲਮ ਦੇ ਟ੍ਰੇਲਰ (KGF-2 Trailar) ਦਾ ਇੰਤਜ਼ਾਰ ਕਰ ਰਹੇ ਹਨ। ਅੱਜ ਇਸ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਫ਼ਿਲਮ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਅੱਜ ਇੱਕ ਟਵੀਟ ਕਰਕੇ ਫ਼ਿਲਮ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਸ਼ਾਂਤ ਨੀਲ ਨੇ ਆਪਣੇ ਇੱਕ ਟਵੀਟ ਵਿੱਚ ਦੱਸਿਆ ਕਿ 'ਕੇਜੀਐਫ ਚੈਪਟਰ 2' (KGF Chaptar-2) ਦਾ ਟ੍ਰੇਲਰ 27 ਮਾਰਚ ਨੂੰ 6.40 ਮਿੰਟ 'ਤੇ ਰਿਲੀਜ਼ ਕੀਤਾ ਜਾਵੇਗਾ। ਅਦਾਕਾਰ ਨੂੰ ਚਾਹੁਣ ਵਾਲੇ ਅੱਜ ਹੀ ਮੋਬਾਈਲ ਚੁੱਕ ਕੇ ਅਲਾਰਮ ਲਗਾ ਦਿਓ। ਤੁਹਾਨੂੰ ਦੱਸ ਦੇਈਏ ਕਿ 100 ਕਰੋੜ ਦੀ ਇਹ ਕੰਨੜ, ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

ਇਸ ਫ਼ਿਲਮ ਵਿਚ ਕਈ ਵੱਡੇ ਆਦਾਕਾਰ ਕੰਮ ਕਰ ਰਹੇ ਹਨ, ਜਿਸ ਵਿੱਚ ਰਾਕੀ ਦੇ ਰੂਪ ਵਿੱਚ ਯਸ਼, ਅਧੀਰਾ ਦੇ ਰੂਪ ਵਿੱਚ ਸੰਜੇ ਦੱਤ, ਰਮਿਕਾ ਸੇਨ ਦੇ ਰੂਪ ਵਿੱਚ ਰਵੀਨਾ ਟੰਡਨ ਅਤੇ ਰੀਨਾ ਦੇ ਰੂਪ ਵਿੱਚ ਸ਼੍ਰੀਨਿਧੀ ਸ਼ੈਟੀ ਸ਼ਾਮਲ ਹਨ। ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਅਗਸਤਯਾ, ਉਗਰਾਮ ਜਿਹੀਆਂ ਐਕਸ਼ਨ ਫਿਲਮਾਂ ਦਰਸ਼ਕਾਂ ਨੂੰ ਦੇ ਚੁੱਕੇ ਹਨ।
ਦੱਸ ਦੇਈਏ ਕਿ 'ਕੇਜੀਐਫ ਚੈਪਟਰ 2' ਇਸੇ ਨਾਮ ਦੀ ਦਾ ਦੂਜਾ ਭਾਗ ਹੈ। ਪਹਿਲਾ ਭਾਗ 'ਕੇਜੀਐਫ' 21 ਦਸੰਬਰ 2018 ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਫ਼ਿਲਮ ਦੇ ਦੂਜੇ ਭਾਗ ਦੀ ਚਰਚਾ ਸ਼ੁਰੂ ਹੋ ਗਈ ਸੀ। ਪਰ ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਦੌਰਾਨ ਸਿਨੇਮਾ ਘਰਾਂ ਨੂੰ ਤਾਲਾ ਲੱਗਿਆ ਰਿਹਾ। ਇਸ ਕਰਕੇ ਇਸ ਫਿਲਮ ਦੇ ਦੂਜੇ ਭਾਗ ਵਿੱਚ ਦੇਰੀ ਹੋਈ। ਜੇਕਰ ਕਰੋਨਾ ਸੰਕਟ ਨਾ ਆਉਂਦਾ ਤਾਂ ਹੁਣ ਤੱਕ ਇਸਦਾ ਦੂਜਾ ਭਾਗ ਵੀ ਰਿਲੀਜ਼ ਹੋ ਜਾਣਾ ਸੀ।

ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਜ਼ਬਰਦਸਤ ਕਾਮਯਾਬ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ 'KGF ਚੈਪਟਰ 2' ਦੇ ਕਲਾਈਮੈਕਸ 'ਚ ਖਲਨਾਇਕ ਬਣੇ ਸੰਜੇ ਦੱਤ ਅਤੇ ਸੁਪਰਸਟਾਰ ਯਸ਼ ਦੋਵੇਂ ਬਿਨਾਂ ਕਮੀਜ਼ ਪਹਿਨੇ ਲੜਦੇ ਨਜ਼ਰ ਆਉਣਗੇ। ਇਸ 'ਚ ਸੰਜੇ ਦੱਤ ਮੁੱਖ ਖਲਨਾਇਕ ਅਧੀਰਾ ਦਾ ਕਿਰਦਾਰ ਨਿਭਾਅ ਰਹੇ ਹਨ।
Published by:Krishan Sharma
First published: